ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, January 4, 2009

ਦੀਦਾਰ ਸਿੰਘ 'ਦੀਦਾਰ' - ਗ਼ਜ਼ਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸਤਿਕਾਰਤ ਲੇਖਕ ਜਸਵੀਰ ਝੱਜ ਸਾਹਿਬ ਨੇ ਲੇਖਕਾਂ ਦੇ ਪਿੰਡ ਰਾਮਪੁਰ ਇੱਕ ਹੋਰ ਉੱਘੇ ਲਿਖਾਰੀ ਸਤਿਕਾਰਤ ਦੀਦਾਰ ਸਿੰਘ ਦੀਦਾਰ ਜੀ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਆਰਸੀ ਤੇ ਸਭ ਨਾਲ਼ ਸਾਂਝੀ ਕਰਨ ਲਈ ਭੇਜੀ ਹੈ। ਬਹੁਤ ਮਾਣ ਵਾਲ਼ੀ ਗੱਲ ਹੈ ਕਿ ਤੁਹਾਡੇ ਸਭ ਦੇ ਭਰਪੂਰ ਸਹਿਯੋਗ ਸਦਕਾ ਆਰਸੀ ਦੁਨੀਆਂ ਦੀ ਸਭ ਤੋਂ ਵੱਡੀ ਟੀਮ-ਵਰਕ ਸਾਹਿਤਕ ਸਾਈਟ ਬਣਦੀ ਜਾ ਰਹੀ ਹੈ। ਸਾਹਿਤਕ ਕਾਫ਼ਿਲੇ ਦਾ ਹਰ ਮੁਸਾਫ਼ਿਰ ਇੱਕ-ਦੂਜੇ ਨਾਲ਼ ਕਦਮ ਮਿਲ਼ਾ ਕੇ ਸੰਦਲੀ ਪੈੜਾਂ ਪਾਉਂਦਾ ਜਾ ਹਿਹਾ ਹੈ....ਆਪਾਂ ਸਾਰੇ ਮੁਬਾਰਕਬਾਦ ਦੇ ਹੱਕਦਾਰ ਹਾਂ। ਮੈਂ ਝੱਜ ਸਾਹਿਬ ਦੀ ਦਿਲੋਂ ਮਸ਼ਕੂਰ ਹਾਂ ਜਿਨ੍ਹਾਂ ਨੇ ਸਤਿਕਾਰਤ ਦੀਦਾਰ ਸਾਹਿਬ ਦੀ ਗ਼ਜ਼ਲ ਦੇ ਦੀਦਾਰ ਕਰਵਾਏ। ਦੀਦਾਰ ਸਾਹਿਬ! ਤੁਹਾਨੂੰ ਤੇ ਤੁਹਾਡੀ ਕਲਮ ਨੂੰ ਆਰਸੀ ਦੇ ਸਾਰੇ ਪਾਠਕ / ਲੇਖਕ ਦੋਸਤਾਂ ਵੱਲੋਂ ਸਲਾਮ ਹੈ। ਰੱਬ ਸੋਹਣਾ ਤੁਹਾਡੀ ਉਮਰ ਦਰਾਜ਼ ਕਰੇ ਤੇ ਸਿਹਤਯਾਬੀ ਬਖ਼ਸ਼ੇ...ਆਮੀਨ!

ਡੈਡੀ ਜੀ ਬਾਦਲ ਸਾਹਿਬ ਦੇ ਇੱਕ ਖ਼ੂਬਸੂਰਤ ਸ਼ਿਅਰ ਨਾਲ ਤੁਹਾਨੂੰ ਖ਼ੁਸ਼ਆਮਦੀਦ ਆਖ ਰਹੀ ਹਾਂ....

ਸ਼ਾਇਰ ਦਾ ਦਿਲ ਟੁੱਟੇ, ਟੁੱਟੇ ਆਹ ਦੇ ਨਾਲ਼।

ਸ਼ਾਇਰ ਦਾ ਦਿਲ ਪਰਚੇ, ਪਰਚੇ ਵਾਹ ਦੇ ਨਾਲ਼।

ਅਦਬ ਸਹਿਤ

ਤਨਦੀਪ ਤਮੰਨਾ

====

ਦੀਦਾਰ ਸਿੰਘ ਦੀਦਾਰ ਜੀ ਦੀ ਇਕ ਰਚਨਾ ਭੇਜ ਰਿਹਾ ਹਾਂਦੀਦਾਰ ਜੀ ਰਾਮਪੁਰ ਦੇ ਮੋਢੀ ਲਿਖਾਰੀ ਮੈਂਬਰਾਂ ਚੋਂ ਹਨ 80ਵਿਆਂ ਚ ਵੀ ਪੂਰੀ ਚੜ੍ਹਦੀ ਕਲਾ ਚ ਹਨਆਪ ਦੀ ਇਕ ਕਾਵਿ ਪੁਸਤਕ ਉਲ਼ਝੀ ਤਾਣੀ ਛਪੀ ਹੋਈ ਹੈ

