ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, January 10, 2009

ਰਾਜਿੰਦਰਜੀਤ - ਗ਼ਜ਼ਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਯੂ.ਕੇ. ਵਸਦੇ ਲੇਖਕ ਸਤਿਕਾਰਤ ਰਾਜਿੰਦਰਜੀਤ ਜੀ ਨੇ ਹਾਲ ਹੀ ਵਿੱਚ ਪ੍ਰਕਾਸ਼ਿਤ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਦੀ ਕਿਤਾਬ ਸਾਵੇ ਅਕਸ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਇਸ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ।

ਕਿਤਾਬ ਸਾਵੇ ਅਕਸ ਰਾਜਿੰਦਰਜੀਤ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ਹੈ। ਇਸ ਦੀ ਦਿੱਖ ਬਹੁਤ ਖ਼ੂਬਸੂਰਤ ਹੈ...ਤੇ ਅਰੂਜ਼ ਦੀ ਮੰਗ ਤੇ ਪੂਰੀਆਂ ਉਤਰਦੀਆਂ ਉਸ ਵਿਚਲੀਆਂ ਗ਼ਜ਼ਲਾਂ ਓਦੂੰ ਵੀ ਕਮਾਲ ਨੇ.... ਤੇ ਗ਼ਜ਼ਲਾਂ ਵਿਚਲੇ ਖ਼ਿਆਲ ਪੁਖ਼ਤਾ ਗ਼ਜ਼ਲਗੋਈ ਦੀ ਹਾਮੀ ਭਰਦੇ ਨੇ। ਗ਼ਜ਼ਲਗੋ ਦੀ ਪਹਿਲੀ ਕੋਸ਼ਿਸ਼ ਕਾਮਯਾਬ ਹੈ। ਭਵਿੱਖ ਚੋਂ ਉਸਤੋਂ ਬਹੁਤ ਉਮੀਦਾਂ ਬੱਝਦੀਆਂ ਨੇ। ਡੈਡੀ ਜੀ ਬਾਦਲ ਸਾਹਿਬ ਵੱਲੋਂ ਰਾਜਿੰਦਰਜੀਤ ਜੀ ਨੂੰ ਬਹੁਤ-ਬਹੁਤ ਸ਼ਾਬਾਸ਼!

ਸੋਨੇ ਤੇ ਸੁਹਾਗਾ....ਦੋਸਤੋ! ਰਾਜਿੰਦਰਜੀਤ ਜੀ ਦੀਆਂ ਲਿਖੀਆਂ ਗ਼ਜ਼ਲਾਂ ਤਾਂ ਕਾਬਿਲੇ-ਤਾਰੀਫ਼ ਹਨ ਹੀ.,ਪਰ ਕਿਤਾਬ ਦੇ ਨਾਲ਼ ਆਈ ਸੀ.ਡੀ., ਜਿਸ ਵਿੱਚ ਉਹਨਾਂ ਦੀ ਆਵਾਜ਼ ਚ ਏਸੇ ਕਿਤਾਬ ਚੋਂ ਚੋਣਵੀਆਂ ਗ਼ਜ਼ਲਾਂ ਰਿਕਾਰਡਡ ਹਨ, ਵਿੱਚ ਉਹਨਾਂ ਦਾ ਬੇਹੱਦ ਖ਼ੂਬਸੂਰਤ ਤਰੰਨੁਮ ਸੁਣਿਆ..ਤਾਂ ਦਿਲ ਅਸ਼-ਅਸ਼ ਕਰ ਉੱਠਿਆ। ਮੈਂ ਖ਼ੁਦ ਇਹ ਆਡੀਓ ਐਲਬਮ ਦੋ ਵਾਰ ਸੁਣੀ ਹੈ। ਰੱਬ ਨੇ ਸੋਹਣੀ ਲਿਖਤ ਤੇ ਸੋਹਣੇ ਤਰੰਨੁਮ ਦਾ ਸੁਮੇਲ਼ ਕਰਵਾਇਆ ਹੈ...ਰਾਜਿੰਦਰਜੀਤ ਜੀ ਨੂੰ ਸਾਰੇ ਆਰਸੀ ਪਾਠਕਾਂ / ਲੇਖਕਾਂ ਵੱਲੋਂ ਬਹੁਤ-ਬਹੁਤ ਮੁਬਾਰਕਾਂ।

ਅੱਜ ਉਹਨਾਂ ਦੀ ਭੇਜੀ ਕਿਤਾਬ ਸਾਵੇ ਅਕਸ ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਸਾਈਟ ਤੇ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ! ਰਾਜਿੰਦਰਜੀਤ ਜੀ ਨੂੰ ਆਰਸੀ ਦਾ ਲਿੰਕ ਸ਼ੇਖਰ ਜੀ ਨੇ ਭੇਜਿਆ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ।

