ਤੂੰ ਮੈਨੂੰ ਏਨਾ ਪਿਆਰ ਕਰ...
ਨਜ਼ਮ
ਤੂੰ
ਮੈਨੂੰ
ਏਨਾ ਪਿਆਰ ਕਰ
ਕਿ ਮੈਂ..
ਅੰਬਰ ਛੂਹ ਲਵਾਂ!
ਕਿ
ਇੱਕ ਸਮੁੰਦਰ ਪੀ ਲਵਾਂ!
............................
ਹਾਂ!
ਇੰਝ ਵੀ ਆਉਂਦੀ ਏਂ
ਮੇਰੇ ਕੋਲ਼ ਤੂੰ..
ਜਿਵੇਂ ਪੰਛੀਆਂ ਦੀ ਡਾਰ
ਕਿਸੇ ਸ਼ਾਖ਼ ‘ਤੇ ਬੈਠੇ
ਉਸਨੂੰ ਕੰਬਾ ਦੇਵੇ!
ਜਿਵੇਂ ਕਿਸੇ ਕੈਨਵਸ ‘ਤੇ
ਡੁੱਲ੍ਹ ਜਾਣ ਰੰਗ
ਅਚਾਨਕ!
==============
ਫੁੱਲ ਖਿੜੇਗਾ
ਨਜ਼ਮ
ਤੂੰ ਇਕ ਰਿਸ਼ਤੇ ਤੇ
ਕਿੰਨੀ ਆਸਾਨੀ ਨਾਲ
ਮਿੱਟੀ ਪਾ ਦਿੱਤੀ
ਤੇਰੇ ਨਾਲ ਦਿਆਂ ਨੇ
ਮਿੱਟੀ ਸੁੱਟ ਸੁੱਟ
ਇਕ ਰਿਸ਼ਤੇ ਦੀ
ਕਬਰ ਬਣਾ ਦਿੱਤੀ
ਕਿ
ਇਉਂ ਰਿਸ਼ਤੇ ਖ਼ਤਮ ਹੋ ਜਾਂਦੇ
ਪਰ
ਸਾਲਾਂ ਬਾਅਦ
ਸਦੀਆਂ ਬਾਅਦ
ਜਨਮਾਂ ਬਾਅਦ
ਇਸ ਕਬਰ ਵਿਚੋਂ
ਇਸ ਥੇਹ ਵਿਚੋਂ
ਫੇਰ ਇਸ ਰਿਸ਼ਤੇ ਦੀ
ਸੂਹੀ ਕਰੂੰਬਲ ਫੁੱਟੇਗੀ
ਫੇਰ ਇਸ ਕਬਰ ਵਿਚੋਂ
ਪਿਆਰ ਦਾ ਮਹਿਕਦਾ
ਫੁੱਲ ਖਿੜੇਗਾ।
4 comments:
Respected Kaunke saheb...dono nazam behadd khoobsurat ne...muabarkbaad kabool karo te sabh naal sanjhiaan karn layee behadd shukriya..
ਹਾਂ!
ਇੰਝ ਵੀ ਆਉਂਦੀ ਏਂ
ਮੇਰੇ ਕੋਲ਼ ਤੂੰ..
ਜਿਵੇਂ ਪੰਛੀਆਂ ਦੀ ਡਾਰ
ਕਿਸੇ ਸ਼ਾਖ਼ ‘ਤੇ ਬੈਠੇ
ਉਸਨੂੰ ਕੰਬਾ ਦੇਵੇ!
ਜਿਵੇਂ ਕਿਸੇ ਕੈਨਵਸ ‘ਤੇ
ਡੁੱਲ੍ਹ ਜਾਣ ਰੰਗ
ਅਚਾਨਕ!
Koi jawab nahin ehna straan da.Excellent.
ਤੂੰ ਇਕ ਰਿਸ਼ਤੇ ਤੇ
ਕਿੰਨੀ ਆਸਾਨੀ ਨਾਲ
ਮਿੱਟੀ ਪਾ ਦਿੱਤੀ
ਤੇਰੇ ਨਾਲ ਦਿਆਂ ਨੇ
ਮਿੱਟੀ ਸੁੱਟ ਸੁੱਟ
ਇਕ ਰਿਸ਼ਤੇ ਦੀ
ਕਬਰ ਬਣਾ ਦਿੱਤੀ
---
ਫੇਰ ਇਸ ਰਿਸ਼ਤੇ ਦੀ
ਸੂਹੀ ਕਰੂੰਬਲ ਫੁੱਟੇਗੀ
ਫੇਰ ਇਸ ਕਬਰ ਵਿਚੋਂ
ਪਿਆਰ ਦਾ ਮਹਿਕਦਾ
ਫੁੱਲ ਖਿੜੇਗਾ।
Very optimistic.
Tamanna
Amarjeet Kaunke diyaan dono nazaman bahut sohniaan hann...khaas taur te pehli laghu nazam. Ohna nu shubh icchawan pahuncha dena.
Narinderjeet Singh
USA
====
Shukriya Narinder ji.
Tamanna
Kaunke ji diyaan nazaman bahut khoobsurat han.
ਤੂੰ
ਮੈਨੂੰ
ਏਨਾ ਪਿਆਰ ਕਰ
ਕਿ ਮੈਂ..
ਅੰਬਰ ਛੂਹ ਲਵਾਂ!
ਕਿ
ਇੱਕ ਸਮੁੰਦਰ ਪੀ ਲਵਾਂ!
............................
ਹਾਂ!
ਇੰਝ ਵੀ ਆਉਂਦੀ ਏਂ
ਮੇਰੇ ਕੋਲ਼ ਤੂੰ..
ਜਿਵੇਂ ਪੰਛੀਆਂ ਦੀ ਡਾਰ
ਕਿਸੇ ਸ਼ਾਖ਼ ‘ਤੇ ਬੈਠੇ
ਉਸਨੂੰ ਕੰਬਾ ਦੇਵੇ!
ਜਿਵੇਂ ਕਿਸੇ ਕੈਨਵਸ ‘ਤੇ
ਡੁੱਲ੍ਹ ਜਾਣ ਰੰਗ
ਅਚਾਨਕ!
Congrats!
Simarjeet Singh Kang
UK
========
Shukriya Kang saheb.
Tamanna
Tamanna ji, Amarjeet Kaunke di nazam ch eh khayal tan kamaal da hai..
ਹਾਂ!
ਇੰਝ ਵੀ ਆਉਂਦੀ ਏਂ
ਮੇਰੇ ਕੋਲ਼ ਤੂੰ..
ਜਿਵੇਂ ਪੰਛੀਆਂ ਦੀ ਡਾਰ
ਕਿਸੇ ਸ਼ਾਖ਼ ‘ਤੇ ਬੈਠੇ
ਉਸਨੂੰ ਕੰਬਾ ਦੇਵੇ!
ਜਿਵੇਂ ਕਿਸੇ ਕੈਨਵਸ ‘ਤੇ
ਡੁੱਲ੍ਹ ਜਾਣ ਰੰਗ
ਅਚਾਨਕ!
Ohna nu mubarakaan!
Mandhir Deol
Canada
=======
Shukriya Deol saheb.
Tamanna
Post a Comment