ਸ਼ੁੱਭ ਇੱਛਾਵਾਂ ਸਹਿਤ

ਜਸਵੀਰ ਝੱਜ

ਇੰਡੀਆ

ਗ਼ਜ਼ਲ

ਜੇ ਸਿਦਕ ਨਾ ਹੋਵੇ ਪੱਕਾ ਕੰਢਿਆਂ ਉੱਤੇ ਤਰ ਨਹੀਂ ਹੁੰਦਾ

ਸੂਲ਼ੀ ਚੜ੍ਹਨਾ ਗੱਲ ਦੂਰ ਦੀ ,ਕੰਡਾ ਲੱਗਿਆ ਜਰ ਨਹੀਂ ਹੁੰਦਾ

----

ਕੰਨ ਪੜਵਾਕੇ ਠੂਠਾ ਫੜਕੇ , ਦਰ ਦਰ ਅਲਖ ਜਗਾ ਨਾ ਹੁੰਦੀ,

ਡਾਚੀ ਪਿਛੇ ਦੌੜ ਦੌੜ ਕੇ, ਥਲ਼ ਵਿੱਚ ਸੜਕੇ ਮਰ ਨਹੀਂ ਹੁੰਦਾ

----

ਭੁੱਖਾ ਮਰਨਾ ਜੇਲ੍ਹੀਂ ਸੜਨਾ, ਚੁੰਮ ਚੁੰਮ ਰਸੀਆਂ ਫਾਹੇ ਚੜ੍ਹਨਾ,

ਸੱਚੇ ਵਤਨ ਪ੍ਰਸਤਾਂ ਬਾਝੋਂ ਸੀਸ, ਤਲੀ ਤੇ ਧਰ ਨਹੀਂ ਹੁੰਦਾ

----

ਜਿਥੋਂ ਕਦੇ ਨਾ ਡੋਲੀ ਉੱਠੀ, ਜਿਥੋਂ ਕਦੇ ਨਾ ਉੱਠੀ ਅਰਥੀ,

ਹੋਰ ਭਾਵੇਂ ਉਹ ਕੁਝ ਵੀ ਹੋਵੇ, ਵਸਦਾ ਰਸਦਾ ਘਰ ਨਹੀਂ ਹੁੰਦਾ

----

ਹਜ਼ਰਤ ਈਸਾ ਅਤੇ ਮੁਹੰਮਦ ,ਆਖਣ ਖ਼ੌਫ਼ ਖ਼ੁਦਾ ਦਾ ਖਾਓ,

ਹਿਟਲਰ,ਬੁਸ਼,ਲਾਦੇਨ ਨੂੰ ਪਰ, ਕਿਸੇ ਖ਼ੁਦਾ ਦਾ ਡਰ ਨਹੀਂ ਹੁੰਦਾ

----

ਮੁੱਲਾ ਮੌਜ ਵਿੱਚ ਜਦ ਹੁੰਦੈ, ਜਾ ਵੜਦੇ ਮੈਖ਼ਾਨੇ ਅੰਦਰ,

ਕਦੋਂ ਪੀਆਂਗੇ ਸੁਰਗੀਂ ਜਾ ਕੇ ,ਹੋਰ ਸਬਰ ਹੁਣ ਕਰ ਨਹੀਂ ਹੁੰਦਾ

----

ਮੁੰਡੇ ਕੁੜੀ ਚ ਫ਼ਰਕ ਨਾ ਕੋਈ, ਸਭ ਨੂੰ ਮਿਲ਼ਦੈ ਹੱਕ ਬਰਾਬਰ,

ਤਾਹੀਓਂ ਲਾਠੀਚਾਰਜ ਵੇਲ਼ੇ, ਅੰਤਰ ਭੋਰਾ ਭਰ ਨਹੀਂ ਹੁੰਦਾ

----

ਦੂਰ ਦੇਸ਼ ਚੋਂ ਹੋਊ ਗਰੀਬੀ, ਨਿਰਧਨ ਨਾ ਹੁਣ ਕੋਈ ਰਹਿਣਾ,

ਸਬਰ ਕਰੋ ਜਿਨਾ ਚਿਰ ਤੀਕਰ, ਸਾਡਾ ਪੂਰਾ ਘਰ ਨਹੀਂ ਹੁੰਦਾ

----

ਜਿਸ ਵੇਲ਼ੇ ਦੀਦਾਰਦਿਓਂਗੇ , ਭੇਂਟ ਕਰਾਂਗੇ ਤਾਂ ਨਜ਼ਰਾਨਾ,

ਬਿਨਾ ਗੁਨਾਹੋਂ ਸਾਡੇ ਕੋਲੋਂ, ਇਹ ਜੁਰਮਾਨਾ ਭਰ ਨਹੀਂ ਹੁੰਦਾ

6 comments:

Gagan said...

