ਗ਼ਜ਼ਲ
ਕਿਰਿਆ-ਕਰਮ ਇਵੇਂ ਵੀ ਹੁੰਦੈ, ਕੁਝ ਅਣਜਾਣੇ ਰੁੱਖਾਂ ਦਾ।
ਫ਼ਲ਼-ਪੱਤੇ ਹਨ ਸਣੇ ਟਾਹਣੀਆਂ, ਬਾਲ਼ਣ ਬਣਦੇ ਭੁੱਖਾਂ ਦਾ।
----
ਪੀਲ਼ਾ ਮੂੰਹ ਤੇ ਢਹਿੰਦੀ ਹਾਲਤ, ਕਹੇ ਪਹਾੜਾ ਦੁੱਖਾਂ ਦਾ।
ਢਲ਼ਦੀ ਉਮਰੇ ਰੁੱਖ ਦੀ ਹਾਲਤ ਵਰਗਾ ਹਾਲ ਮਨੁੱਖਾਂ ਦਾ।
----
ਚੌਦਾਂ ਸਾਲ ਦਾ ਬਨੋਵਾਸ, ਤੇ, ਫੇਰ ਵਿਛੋੜਾ ਪ੍ਰੀਤਮ ਤੋਂ,
ਏਹੋ ਸਿੱਟਾ ਨਿੱਕਲ਼ਿਆ ਹੈ ਤੋੜੇ ਹੋਏ ਧਨੁੱਖਾਂ ਦਾ।
----
ਜੰਗਲ਼ ‘ਚੋਂ ਤਾਂ ਬਚ ਕੇ ਆਇਆ, ਐਪਰ, ਮੰਦਿਰ ਵਿਚ ਮਰਿਆ,
ਬਣਿਆ ਇੰਝ ਚੜ੍ਹਾਵਾ ਪੁੱਤ ਹੀ, ਮਾਂ ਦੀਆਂ ਮੰਗੀਆਂ ਸੁੱਖਾਂ ਦਾ।
----
ਕਿਰਦਾਰਾਂ ਦੀ ਗੁੰਝਲ਼ ਨੇ ਕੁਝ, ਏਦਾਂ ਰਲ਼-ਗਡ ਕੀਤੀ ਹੈ,
ਫ਼ਰਕ ਮਿਟ ਗਿਐ ਇਨਸਾਨਾਂ ਦੇ, ਅਸਲੀ-ਨਕਲੀ ਮੁੱਖਾਂ ਦਾ।
----
ਸਰਕਸ ਦੇ ਇੱਕ ਜੋਕਰ ਨੇ, ਇਉਂ ਅੱਕੇ ਨੇ ਕਰਤੱਬ ਕਰੇ,
ਭੁਖੇ ਪੇਟ ਤੋਂ ਝੱਲ ਨਾ ਹੋਇਆ, ਹਾਸਾ ਫੁੱਲੀਆਂ ਕੁੱਖਾਂ ਦਾ।
----
ਤੇਰਾ ਹੀ ਪਰਛਾਵਾਂ ‘ਬਾਦਲ’!, ਏਥੇ ਨਿਭਣੈ ਤੇਰੇ ਨਾਲ਼,
ਤੇਰੇ ਤਨ ਦਾ, ਤੇਰਾ ਮਨ ਹੈ, ਸਾਥੀ ਦੁੱਖਾਂ-ਸੁੱਖਾਂ ਦਾ।
1 comment:
ਬਾਦਲ ਸਾਹਿਬ! ਤੁਹਾਨੂੰ ਪਤਾ ਵੀ ਨਹੀਂ ਲੱਗਿਆ ਕਿ ਇਹ ਗ਼ਜ਼ਲ ਮੈਂ ਕਦੋਂ ਡਾਇਰੀ 'ਚੋਂ ਲੱਭ ਕੇ ਆਰਸੀ ਲਈ ਟਾਈਪ ਕਰ ਲਈ..:) ਗ਼ਜ਼ਲ ਹੈ ਹੀ ਏਨੀ ਖ਼ੂਬਸੂਰਤ ਸੀ..ਰਿਹਾ ਨਹੀਂ ਗਿਆ...ਸਾਰੀ ਗ਼ਜ਼ਲ ਵਾਹ!ਵਾਹ! ਦੀ ਹੱਕਦਾਰ ਹੈ..ਪਰ ਮੈਨੂੰ ਇਹ ਸ਼ਿਅਰ ਤੇ ਉਹਨਾਂ ਵਿਚਲੇ ਖ਼ਿਆਲ ਬਹੁਤ ਹੀ ਵਧੀਆ ਲੱਗੇ...
ਕਿਰਿਆ-ਕਰਮ ਇਵੇਂ ਵੀ ਹੁੰਦੈ, ਕੁਝ ਅਣਜਾਣੇ ਰੁੱਖਾਂ ਦਾ।
ਫ਼ਲ਼-ਪੱਤੇ ਹਨ ਸਣੇ ਟਾਹਣੀਆਂ, ਬਾਲ਼ਣ ਬਣਦੇ ਭੁੱਖਾਂ ਦਾ।
----
ਪੀਲ਼ਾ ਮੂੰਹ ਤੇ ਢਹਿੰਦੀ ਹਾਲਤ, ਕਹੇ ਪਹਾੜਾ ਦੁੱਖਾਂ ਦਾ।
ਢਲ਼ਦੀ ਉਮਰੇ ਰੁੱਖ ਦੀ ਹਾਲਤ ਵਰਗਾ ਹਾਲ ਮਨੁੱਖਾਂ ਦਾ।
----
ਚੌਦਾਂ ਸਾਲ ਦਾ ਬਨੋਵਾਸ, ਤੇ, ਫੇਰ ਵਿਛੋੜਾ ਪ੍ਰੀਤਮ ਤੋਂ,
ਏਹੋ ਸਿੱਟਾ ਨਿੱਕਲ਼ਿਆ ਹੈ ਤੋੜੇ ਹੋਏ ਧਨੁੱਖਾਂ ਦਾ।
----
ਜੰਗਲ਼ ‘ਚੋਂ ਤਾਂ ਬਚ ਕੇ ਆਇਆ, ਐਪਰ, ਮੰਦਿਰ ਵਿਚ ਮਰਿਆ,
ਬਣਿਆ ਇੰਝ ਚੜ੍ਹਾਵਾ ਪੁੱਤ ਹੀ, ਮਾਂ ਦੀਆਂ ਮੰਗੀਆਂ ਸੁੱਖਾਂ ਦਾ।
---------
ਸਰਕਸ ਦੇ ਇੱਕ ਜੋਕਰ ਨੇ, ਇਉਂ ਅੱਕੇ ਨੇ ਕਰਤੱਬ ਕਰੇ,
ਭੁਖੇ ਪੇਟ ਤੋਂ ਝੱਲ ਨਾ ਹੋਇਆ, ਹਾਸਾ ਫੁੱਲੀਆਂ ਕੁੱਖਾਂ ਦਾ।
ਕਮਾਲ ਕਰ ਦਿੱਤੀ! ਬਹੁਤ ਖ਼ੂਬ!
ਤਮੰਨਾ
Post a Comment