ਗ਼ਜ਼ਲ

ਸੁਪਨੇ ਦੇ ਵਿੱਚ ਨਿੱਤ ਹੀ ਆਵੇ ਮੋਇਆ ਜੁਗਨੂੰ ਕੋਈ।

ਜਿਸ ਦਿਨ ਤੋਂ ਰੁੱਤਾਂ ਨੇ ਕੀਤੀ ਸੂਰਜ ਦੀ ਬਦਖੋਈ।

----

ਕਾਲ਼ਖ ਲੰਘ ਨੇ ਆਈਆਂ ਕਿਰਨਾਂ ਫੁੱਟ-ਫੁੱਟ ਕੇ ਰੋ ਪਈਆਂ,

ਜਦ ਪੁੱਛਿਆ ਮੈਂ ਨਾਲ਼ ਤੁਹਾਡੇ ਕੀ ਬੀਤੀ-ਕੀ ਹੋਈ?

----

ਜਦ ਵੀ ਆਵਾਂ ਜਦ ਵੀ ਖੋਲ੍ਹਾਂ, ਲਪਟਾਂ ਬਣ-ਬਣ ਆਵੇ,

ਉਮਰਾਂ ਦੀ ਗਠੜੀ ਦੇ ਵਿੱਚ ਯਾਦਾਂ ਦੀ ਖ਼ੁਸ਼ਬੋਈ।

-----

ਉਸ ਦੇ ਅਫ਼ਸਾਨੇ ਵਿਚ ਮੇਰਾ ਨਾਮ ਜਦੋਂ ਵੀ ਆਇਆ,

ਹਰ ਵਾਰੀ ਉਸ ਪੱਲਾ ਕਰ ਨੈਣਾਂ ਦੀ ਨਮੀ ਲੁਕੋਈ।

----

ਮੂੰਹੋਂ ਜਦ ਕੁੱਝ ਬੋਲ ਨਾ ਹੋਇਆ, ਬੁੱਲ੍ਹ ਗਏ ਜਦ ਸੀਤੇ,

ਬਿਹਬਲ ਰੂਹ ਫਿਰ ਕ਼ਤਰੇ ਬਣਕੇ ਅੱਖੀਆਂ ਥਾਈਂ ਚੋਈ।

----

ਹੁਣ ਜਦ ਮੇਰਾ ਖ਼ਤ ਕੋਈ ਲਭਦਾ ਉਸਨੂੰ ਏਦਾਂ ਜਾਪੇ,

ਕੋਈ ਪੁਸਤਕ ਫੋਲ਼ਦਿਆਂ ਜਿਉਂ ਨਿਕਲ਼ੇ ਤਿਤਲੀ ਮੋਈ।

===============

ਗ਼ਜ਼ਲ

ਪਰਾਂ ਨੂੰ ਮੈਂ ਪਰਵਾਜ਼ ਦਿਆਂ, ਬੇਪਰਿਆਂ ਨੂੰ ਪਰ ਦੇਵਾਂ।

ਏਸ ਬਹਾਨੇ ਅਪਣੇ ਆਪ ਨੂੰ ਖੁੱਲ੍ਹਾ ਅੰਬਰ ਦੇਵਾਂ।

----

ਸੁੰਨ ਮਸੁੰਨੀ ਰਾਤ ਦੀ ਸੁੰਨੀ ਮਾਂਗ ਜ਼ਰਾ ਭਰ ਦੇਵਾਂ।

ਮੱਸਿਆ ਵਰਗੇ ਸਫ਼ਿਆ ਨੂੰ ਕੁਝ ਸੂਹੇ ਅੱਖਰ ਦੇਵਾਂ।

----

ਹਰ ਥਾਂ ਧੂੰਆਂ, ਧੁੰਦ, ਧੁਆਂਖੀ ਧਰਤੀ, ਧੁਖਦੇ ਰਸਤੇ,

ਕਿਸ ਥਾਂ ਜਾ ਕੇ ਅੱਖਾਂ ਨੂੰ ਇੱਕ ਸਾਵਾ ਮੰਜ਼ਰ ਦੇਵਾਂ।

----

ਮੇਰੇ ਜੁੱਸੇ ਦੇ ਵਿਚ ਜੰਮੀ ਬਰਫ਼ ਜ਼ਰਾ ਤਾਂ ਪਿਘਲ਼ੇ,

ਅਪਣੀ ਤਲ਼ੀ ਨੂੰ ਤੇਰੇ ਤਪਦੇ ਮੱਥੇ ਤੇ ਧਰ ਦੇਵਾਂ।

----

ਖ਼ੁਦ ਨੂੰ ਮਿਲ਼ਣ ਤੋਂ ਪਹਿਲਾਂ ਮੇਰਾ ਤੈਨੂੰ ਮਿਲ਼ਣਾ ਔਖਾ,

ਤੇਰੀਆਂ ਸਾਬਤ ਰੀਝਾਂ ਨੂੰ ਕਿੰਝ ਟੁੱਟੀ ਝਾਂਜਰ ਦੇਵਾਂ।

----

ਮੈਨੂੰ ਹੀ ਪੈਣੇ ਨੇ ਕੱਲ੍ਹ ਨੂੰ ਰੁੱਤਾਂ ਦੇ ਫੁੱਲ ਚੁਗਣੇ,

ਅੱਜ ਹੀ ਅਪਣੀ ਹਿੰਮਤ ਨੂੰ ਮੈਂ ਚਿੱਟੇ ਵਸਤਰ ਦੇਵਾਂ।

7 comments:

Silver Screen said...

Dear Rajinder,
How are you? donen gazlaan hi teri ate aam bande di teh di baat paundiaan ne...aaj di shaeryi eho jiha hi muhavra labhdi hai...jehra aasin gua dita hai...bas likhda reh...