Bade hi pyaare Aarsian saathiyo...
Jithe aapaan saare mil ke is site nun agge lai ja rahe haan othe maa boli da seena vi thaar rahe haan. Oh maa boli jisde bachche enne mehanti te committed hon, ikk din zarur duniya diyaan sab ton vadh vartiyaan jaan vaaliyaan boliyaan vich shumaar ho jaavegi, eh mera yakeen hai...
Bai Jasvir ikk changa geetkaar hi nahin, ikk behad suhird te anthakk kaama vi hai. Babe Didar di ghazal nun Aarsi raahin enne paathkaan takk pahunchaun layi main Jasvir Jhajj nun dilon mubaarak dinda haan. Saadi vision hi eh honi chahidi hai ki ohnaan shaayaraan diyan rachnavaan vi padhvaayiyaan jaan jo computer literate nahin.

Rampur Kavita da dariya hai. Sahi arthaan naal vekheya jaave taan na sirf asin Punjabi Likhari Sabha Rampur diyaan meetings vich har mahine jurde saathi hi is dariya di paidaaish haan, sagon Vatnon (asthayi taur te) dur baithe mere Guru Sukhminder Rampuri, Saade vadde Gurcharan Rampuri, Ghazal de ustaad Krishan Bhanot, Ustaad Ajayab Chitrakaar, Maahir ghazalgo Gurdarshan Badal, te hor vi bade Aarsi te Rampur School of Poetry di hi haazri lagwa rahe ne.....

Jiunde rahe saathiyo, khushiyaan khere maano.....

Charhdi kalaa.....
Gagan

ਤਨਦੀਪ 'ਤਮੰਨਾ' said...

ਸਤਿਕਾਰਤ ਝੱਜ ਸਾਹਿਬ! ਬਹੁਤ0ਬਹੁਤ ਸ਼ੁਕਰੀਆ ਕਿ ਤੁਸੀਂ ਸਤਿਕਾਰਤ ਦੀਦਾਰ ਸਾਹਿਬ ਦੀ ਇਹ ਖ਼ੂਬਸੂਰਤ ਗ਼ਜ਼ਲ ਆਰਸੀ ਲਈ ਭੇਜੀ ਹੈ। ਸਾਰੀ ਗ਼ਜ਼ਲ ਹੀ ਕਮਾਲ ਦੀ ਹੈ। ਇਹ ਸ਼ਿਅਰ ਮੈਨੂੰ ਬੇਹੱਦ ਪਸੰਦ ਆਏ.....
ਜੇ ਸਿਦਕ ਨਾ ਹੋਵੇ ਪੱਕਾ ਕੰਢਿਆਂ ਉੱਤੇ ਤਰ ਨਹੀਂ ਹੁੰਦਾ।

