ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, January 3, 2009

ਡਾ: ਦੇਵਿੰਦਰ ਕੌਰ - ਨਜ਼ਮ

ਤਲਾਸ਼
ਨਜ਼ਮ

ਉਹ ਲੱਭਣ ਤੁਰੀ
ਉਹਦੇ ਨਜ਼ਮ ਵਰਗੇ ਸਾਹਾਂ ਨੂੰ
ਰਸਤਿਆਂ ਦੇ ਪਹਾੜ ਟੱਪ
ਧੜਕਦੇ ਸਾਹਾਂ ਦੀ ਝੋਲ ਭਰ
ਵਕਤ ਦੀ ਕਾਲੀ ਸਾਜ਼ਿਸ਼ 'ਚੋਂ…
---
ਉਹ ਨਿਕਲ ਤੁਰੀ
ਆਸਾਂ ਦੇ ਟਟਹਿਣਿਆਂ ਸੰਗ
ਜੁਗਨੂੰਆਂ ਦੀ ਮੁੱਠ ਭਰ…
ਪਹੁੰਚੀ ਉਸ ਦੇ ਦੁਆਰ
ਚੁੱਪ ਉਸਨੂੰ ਜੀ ਆਇਆਂ ਆਖਿਆ
ਖੁੱਲੀਆਂ ਖ਼ਾਮੋਸ਼ ਅੱਖਾਂ
ਆਪਣਾ ਰਾਗ ਸੁਣਾਇਆ...
ਚਿਹਰੇ ਦੀ ਲਾਲੀ
ਬਦਨ ਦੀ ਖ਼ੁਸ਼ਬੂ
ਪਹੁੰਚ ਚੁੱਕੀ ਸੀ ਦਸਵੇਂ ਦੁਆਰ
----
ਰਸਤਿਆਂ ਦੀਆਂ ਬੇਵਫ਼ਾਈਆਂ
ਸਰ ਕਰਦਿਆਂ ਕਰਦਿਆਂ...
ਉਹਦੇ ਸਾਹਾਂ ਦੀ ਧੜਕਣ
ਤੇਜ਼ ਹੋਈ
ਉਹਦੇ ਹੱਥਾਂ 'ਚ ਫੜੇ
ਜੁਗਨੂੰਆਂ ਦੀ ਮੁੱਠ
ਹੋਰ ਪੀਢੀ ਹੋਈ...
---
ਮਰ ਗਏ ਜੁਗਨੂੰ
ਮੁੱਠ ਪੀਚਦਿਆਂ
ਉਹਦੀ ਨਜ਼ਮ ਦੀ ਹਰ ਸਤਰ
ਸਾਹ ਘੁੱਟ ਮੋਈ
ਜਦ ਨੇਰ੍ਹਿਆਂ ਸੰਗ ਬਹਿ
ਉਹ ਖ਼ੂਬ ਰੋਈ!

1 comment:

ਤਨਦੀਪ 'ਤਮੰਨਾ' said...

ਮੈਡਮ ਦੇਵਿੰਦਰ ਕੌਰ ਜੀ...ਤੁਹਾਡੀ ਹਰ ਨਜ਼ਮ 'ਚ ਮੈਨੂੰ ਜਜ਼ਬਾਤੀ ਕਰਨ ਦੀ ਸਮਰੱਥਾ ਹੈ! ਸ਼ਾਇਦ ਜੋ ਤੁਸੀਂ ਲਿਖਿਐ, ਓਹ ਮੈਂ ਵੀ ਆਪਣੀਆਂ ਨਜ਼ਮਾਂ ਦੇ ਨਸੀਬ ਬਣਾਉਂਣ ਦੀ ਕੋਸ਼ਿਸ਼ ਕਰਦੀ ਰਹੀ ਹਾਂ!ਇਸ ਗੱਲ ਤੇ ਮੈਨੂੰ ਬੇਹੱਦ ਖ਼ੁਸ਼ੀ ਵੀ ਹੇ ਤੇ ਹੈਰਾਨੀ ਵੀ...ਤੁਸੀਂ ਏਨੀ ਦੂਰ ਬੈਠਿਆਂ ਮੇਰੇ ਖ਼ਿਆਲਾਂ ਦੇ ਪੰਖੇਰੂ ਕਿਵੇਂ ਕੈਦ ਕਰ ਲਏ..ਜਾਂ ਆਪਣੀਆਂ ਨਜ਼ਮਾਂ 'ਚ ਤੁਸੀਂ ਮੈਨੂੰ ਕਿਵੇਂ ਚਿੱਤਰ ਦਿੱਤਾ!

ਉਹ ਨਿਕਲ ਤੁਰੀ
ਆਸਾਂ ਦੇ ਟਟਹਿਣਿਆਂ ਸੰਗ
ਜੁਗਨੂੰਆਂ ਦੀ ਮੁੱਠ ਭਰ…
ਪਹੁੰਚੀ ਉਸ ਦੇ ਦੁਆਰ
ਚੁੱਪ ਉਸਨੂੰ ਜੀ ਆਇਆਂ ਆਖਿਆ
ਖੁੱਲੀਆਂ ਖ਼ਾਮੋਸ਼ ਅੱਖਾਂ
ਆਪਣਾ ਰਾਗ ਸੁਣਾਇਆ...
ਚਿਹਰੇ ਦੀ ਲਾਲੀ
ਬਦਨ ਦੀ ਖ਼ੁਸ਼ਬੂ
ਪਹੁੰਚ ਚੁੱਕੀ ਸੀ ਦਸਵੇਂ ਦੁਆਰ
----
ਉਹਦੇ ਹੱਥਾਂ 'ਚ ਫੜੇ
ਜੁਗਨੂੰਆਂ ਦੀ ਮੁੱਠ
ਹੋਰ ਪੀਢੀ ਹੋਈ...
---
ਮਰ ਗਏ ਜੁਗਨੂੰ
ਮੁੱਠ ਪੀਚਦਿਆਂ
ਉਹਦੀ ਨਜ਼ਮ ਦੀ ਹਰ ਸਤਰ
ਸਾਹ ਘੁੱਟ ਮੋਈ
ਜਦ ਨੇਰ੍ਹਿਆਂ ਸੰਗ ਬਹਿ
ਉਹ ਖ਼ੂਬ ਰੋਈ!
=======
ਕੁੱਝ ਏਹੋ ਜਿਹੀ ਨਜ਼ਮ ਮੇਰੀ ਵੀ ਲਿਖੀ ਹੋਈ ਹੈ..ਲੱਭ ਕੇ ਟਾਈਪ ਕਰਕੇ ਤੁਹਾਡੀ ਨਜ਼ਰ ਜ਼ਰੂਰ ਕਰਾਂਗੀ। ਮੈਂ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਇੱਕ ਵਾਰ ਫੇਰ ਸਲਾਮ ਭੇਜ ਰਹੀ ਹਾਂ...ਕਬੂਲ ਕਰਨਾ।

ਤਮੰਨਾ