
ਦੋਸਤੋ! ਕੱਲ੍ਹ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀਆਂ ਵੀਹ ਖ਼ੂਬਸੂਰਤ ਕਿਤਾਬਾਂ ਮਿਲ਼ੀਆਂ ਨੇ, ਸਰਾਏ ਸਾਹਿਬ ਤੇ ਪੰਜਾਬੀ ਸੱਥ ਦੇ ਸਾਰੇ ਮਾਣਯੋਗ ਮੈਂਬਰ ਸਾਹਿਬਾਨਾਂ ਦਾ ਬੇਹੱਦ ਸ਼ੁਕਰੀਆ।
==========================================

========
ਟਰਾਂਟੋ, ਕੈਨੇਡਾ ਵਸਦੇ ਸਤਿਕਾਰਤ ਲੇਖਕ ਬਲਬੀਰ ਮੋਮੀ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ ਆਰਸੀ ਲਈ ਭੇਜੀਆਂ ਨੇ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ।
==================================================

ਕੈਲੇਫੋਰਨੀਆ ਵਸਦੇ ਉੱਘੇ ਲੇਖਕ ਸਤਿਕਾਰਤ ਅਸ਼ਰਫ਼ ਗਿੱਲ ਜੀ ਦੀਆਂ ਵੀ ਦੋ ਖ਼ੂਬਸੂਰਤ ਕਿਤਾਬਾਂ ਮਿਲ਼ੀਆਂ ਨੇ...ਇਹਨਾਂ ਨਾਲ਼ ਗਿੱਲ ਸਾਹਿਬ ਦੀਆਂ ਲਿਖੀਆਂ ਗੁਲਾਮ ਅਲੀ ਵਰਗੇ ਮਹਾਨ ਗ਼ਜ਼ਲ ਗਾਇਕਾਂ ਦੀਆਂ ਆਵਾਜ਼ਾਂ 'ਚ ਰਿਕਾਰਡਡ ਆਡੀਓ ਐਲਬੰਮ 'ਆਪਕੀ ਕਸ਼ਿਸ' ਵੀ ਸ਼ਾਮਲ ਹੈ। ਗਿੱਲ ਸਾਹਿਬ ਦਾ ਵੀ ਬੇਹੱਦ ਸ਼ੁਕਰੀਆ।
==================================================

ਯੂ.ਕੇ. ਵਸਦੇ ਉੱਭਰਦੇ ਗ਼ਜ਼ਲਗੋ ਸਤਿਕਾਰਤ ਰਾਜਿੰਦਰਜੀਤ ਜੀ ਦਾ ਪਲੇਠਾ ਗ਼ਜ਼ਲ-ਸੰਗ੍ਰਹਿ 'ਸਾਵੇ ਅਕਸ' ਵੀ ਕੱਲ੍ਹ ਮਿਲ਼ਿਆ ਹੈ। ਏਸੇ ਕਿਤਾਬ 'ਚੋਂ ਉਹਨਾਂ ਦੇ ਖ਼ੂਬਸੂਰਤ ਤਰੰਨੁਮ 'ਚ ਗ਼ਜ਼ਲਾਂ ਦੀ ਆਡੀਓ ਐਲਬਮ ਵੀ ਹੈ। ਰਾਜਿੰਦਰਜੀਤ ਜੀ ਦਾ ਵੀ ਬੇਹੱਦ ਸ਼ੁਕਰੀਆ।
No comments:
Post a Comment