ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, January 7, 2009

ਗੁਰਨਾਮ ਗਿੱਲ - ਗ਼ਜ਼ਲ

ਗ਼ਜ਼ਲ

ਸੁਰਾਂ ਦਾ ਨਾਚ, ਸਰਗਮ ਜਾਂ ਸੁਰੀਲੀ ਰਾਗਨੀ ਵਰਗਾ

ਬੁਲਾਉਂਦਾ ਰੋਜ਼ ਰਾਤੀਂ ਸਾਜ਼ ਕੋਈ ਬੰਸਰੀ ਵਰਗਾ

----

ਕੋਈ ਨੂਰੀ ਜਿਹਾ ਚਿਹਰਾ ਜਾਂ ਜੁਗਨੂੰ, ਕੁੱਝ ਤਾਂ ਹੋਣੈ,

ਹਨੇਰੀ ਰਾਤ ਵਿੱਚ ਦਿਸਦਾ ਪਿਆ ਜੋ ਰੌਸ਼ਨੀ ਵਰਗਾ

----

ਕਿਨਾਰੇ ਤੋੜਨੇ ਚਾਹੁੰਦਾ, ਪਿਘਲ਼ਦਾ, ਝੁਲ਼ਸਦਾ ਜਾਵੇ,

ਜੋ ਮੇਰੇ ਦਿਲ ਚ ਹੈ ਵਗਦਾ ਪਿਆ ਲਾਵਾ ਨਦੀ ਵਰਗਾ

----

ਵਪਾਰੀ ਲੋਕ ਜਾਂ ਬਾਬੂ ਜਿਹੇ ਮਿਲਦੇ, ਮਗਰ ਮੇਰੀ,

ਨਜ਼ਰ ਤਾਂ ਭਾਲ਼ਦੀ ਚਿਹਰਾ ਸ਼ਹਿਰ ਵਿੱਚ ਆਦਮੀ ਵਰਗਾ!

----

ਨਾ ਆਵੀਂ ਮਿਲਣ ਮੈਨੂੰ ਤੂੰ ਜਿਵੇਂ ਸੀ ਮੇਨਕਾ ਮਿਲਦੀ,

ਭਲੇ ਮੇਰਾ ਹੈ ਤੇਰੇ ਨਾਲ਼ ਰਿਸ਼ਤਾ ਤਿਸ਼ਨਗੀ ਵਰਗਾ

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਗਿੱਲ ਸਾਹਿਬ! ਗ਼ਜ਼ਲ ਬਹੁਤ ਹੀ ਖ਼ੂਬਸੂਰਤ ਹੈ...ਮੁਬਾਰਕਾਂ! ਇਹ ਸ਼ਿਅਰ ਬਹੁਤ ਹੀ ਖ਼ੂਬਸੂਰਤ ਹਨ...
ਸੁਰਾਂ ਦਾ ਨਾਚ, ਸਰਗਮ ਜਾਂ ਸੁਰੀਲੀ ਰਾਗਨੀ ਵਰਗਾ ।

ਬੁਲਾਉਂਦਾ ਰੋਜ਼ ਰਾਤੀਂ ਸਾਜ਼ ਕੋਈ ਬੰਸਰੀ ਵਰਗਾ ।

----

ਕੋਈ ਨੂਰੀ ਜਿਹਾ ਚਿਹਰਾ ਜਾਂ ਜੁਗਨੂੰ, ਕੁੱਝ ਤਾਂ ਹੋਣੈ,

ਹਨੇਰੀ ਰਾਤ ਵਿੱਚ ਦਿਸਦਾ ਪਿਆ ਜੋ ਰੌਸ਼ਨੀ ਵਰਗਾ ।
----
ਨਾ ਆਵੀਂ ਮਿਲਣ ਮੈਨੂੰ ਤੂੰ ਜਿਵੇਂ ਸੀ ਮੇਨਕਾ ਮਿਲਦੀ,

ਭਲੇ ਮੇਰਾ ਹੈ ਤੇਰੇ ਨਾਲ਼ ਰਿਸ਼ਤਾ ਤਿਸ਼ਨਗੀ ਵਰਗਾ ।
ਬਹੁਤ ਖ਼ੂਬ!

ਅੱਜ ਤੁਹਾਡੀਆਂ ਦੋ ਈਮੇਲਜ਼ ਮਿਲ਼ੀਆ ਤਾਂ ਪਤਾ ਲੱਗਾ ਕਿ ਤੁਸੀਂ ਅਜੇ ਇੰਡੀਆ ਹੀ ਹੋ। ਯੂ.ਕੇ.ਤੋਂ ਰਾਜਿੰਦਰਜੀਤ ਜੀ ਦਾ ਫੋਨ ਆਇਆ ਸੀ..ਉਹਨਾਂ ਦੱਸਿਐ ਕਿ ਤੁਸੀਂ ਕੋਈ ਸਰਜਰੀ ਕਰਵਾਈ ਹੈ...ਆਰਸੀ ਪਰਿਵਾਰ ਵੱਲੋਂ ਦੁਆ ਹੈ ਕਿ ਜਲਦੀ ਸਿਹਤਯਾਬ ਹੋ ਕੇ ਯੂ.ਕੇ.ਵਾਪਸ ਆਓ ਤੇ ਸੋਹਣੀਆਂ ਸੋਹਣੀਆਂ ਗ਼ਜ਼ਲਾਂ ਭੇਜੋ..ਆਮੀਨ!

ਤਮੰਨਾ