Darshan Darvesh

Rajinderjeet said...

Badi meharbaani janaab,tuhada ik-ik shabad mere layi mahatavpuran hai te tuhadi tippni meri prapti.........
-Rajinderjeet

Gagan said...

Pyaare veer Rajinderjeet!

Teri ghazal safar kardi jaapdi hai...kise vi rachna di prapti eh hoya kardi hai ki osde naal naal pathak vi safar kare....te teri ghazal nun padhdeyaan mainun jaapeya hai ki main baitha nahin haan, sagon tur rehaa haan teri ghazal de naal naal.....
teri ghazal sambhavna jagaundi hai te tere ton aas bajhdi hai punjabi ghazal vich naven aayaam kholan di... dua karda haan eyon hi hove.

Tera apna,

Gagan

Azeem Shekhar said...

Rajinderjeet dian rachnaavan bahut hi khoobsoorat han...us lai hor bahut sarian duaavan karda han.
Azeem shekhar

ਤਨਦੀਪ 'ਤਮੰਨਾ' said...

ਰਾਜਿੰਦਰਜੀਤ ਜੀ...ਗ਼ਜ਼ਲਾਂ ਦੀ ਤਾਰੀਫ਼ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖ਼ਤਮ...ਬਹੁਤ ਮੁਸ਼ਕਿਲ ਹੈ..ਜਦੋਂ ਸਾਰੀ ਕਿਤਾਬ ਹੀ ਏਨੀ ਖ਼ੂਬਸੂਰਤ ਹੋਵੇ। ਸੱਚ ਜਾਣਿਓ! ਕਿਤਾਬ ਮੈਂ ਦੋ ਵਾਰ ਪੜ੍ਹ ਚੁੱਕੀ ਹਾਂ ਤੇ ਬਹੁਤੇ ਸ਼ਿਅਰ ਵਾਰ-ਵਾਰ। ਤੋਲ-ਤੁਕਾਂਤ, ਸੁਰ ਤੇ ਤਾਲ ਦਾ ਗਿਆਨ ਇਹਨਾਂ ਗ਼ਜ਼ਲਾਂ ਨੂੰ ਹੋਰ ਵਧੀਆ ਬਣਾ ਦਿੰਦਾ ਹੈ....ਮੁਬਾਰਕਬਾਦ ਕਬੂਲ ਕਰੋ!
ਸੁਪਨੇ ਦੇ ਵਿੱਚ ਨਿੱਤ ਹੀ ਆਵੇ ਮੋਇਆ ਜੁਗਨੂੰ ਕੋਈ।

ਜਿਸ ਦਿਨ ਤੋਂ ਰੁੱਤਾਂ ਨੇ ਕੀਤੀ ਸੂਰਜ ਦੀ ਬਦਖੋਈ।
--------
ਉਸ ਦੇ ਅਫ਼ਸਾਨੇ ਵਿਚ ਮੇਰਾ ਨਾਮ ਜਦੋਂ ਵੀ ਆਇਆ,

ਹਰ ਵਾਰੀ ਉਸ ਪੱਲਾ ਕਰ ਨੈਣਾਂ ਦੀ ਨਮੀ ਲੁਕੋਈ।
--------
ਹੁਣ ਜਦ ਮੇਰਾ ਖ਼ਤ ਕੋਈ ਲਭਦਾ ਉਸਨੂੰ ਏਦਾਂ ਜਾਪੇ,

ਕੋਈ ਪੁਸਤਕ ਫੋਲ਼ਦਿਆਂ ਜਿਉਂ ਨਿਕਲ਼ੇ ਤਿਤਲੀ ਮੋਈ।
-----
ਸੁੰਨ ਮਸੁੰਨੀ ਰਾਤ ਦੀ ਸੁੰਨੀ ਮਾਂਗ ਜ਼ਰਾ ਭਰ ਦੇਵਾਂ।