ਸੂਲ਼ੀ ਚੜ੍ਹਨਾ ਗੱਲ ਦੂਰ ਦੀ ,ਕੰਡਾ ਲੱਗਿਆ ਜਰ ਨਹੀਂ ਹੁੰਦਾ।

----

ਕੰਨ ਪੜਵਾਕੇ ਠੂਠਾ ਫੜਕੇ , ਦਰ ਦਰ ਅਲਖ ਜਗਾ ਨਾ ਹੁੰਦੀ,

ਡਾਚੀ ਪਿਛੇ ਦੌੜ ਦੌੜ ਕੇ, ਥਲ਼ ਵਿੱਚ ਸੜਕੇ ਮਰ ਨਹੀਂ ਹੁੰਦਾ।

----

ਭੁੱਖਾ ਮਰਨਾ ਜੇਲ੍ਹੀਂ ਸੜਨਾ, ਚੁੰਮ ਚੁੰਮ ਰਸੀਆਂ ਫਾਹੇ ਚੜ੍ਹਨਾ,

ਸੱਚੇ ਵਤਨ ਪ੍ਰਸਤਾਂ ਬਾਝੋਂ ਸੀਸ, ਤਲੀ ‘ਤੇ ਧਰ ਨਹੀਂ ਹੁੰਦਾ।

----

ਜਿਥੋਂ ਕਦੇ ਨਾ ਡੋਲੀ ਉੱਠੀ, ਜਿਥੋਂ ਕਦੇ ਨਾ ਉੱਠੀ ਅਰਥੀ,

ਹੋਰ ਭਾਵੇਂ ਉਹ ਕੁਝ ਵੀ ਹੋਵੇ, ਵਸਦਾ ਰਸਦਾ ਘਰ ਨਹੀਂ ਹੁੰਦਾ।

----

ਹਜ਼ਰਤ ਈਸਾ ਅਤੇ ਮੁਹੰਮਦ ,ਆਖਣ ਖ਼ੌਫ਼ ਖ਼ੁਦਾ ਦਾ ਖਾਓ,

ਹਿਟਲਰ,ਬੁਸ਼,ਲਾਦੇਨ ਨੂੰ ਪਰ, ਕਿਸੇ ਖ਼ੁਦਾ ਦਾ ਡਰ ਨਹੀਂ ਹੁੰਦਾ।

ਬਹੁਤ ਖ਼ੂਬ!ਤੁਹਾਨੂੰ ਤੇ ਤੁਹਾਡੀ ਕਲਮ ਨੂੰ ਇੱਕ ਵਾਰ ਫੇਰ ਸਲਾਮ!

ਅਦਬ ਸਹਿਤ
ਤਮੰਨ

ਤਨਦੀਪ 'ਤਮੰਨਾ' said...

ਦੀਦਾਰ ਜੀ ਦੀ ਗ਼ਜ਼ਲ ਬਹੁਤ ਸੋਹਣੀ ਹੈ। ਮੁਬਾਰਕਾਂ!ਕਮਾਲ ਦਾ ਸ਼ਿਅਰ ਹੈ...
ਹਜ਼ਰਤ ਈਸਾ ਅਤੇ ਮੁਹੰਮਦ ,ਆਖਣ ਖ਼ੌਫ਼ ਖ਼ੁਦਾ ਦਾ ਖਾਓ,

ਹਿਟਲਰ,ਬੁਸ਼,ਲਾਦੇਨ ਨੂੰ ਪਰ, ਕਿਸੇ ਖ਼ੁਦਾ ਦਾ ਡਰ ਨਹੀਂ ਹੁੰਦਾ।

ਇੰਦਰਜੀਤ ਸਿੰਘ
ਕੈਨੇਡਾ
=======
ਸ਼ੁਕਰੀਆ ਅੰਕਲ ਜੀ!
ਤਮੰਨਾ

ਤਨਦੀਪ 'ਤਮੰਨਾ' said...

ਦੀਦਾਰ ਜੀ ਦੀ ਗ਼ਜ਼ਲ ਬਹੁਤ ਸੋਹਣੀ ਹੈ। ਮੁਬਾਰਕਾਂ!ਕਮਾਲ ਦਾ ਸ਼ਿਅਰ ਹੈ...
ਹਜ਼ਰਤ ਈਸਾ ਅਤੇ ਮੁਹੰਮਦ ,ਆਖਣ ਖ਼ੌਫ਼ ਖ਼ੁਦਾ ਦਾ ਖਾਓ,

ਹਿਟਲਰ,ਬੁਸ਼,ਲਾਦੇਨ ਨੂੰ ਪਰ, ਕਿਸੇ ਖ਼ੁਦਾ ਦਾ ਡਰ ਨਹੀਂ ਹੁੰਦਾ।

ਇੰਦਰਜੀਤ ਸਿੰਘ
ਕੈਨੇਡਾ
=======
ਸ਼ੁਕਰੀਆ ਅੰਕਲ ਜੀ!
ਤਮੰਨਾ

ਤਨਦੀਪ 'ਤਮੰਨਾ' said...
This comment has been removed by the author.
ਤਨਦੀਪ 'ਤਮੰਨਾ' said...

ਬੇਟੀ ਤਮੰਨਾ, ਦੀਦਾਰ ਜੀ ਦੀ ਗ਼ਜ਼ਲ ਪੜ੍ਹ ਕੇ ਮਨ ਬਹੁਤ ਖ਼ੁਸ਼ ਹੋਇਆ। ਇਹ ਆਰਸੀ ਦੀ ਪ੍ਰਾਪਤੀ ਹੈ।
ਜਗਤਾਰ ਸਿੰਘ ਬਰਾੜ
ਕੈਨੇਡਾ
===========
ਬਹੁਤ-ਬਹੁਤ ਸ਼ੁਕਰੀਆ ਅੰਕਲ ਜੀ। ਇਸ ਉੱਦਮ ਲਈ ਅਸੀਂ ਸਾਰੇ ਝੱਜ ਸਾਹਿਬ ਦੇ ਸ਼ੁਕਰਗੁਜ਼ਾਰ ਹਾਂ।

ਤਮੰਨਾ