ਦੋਸਤੋ! ਅੱਜ ਜਨਾਬ ਬਾਜਵਾ ਸਾਹਿਬ ਦੀ ਮਾਡਰਨ ਗ਼ਜ਼ਲ ਤੁਹਾਡੀ ਨਜ਼ਰ ਕੀਤੀ ਤਾਂ ਸਤਿਕਾਰਤ ਮੋਤਾ ਸਿੰਘ ਸਰਾਏ ਸਾਹਿਬ ਦੀਆਂ ਭੇਜੀਆਂ ਸਤਿਕਾਰਤ ਸੰਤ ਸਿੰਘ ਸੰਧੂ ਸਾਹਿਬ ਰਚਿਤ ਮਾਡਰਨ ਬੋਲੀਆਂ ਚੇਤੇ ਆ ਗਈਆਂ, ਸੋਚਿਆ ਕਿਉਂ ਨਾ ਅੱਜ ਇਹ ਵੀ ਪੋਸਟ ਕੀਤੀਆਂ ਜਾਣ..ਉਹਨਾਂ ਦੇ ਥੋੜ੍ਹੇ ਲਫ਼ਜ਼ਾਂ 'ਚ ਵੱਡੀ ਗੱਲ ਵਿਅੰਗਮਈ ਰੂਪ 'ਚ ਆਖਣ ਦਾ ਅੰਦਾਜ਼ ਨਿਰਾਲਾ ਹੀ ਹੈ।ਸ਼ੁਕਰੀਆ!
ਸੌ ਸੁਨਿਆਰ ਦੀ....
ਸੰਮਾਂ ਵਾਲੀ ਡਾਂਗ ਹੈ ਟੁੱਟੀ, ਕਾਲੀ ਰਾਤ ਅਜੇ ਨਾ ਮੁੱਕੀ
ਜੰਞ ਖੇੜਿਆਂ ਦੀ ਆ ਢੁੱਕੀ, ਸੱਜਣ ਦੇ ਨਾਲ ਗੱਲ ਨਾ ਮੁੱਕੀ।
----
ਲੰਮੀਏ ਝੰਮੀਏ ਨੀ ਖਜੂਰੇ , ਮਹਿਰਮ ਮੇਰੇ ਹੋ ਗਏ ਦੂਰੇ
ਤੁਰ ਗਏ ਯਾਰ ਗਰੀਬਾਂ ਵਾਲੇ, ਹੁਣ ਕੌਣ ਕਾਲ ਨੂੰ ਘੂਰੇ।
----
ਭੇਖੀ ਭੇਖ ਬਣਾਈ ਫਿਰਦੇ, ਤੇ ਕਰਦੇ ਫਿਰਨ ਮੱਕਾਰੀ
ਮਹਾਂ ਸਿੰਘ ਇਸ ਯੁੱਗ ਦਾ ਮੋਇਆ, ਮੋਇਆ ਸ਼ਾਮ ਅਟਾਰੀ।
----
ਤੇਰੇ ਅੰਦਰ ਭਾਈ ਘਨੱਈਆ, ਤੂੰ ਗੋਬਿੰਦ ਦਾ ਜਾਇਆ
ਕੱਟੜਪੰਥੀ ਉੱਲੂਆਂ ਤਾਈਂ, ਦਿਨੇ ਨਜ਼ਰ ਨਾ ਆਇਆ।
----
ਲੜਦਾ ਰਿਹਾ ਜੋ, ਉਮਰਾਂ ਸਾਰੀ, ਲੜਦਾ ਰਿਹਾ ਦੀਵਾਨਾ
ਜੁਦਾ ਸਾਰਥੀ ਜਦ ਹੋਇਆ ਤਾਂ, ਅਰਜਨ ਭਇਆ ਨਿਤਾਣਾ।
2 comments:
ਸਤਿਕਾਰਤ ਸੰਧੂ ਸਾਹਿਬ!ਘੱਟ ਲਫ਼ਜ਼ਾਂ 'ਚ ਵੱਡੀ ਗੱਲ ਆਖ ਜਾਣੀ, ਤੁਹਾਡਾ ਹੁਨਰ ਹੈ। ਸਾਰੀ ਕਿਤਾਬ ਬਹੁਤ ਹੀ ਖ਼ੂਬਸੂਰਤ ਹੈ...ਸ਼ੁਕਰਗੁਜ਼ਾਰ ਹਾਂ ਸਰਾਏ ਸਾਹਿਬ ਦੀ ਜਿਨ੍ਹਾਂ ਦੇ ਉੱਦਮ ਕਰਕੇ ਤੁਹਾਡੀ ਇਸ ਕਿਤਾਬ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ।
ਸੰਮਾਂ ਵਾਲੀ ਡਾਂਗ ਹੈ ਟੁੱਟੀ, ਕਾਲੀ ਰਾਤ ਅਜੇ ਨਾ ਮੁੱਕੀ
ਜੰਞ ਖੇੜਿਆਂ ਦੀ ਆ ਢੁੱਕੀ, ਸੱਜਣ ਦੇ ਨਾਲ ਗੱਲ ਨਾ ਮੁੱਕੀ।
----
ਲੰਮੀਏ ਝੰਮੀਏ ਨੀ ਖਜੂਰੇ , ਮਹਿਰਮ ਮੇਰੇ ਹੋ ਗਏ ਦੂਰੇ
ਤੁਰ ਗਏ ਯਾਰ ਗਰੀਬਾਂ ਵਾਲੇ, ਹੁਣ ਕੌਣ ਕਾਲ ਨੂੰ ਘੂਰੇ।
ਬਹੁਤ ਖ਼ੂਬ!
ਪੰਜਾਬੀ ਸੱਥ ਵੱਲੋਂ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਤੁਹਾਨੂੰ ਲੱਖ-ਲੱਖ ਮੁਬਾਰਕਾਂ!
ਤਮੰਨਾ
Post a Comment