ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, January 7, 2009

ਸੰਤ ਸਿੰਘ ਸੰਧੂ - ਮਾਡਰਨ ਬੋਲੀਆਂ

ਦੋਸਤੋ! ਅੱਜ ਜਨਾਬ ਬਾਜਵਾ ਸਾਹਿਬ ਦੀ ਮਾਡਰਨ ਗ਼ਜ਼ਲ ਤੁਹਾਡੀ ਨਜ਼ਰ ਕੀਤੀ ਤਾਂ ਸਤਿਕਾਰਤ ਮੋਤਾ ਸਿੰਘ ਸਰਾਏ ਸਾਹਿਬ ਦੀਆਂ ਭੇਜੀਆਂ ਸਤਿਕਾਰਤ ਸੰਤ ਸਿੰਘ ਸੰਧੂ ਸਾਹਿਬ ਰਚਿਤ ਮਾਡਰਨ ਬੋਲੀਆਂ ਚੇਤੇ ਆ ਗਈਆਂ, ਸੋਚਿਆ ਕਿਉਂ ਨਾ ਅੱਜ ਇਹ ਵੀ ਪੋਸਟ ਕੀਤੀਆਂ ਜਾਣ..ਉਹਨਾਂ ਦੇ ਥੋੜ੍ਹੇ ਲਫ਼ਜ਼ਾਂ 'ਚ ਵੱਡੀ ਗੱਲ ਵਿਅੰਗਮਈ ਰੂਪ 'ਚ ਆਖਣ ਦਾ ਅੰਦਾਜ਼ ਨਿਰਾਲਾ ਹੀ ਹੈ।ਸ਼ੁਕਰੀਆ!

ਸੌ ਸੁਨਿਆਰ ਦੀ....

ਸੰਮਾਂ ਵਾਲੀ ਡਾਂਗ ਹੈ ਟੁੱਟੀ, ਕਾਲੀ ਰਾਤ ਅਜੇ ਨਾ ਮੁੱਕੀ
ਜੰਞ ਖੇੜਿਆਂ ਦੀ ਆ ਢੁੱਕੀ, ਸੱਜਣ ਦੇ ਨਾਲ ਗੱਲ ਨਾ ਮੁੱਕੀ।
----
ਲੰਮੀਏ ਝੰਮੀਏ ਨੀ ਖਜੂਰੇ , ਮਹਿਰਮ ਮੇਰੇ ਹੋ ਗਏ ਦੂਰੇ
ਤੁਰ ਗਏ ਯਾਰ ਗਰੀਬਾਂ ਵਾਲੇ, ਹੁਣ ਕੌਣ ਕਾਲ ਨੂੰ ਘੂਰੇ।
----
ਭੇਖੀ ਭੇਖ ਬਣਾਈ ਫਿਰਦੇ, ਤੇ ਕਰਦੇ ਫਿਰਨ ਮੱਕਾਰੀ
ਮਹਾਂ ਸਿੰਘ ਇਸ ਯੁੱਗ ਦਾ ਮੋਇਆ, ਮੋਇਆ ਸ਼ਾਮ ਅਟਾਰੀ।
----
ਤੇਰੇ ਅੰਦਰ ਭਾਈ ਘਨੱਈਆ, ਤੂੰ ਗੋਬਿੰਦ ਦਾ ਜਾਇਆ
ਕੱਟੜਪੰਥੀ ਉੱਲੂਆਂ ਤਾਈਂ, ਦਿਨੇ ਨਜ਼ਰ ਨਾ ਆਇਆ।
----
ਲੜਦਾ ਰਿਹਾ ਜੋ, ਉਮਰਾਂ ਸਾਰੀ, ਲੜਦਾ ਰਿਹਾ ਦੀਵਾਨਾ
ਜੁਦਾ ਸਾਰਥੀ ਜਦ ਹੋਇਆ ਤਾਂ, ਅਰਜਨ ਭਇਆ ਨਿਤਾਣਾ।

2 comments:

ਤਨਦੀਪ 'ਤਮੰਨਾ' said...
This comment has been removed by the author.
ਤਨਦੀਪ 'ਤਮੰਨਾ' said...

ਸਤਿਕਾਰਤ ਸੰਧੂ ਸਾਹਿਬ!ਘੱਟ ਲਫ਼ਜ਼ਾਂ 'ਚ ਵੱਡੀ ਗੱਲ ਆਖ ਜਾਣੀ, ਤੁਹਾਡਾ ਹੁਨਰ ਹੈ। ਸਾਰੀ ਕਿਤਾਬ ਬਹੁਤ ਹੀ ਖ਼ੂਬਸੂਰਤ ਹੈ...ਸ਼ੁਕਰਗੁਜ਼ਾਰ ਹਾਂ ਸਰਾਏ ਸਾਹਿਬ ਦੀ ਜਿਨ੍ਹਾਂ ਦੇ ਉੱਦਮ ਕਰਕੇ ਤੁਹਾਡੀ ਇਸ ਕਿਤਾਬ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ।
ਸੰਮਾਂ ਵਾਲੀ ਡਾਂਗ ਹੈ ਟੁੱਟੀ, ਕਾਲੀ ਰਾਤ ਅਜੇ ਨਾ ਮੁੱਕੀ
ਜੰਞ ਖੇੜਿਆਂ ਦੀ ਆ ਢੁੱਕੀ, ਸੱਜਣ ਦੇ ਨਾਲ ਗੱਲ ਨਾ ਮੁੱਕੀ।
----
ਲੰਮੀਏ ਝੰਮੀਏ ਨੀ ਖਜੂਰੇ , ਮਹਿਰਮ ਮੇਰੇ ਹੋ ਗਏ ਦੂਰੇ
ਤੁਰ ਗਏ ਯਾਰ ਗਰੀਬਾਂ ਵਾਲੇ, ਹੁਣ ਕੌਣ ਕਾਲ ਨੂੰ ਘੂਰੇ।
ਬਹੁਤ ਖ਼ੂਬ!
ਪੰਜਾਬੀ ਸੱਥ ਵੱਲੋਂ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਤੁਹਾਨੂੰ ਲੱਖ-ਲੱਖ ਮੁਬਾਰਕਾਂ!

ਤਮੰਨਾ