ਮੱਸਿਆ ਵਰਗੇ ਸਫ਼ਿਆ ਨੂੰ ਕੁਝ ਸੂਹੇ ਅੱਖਰ ਦੇਵਾਂ।
----
ਖ਼ੁਦ ਨੂੰ ਮਿਲ਼ਣ ਤੋਂ ਪਹਿਲਾਂ ਮੇਰਾ ਤੈਨੂੰ ਮਿਲ਼ਣਾ ਔਖਾ,

ਤੇਰੀਆਂ ਸਾਬਤ ਰੀਝਾਂ ਨੂੰ ਕਿੰਝ ਟੁੱਟੀ ਝਾਂਜਰ ਦੇਵਾਂ।

----

ਮੈਨੂੰ ਹੀ ਪੈਣੇ ਨੇ ਕੱਲ੍ਹ ਨੂੰ ਰੁੱਤਾਂ ਦੇ ਫੁੱਲ ਚੁਗਣੇ,

ਅੱਜ ਹੀ ਅਪਣੀ ਹਿੰਮਤ ਨੂੰ ਮੈਂ ਚਿੱਟੇ ਵਸਤਰ ਦੇਵਾਂ।
====
ਆਹ ਸ਼ਿਅਰ ਪੜ੍ਹਦਿਆਂ ਵਾਰ ਵਾਰ ਮੂੰਹੋਂ ਵਾਹ! ਵਾਹ ਨਿੱਕਲੀ ਹੈ!ਰਾਜਿੰਦਰਜੀਤ ਜੀ.... ਇਹ ਸਾਰੇ ਸ਼ਿਅਰ ਮੇਰੀ ਮਨ-ਪਸੰਦੀਦਾ ਸ਼ਿਅਰਾਂ ਵਾਲ਼ੀ ਡਾਇਰੀ ਦਾ ਸ਼ਿੰਗਾਰ ਬਣ ਗਏ ਨੇ...ਬਹੁਤ ਬਹੁਤ ਮੁਬਾਰਕਾਂ!

ਫੋਨ ਕਰਨ ਲਈ ਵੀ ਤੁਹਾਡਾ ਬੇਹੱਦ ਸ਼ੁਕਰੀਆ। ਤੁਹਾਡੇ ਨਾਲ਼ ਗੱਲ ਕਰਕੇ ਬਹੁਤ ਹੀ ਵਧੀਆ ਲੱਗਿਆ। ਗ਼ਜ਼ਲਾਂ ਵਰਗੇ ਹੀ ਖ਼ੂਬਸੂਰਤ ਤੁਹਾਡੇ ਵਿਚਾਰ ਵੀ ਨੇ। ਸ਼ਿਰਕਤ ਕਰਦੇ ਰਹਿਣਾ।
ਤਮੰਨਾ

ਗੁਰਦਰਸ਼ਨ 'ਬਾਦਲ' said...

ਰਾਜਿੰਦਰਜੀਤ, ਬਹੁਤ-ਬਹੁਤ ਮੁਬਾਰਕਾਂ ਤੇ ਸ਼ਾਬਾਸ਼! ਤੇਰੀ ਕਿਤਾਬ 'ਚੋਂ ਕੁੱਝ ਗ਼ਜ਼ਲਾਂ ਪੜ੍ਹਨ ਦਾ ਮੌਕਾ ਮਿਲ਼ਿਆ ਹੈ, ਕਾਬਿਲ-ਏ-ਤਾਰੀਫ਼ ਨੇ, ਕਾਵਿ-ਸਿਰਜਣਾ ਦੀ ਸਿਖਰ ਨੇ। ਏਵੇਂ ਹੀ ਮਿਹਨਤ ਤੇ ਲਗਨ ਨਾਲ਼ ਲਿਖਦਾ ਰਹੀਂ! ਤੇਰੀ ਲਿਖਤ ਪੜ੍ਹ ਕੇ ਬਹੁਤ ਉਮੀਦਾਂ ਜਾਗੀਆਂ ਨੇ।

ਆਸ਼ੀਰਵਾਦ ਤੇ ਸ਼ੁੱਭ ਇੱਛਾਵਾਂ ਨਾਲ਼
ਗੁਰਦਰਸ਼ਨ 'ਬਾਦਲ'
ਕੈਨੇਡਾ

Rajinderjeet said...

Gagan,Shekhar,Tandeep........dosto tuhade pyar-satikar da karza mere sir hai,je kitey akhraan de roop 'ch taar sakya taan vad bhaga hovaanga.
Janaab Gurdarshan Badal sahib jihna da rutba te sahitik kad bahut buland hai,di diti hoyi SHABASH mere layi ik vaddi poonji hai.Tuhadiian umeedan 'te pura uttran layi poori wah laavanga........Dhanvaad.