ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, January 22, 2009

ਇਸ ਹਫ਼ਤੇ ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਬੇਹੱਦ ਸ਼ੁਕਰੀਆ!


ਦੋਸਤੋ! ਟੈਰੇਸ, ਕੈਨੇਡਾ ਵਸਦੇ ਲੇਖਕ ਰਵਿੰਦਰ ਰਵੀ ਜੀ ਦੀਆਂ ਦੋ ਕਿਤਾਬਾਂ ' ਕਵਿਤਾ ਸਨਮੁਖ', ਅਤੇ 'ਛਾਵਾਂ ਤੇ ਪਰਛਾਵੇਂ' ਆਰਸੀ ਲਈ ਮਿਲ਼ੀਆਂ ਨੇ, ਰਵੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।



===============================
ਸਰੀ, ਕੈਨੇਡਾ ਵਸਦੇ ਲੇਖਕ ਹਰਭਜਨ ਮਾਂਗਟ ਜੀ ਦੀ ਹਾਲ ਹੀ ਪ੍ਰਕਾਸ਼ਿਤ ਕਿਤਾਬ 'ਹਿਜ਼ਰ ਵਸਲ ਦੇ ਗੀਤ' ਲਈ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।




===================================
ਸਰੀ, ਕੈਨੇਡਾ ਵਸਦੇ ਲੇਖਕ ਮੋਹਨ ਗਿੱਲ ਜੀ ਦਾ ਤਾਜ਼ਾ ਕਾਵਿ-ਸੰਗ੍ਰਹਿ 'ਬਨਵਾਸ ਤੋਂ ਬਾਅਦ' ਪਹੁੰਚਿਆ ਹੈ, ਗਿੱਲ ਸਾਹਿਬ ਦਾ ਵੀ ਬੇਹੱਦ ਸ਼ੁਕਰੀਆ।



======================================
ਨੌਰਥ ਵੈਨਕੂਵਰ, ਕੇਨੇਡਾ ਵਸਦੇ ਲੇਖਕ ਗਿੱਲ ਮੋਰਾਂਵਾਲੀ ਜੀ ਦੀਆਂ ਵੀ ਪੰਜਾਬੀ ਦੋਹਿਆਂ ਤੇ ਅਧਾਰਿਤ ਦੋ ਕਿਤਾਬਾਂ 'ਸ਼ਾਰਾਰੇ' ਅਤੇ 'ਓਅੰਕਾਰ' ਮਿਲ਼ੀਆਂ ਨੇ, ਗਿੱਲ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ!


=======================================
ਸਰੀ, ਕੈਨੇਡਾ ਵਸਦੇ ਲੇਖਕ ਦਸ਼ਮੇਸ਼ ਗਿੱਲ 'ਫ਼ਿਰੋਜ਼' ਜੀ ਦਾ ਉਰਦੂ ਗ਼ਜ਼ਲ-ਸੰਗ੍ਰਹਿ 'ਇਖ਼ਤਿਲਾਫਾਤ' ਮਿਲਿਆ ਹੈ, ਫ਼ਿਰੋਜ਼ ਸਾਹਿਬ ਵੀ ਤਹਿ-ਦਿਲੋਂ ਸ਼ੁਕਰੀਆ।



=======================================
ਟਰਾਂਟੋ, ਕੈਨੇਡਾ ਵਸਦੀ ਸ਼ਾਇਰਾ ਸੁਰਜੀਤ ਜੀ ਦਾ ਕਾਵਿ-ਸੰਗ੍ਰਹਿ 'ਸ਼ਿਕਸਤ ਰੰਗ' ਮਿਲ਼ਿਆ ਹੈ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

1 comment:

मोहन वशिष्‍ठ said...

आरसी जी अगर रविन्‍द्र रवि जी की कविता हमें भी पढवा देते तो सोने पे सुहागा होता हमारी ओर से रवि जी को बधाई