ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, January 3, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਕਿਰਿਆ-ਕਰਮ ਇਵੇਂ ਵੀ ਹੁੰਦੈ, ਕੁਝ ਅਣਜਾਣੇ ਰੁੱਖਾਂ ਦਾ।

ਫ਼ਲ਼-ਪੱਤੇ ਹਨ ਸਣੇ ਟਾਹਣੀਆਂ, ਬਾਲ਼ਣ ਬਣਦੇ ਭੁੱਖਾਂ ਦਾ।

----

ਪੀਲ਼ਾ ਮੂੰਹ ਤੇ ਢਹਿੰਦੀ ਹਾਲਤ, ਕਹੇ ਪਹਾੜਾ ਦੁੱਖਾਂ ਦਾ।

ਢਲ਼ਦੀ ਉਮਰੇ ਰੁੱਖ ਦੀ ਹਾਲਤ ਵਰਗਾ ਹਾਲ ਮਨੁੱਖਾਂ ਦਾ।

----

ਚੌਦਾਂ ਸਾਲ ਦਾ ਬਨੋਵਾਸ, ਤੇ, ਫੇਰ ਵਿਛੋੜਾ ਪ੍ਰੀਤਮ ਤੋਂ,

ਏਹੋ ਸਿੱਟਾ ਨਿੱਕਲ਼ਿਆ ਹੈ ਤੋੜੇ ਹੋਏ ਧਨੁੱਖਾਂ ਦਾ।

----

ਜੰਗਲ਼ ਚੋਂ ਤਾਂ ਬਚ ਕੇ ਆਇਆ, ਐਪਰ, ਮੰਦਿਰ ਵਿਚ ਮਰਿਆ,

ਬਣਿਆ ਇੰਝ ਚੜ੍ਹਾਵਾ ਪੁੱਤ ਹੀ, ਮਾਂ ਦੀਆਂ ਮੰਗੀਆਂ ਸੁੱਖਾਂ ਦਾ।

----

ਕਿਰਦਾਰਾਂ ਦੀ ਗੁੰਝਲ਼ ਨੇ ਕੁਝ, ਏਦਾਂ ਰਲ਼-ਗਡ ਕੀਤੀ ਹੈ,

ਫ਼ਰਕ ਮਿਟ ਗਿਐ ਇਨਸਾਨਾਂ ਦੇ, ਅਸਲੀ-ਨਕਲੀ ਮੁੱਖਾਂ ਦਾ।

----

ਸਰਕਸ ਦੇ ਇੱਕ ਜੋਕਰ ਨੇ, ਇਉਂ ਅੱਕੇ ਨੇ ਕਰਤੱਬ ਕਰੇ,

ਭੁਖੇ ਪੇਟ ਤੋਂ ਝੱਲ ਨਾ ਹੋਇਆ, ਹਾਸਾ ਫੁੱਲੀਆਂ ਕੁੱਖਾਂ ਦਾ।

----

ਤੇਰਾ ਹੀ ਪਰਛਾਵਾਂ ਬਾਦਲ!, ਏਥੇ ਨਿਭਣੈ ਤੇਰੇ ਨਾਲ਼,

ਤੇਰੇ ਤਨ ਦਾ, ਤੇਰਾ ਮਨ ਹੈ, ਸਾਥੀ ਦੁੱਖਾਂ-ਸੁੱਖਾਂ ਦਾ।

1 comment:

ਤਨਦੀਪ 'ਤਮੰਨਾ' said...

ਬਾਦਲ ਸਾਹਿਬ! ਤੁਹਾਨੂੰ ਪਤਾ ਵੀ ਨਹੀਂ ਲੱਗਿਆ ਕਿ ਇਹ ਗ਼ਜ਼ਲ ਮੈਂ ਕਦੋਂ ਡਾਇਰੀ 'ਚੋਂ ਲੱਭ ਕੇ ਆਰਸੀ ਲਈ ਟਾਈਪ ਕਰ ਲਈ..:) ਗ਼ਜ਼ਲ ਹੈ ਹੀ ਏਨੀ ਖ਼ੂਬਸੂਰਤ ਸੀ..ਰਿਹਾ ਨਹੀਂ ਗਿਆ...ਸਾਰੀ ਗ਼ਜ਼ਲ ਵਾਹ!ਵਾਹ! ਦੀ ਹੱਕਦਾਰ ਹੈ..ਪਰ ਮੈਨੂੰ ਇਹ ਸ਼ਿਅਰ ਤੇ ਉਹਨਾਂ ਵਿਚਲੇ ਖ਼ਿਆਲ ਬਹੁਤ ਹੀ ਵਧੀਆ ਲੱਗੇ...

ਕਿਰਿਆ-ਕਰਮ ਇਵੇਂ ਵੀ ਹੁੰਦੈ, ਕੁਝ ਅਣਜਾਣੇ ਰੁੱਖਾਂ ਦਾ।

ਫ਼ਲ਼-ਪੱਤੇ ਹਨ ਸਣੇ ਟਾਹਣੀਆਂ, ਬਾਲ਼ਣ ਬਣਦੇ ਭੁੱਖਾਂ ਦਾ।

----

ਪੀਲ਼ਾ ਮੂੰਹ ਤੇ ਢਹਿੰਦੀ ਹਾਲਤ, ਕਹੇ ਪਹਾੜਾ ਦੁੱਖਾਂ ਦਾ।

ਢਲ਼ਦੀ ਉਮਰੇ ਰੁੱਖ ਦੀ ਹਾਲਤ ਵਰਗਾ ਹਾਲ ਮਨੁੱਖਾਂ ਦਾ।

----

ਚੌਦਾਂ ਸਾਲ ਦਾ ਬਨੋਵਾਸ, ਤੇ, ਫੇਰ ਵਿਛੋੜਾ ਪ੍ਰੀਤਮ ਤੋਂ,

ਏਹੋ ਸਿੱਟਾ ਨਿੱਕਲ਼ਿਆ ਹੈ ਤੋੜੇ ਹੋਏ ਧਨੁੱਖਾਂ ਦਾ।

----

ਜੰਗਲ਼ ‘ਚੋਂ ਤਾਂ ਬਚ ਕੇ ਆਇਆ, ਐਪਰ, ਮੰਦਿਰ ਵਿਚ ਮਰਿਆ,

ਬਣਿਆ ਇੰਝ ਚੜ੍ਹਾਵਾ ਪੁੱਤ ਹੀ, ਮਾਂ ਦੀਆਂ ਮੰਗੀਆਂ ਸੁੱਖਾਂ ਦਾ।
---------
ਸਰਕਸ ਦੇ ਇੱਕ ਜੋਕਰ ਨੇ, ਇਉਂ ਅੱਕੇ ਨੇ ਕਰਤੱਬ ਕਰੇ,

ਭੁਖੇ ਪੇਟ ਤੋਂ ਝੱਲ ਨਾ ਹੋਇਆ, ਹਾਸਾ ਫੁੱਲੀਆਂ ਕੁੱਖਾਂ ਦਾ।

ਕਮਾਲ ਕਰ ਦਿੱਤੀ! ਬਹੁਤ ਖ਼ੂਬ!

ਤਮੰਨਾ