ਦੋਸਤੋ! ਇੱਕ ਲੋਕ ਬੋਲੀ ਆਪਾਂ ਸਭ ਨੂੰ ਯਾਦ ਹੈ ਕਿ ‘ਹੱਥ ਘੁੱਟ ਕੇ ਗੱਡੀ ਨੂੰ ਪਾਇਆ, ਰੋਂਦੀ ਜਾਵੇਂ ਉਤਲੇ ਮਨੋਂ’...ਇਹਦੇ ਨਾਲ਼ ਰਲ਼ਦੀਆਂ ਮਿਲ਼ਦੀਆਂ ਲੋਕ-ਬੋਲੀਆਂ ਯਾਦ ਆਈਆਂ ਨੇ, ਸੋਚਿਆ ਕਿਉਂ ਨਾ ਅੱਜ ਸਭ ਨਾਲ਼ ਸਾਂਝੀਆਂ ਕਰਾਂ। ਆਧੁਨਿਕਤਾ ਦੀ ਦੌੜ ਵਿੱਚ ਵਿਸਾਰੇ ਜਾ ਰਹੇ ਲੋਕ ਗੀਤਾਂ, ਲੋਕ ਬੋਲੀਆਂ ਨੂੰ ਸੁਰਜੀਤ ਰੱਖਣ ਦੀ ਇਹ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ।
ਲੋਕ ਬੋਲੀਆਂ
ਡੋਲੇ ਕੋਲ਼ ਖੜੋਤਿਆ ਯਾਰਾ!
ਮੈਥੋਂ ਵੇ ਤੂੰ ਕੀ ਮੰਗਦਾ?
----
ਮੈਥੋਂ ਰੋਂਦੀ ਝੱਲੀ ਨਾ ਜਾਵੇਂ,
ਤੈਥੋਂ ਕੀ ਮੈਂ ਪੰਡ ਮੰਗਦਾ!
----
ਐਵੇਂ ਕੁੜੀਆਂ ਦਾ ਜੀਅ ਪਰਚਾਵਾ,
ਰੋਂਦੀ ਨਾ ਤੂੰ ਜਾਣੀ, ਮਿੱਤਰਾ!
No comments:
Post a Comment