ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, January 1, 2009

ਕਹਾਣੀਕਾਰ ਡਾ: ਵਰਿਆਮ ਸਿੰਘ ਸੰਧੂ ਨਾਲ਼ ਇੱਕ ਸਾਹਿਤਕ ਮੁਲਾਕਾਤ

ਦੋਸਤੋ! ਮੈਨੂੰ ਇਹ ਦੱਸਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਉੱਘੇ ਕਹਾਣੀਕਾਰ ਸਤਿਕਾਰਤ ਡਾ: ਵਰਿਆਮ ਸਿੰਘ ਸੰਧੂ ਜੀ ਨਾਲ਼ ਇੱਕ ਬੇਹੱਦ ਖ਼ੂਬਸੂਰਤ ਸਾਹਿਤਕ ਮੁਲਾਕਾਤ ਕਰਕੇ, ਸਤਿਕਾਰਤ ਲੇਖਕ ਸੁਖਿੰਦਰ ਜੀ ਨੇ ਆਰਸੀਦੇ ਸੁਹਿਰਦ ਪਾਠਕ / ਲੇਖਕ ਸਾਹਿਬਾਨਾਂ ਦੀ ਨਜ਼ਰ ਕੀਤੀ ਹੈ। ਸਾਡੇ ਸਭ ਲਈ ਇਹ ਮੁਲਾਕਾਤ ਨਵੇਂ ਵਰ੍ਹੇ ਦਾ ਤੋਹਫ਼ਾ ਹੈ। ਮੈਂ ਉਹਨਾਂ ਦੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ।

........ਵਰਿਆਮ ਸਿੰਘ ਸੰਧੂ ਪੰਜਾਬੀ ਦਾ ਬਹੁ-ਚਰਚਿਤ ਨਾਮਵਰ ਕਹਾਣੀਕਾਰ ਹੈ। ਉਸਨੂੰ ਉਸਦੇ ਕਹਾਣੀ-ਸੰਗ੍ਰਹਿ ਚੌਥੀ ਕੂਟਲਈ ਭਾਰਤ ਦਾ ਸਾਹਿਤ ਅਕਾਦਮੀ ਪੁਰਸਕਾਰਪ੍ਰਾਪਤ ਹੋ ਚੁੱਕਾ ਹੈ। ਉਹ ਲੰਬੀਆਂ ਕਹਾਣੀਆਂ ਲਿਖਣ ਵਾਲੇ ਕਹਾਣੀਕਾਰ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਉਸ ਨੇ ਪੰਜਾਬ ਵਿੱਚ ਚੱਲੇ ਧਾਰਮਿਕ ਕੱਟੜਵਾਦੀ ਦਹਿਸ਼ਤ ਦੇ ਦਿਨਾਂ ਨੂੰ ਆਪਣੇ ਪਿੰਡੇ ਉੱਤੇ ਹੰਢਾ ਕੇ ਬਹੁਤ ਹੀ ਸੰਵੇਦਨਸ਼ੀਲ ਕਹਾਣੀਆਂ ਲਿਖੀਆਂ ਹਨ। ਵਰਿਆਮ ਸਿੰਘ ਸੰਧੂ 1970 ਦੇ ਆਸ ਪਾਸ ਪੰਜਾਬ ਵਿੱਚ ਉੱਠੀ ਨਕਸਲਬਾੜੀ ਲਹਿਰ ਦੇ ਨਾਲ ਹੀ ਪੰਜਾਬੀ ਸਾਹਿਤਕ ਖੇਤਰ ਵਿੱਚ ਉੱਭਰਿਆ। ਉਸਦੀਆਂ ਕਈ ਲਿਖਤਾਂ ਬਾਰੇ ਟੈਲੀਵੀਜ਼ਨ ਸਕਰੀਨ ਲਈ ਫਿਲਮਾਂ ਵੀ ਬਣ ਚੁੱਕੀਆਂ ਹਨ। ਪੰਜਾਬੀ ਵਿੱਚ ਬਹੁਤ ਘੱਟ ਪਰ ਵਧੀਆ ਕਹਾਣੀਆਂ ਲਿਖਣ ਵਾਲੇ ਕਹਾਣੀਕਾਰਾਂ ਵਿੱਚ ਉਸਦਾ ਨਾਮ ਸ਼ਾਮਿਲ ਕੀਤਾ ਜਾਂਦਾ ਹੈ..." ਸੁਖਿੰਦਰ


ਪੂਰੀ ਮੁਲਾਕਾਤ ਦਾ ਆਨੰਦ ਲੈਣ ਲਈ ਇਸ ਲਿੰਕ ਆਰਸੀ ਮੁਲਾਕਾਤਾਂ 'ਤੇ ਕਲਿਕ ਕਰੋ...ਸ਼ੁਕਰੀਆ !

1 comment:

सुभाष नीरव said...

तन्दीप तमन्ना जी,
"आरसी" ब्लॉग ते मैं पहिली वार आया हां। बहुत चंगा लगिया कि तुसी अपना इह ब्लॉग गुरुमुखी लिपि विच न कड के हिंदी लिपि'च कडिया है। ऐसे बहुत सारे पंजाबी हन जो गुरूमुखी नीं पढ़ सकदे, हिंदी'च पढ़ सकदे हन। बहुत वड्डी गिणती हिंदी भाषी हन जो पंजाबी समझ तां लैंदे हन, पर गुरुमुखी नीं पढ़ सकदे। ऐसे लोकां लई "आरसी" दा इह रूप वाकई ही प्रसंशा जोग है। मैं हिंदी' विच लिखदा हां, पंजाबी तों हिंदी विच बहुत सारा अनुवाद कीता ए। लगभग दो सौ कहाणियां, मिनी कहाणियां अते कई कवितावां, नावलां दा हिंदी' च अनुवाद कीता है। मैं गुरूमुखी चंगी तरां पढ़ सकदा हां। मैं इस तरां दे उद्यम दी पंजाबी वालियां कोलों आस रखदा सी, तुसी पहिल कीती, बहुत चंगा लगिया। मेरे हिंदी विच पंज ब्लॉग्स हन, चाहो तां इक नज़र मार लैणा।
नवें साल दीयाँ लख लख बधाइयां !

-सुभाष नीरव
09810534373
setusahitya.blogspot.com
vaatika.blogspot.com
sahityasrijan.blogspot.com
gavaksh.blogspot.com
srijanyatra.blogspsot.com