ਨੀਂਦ ਦੀ ਗੱਲ ਕੁੜੀ ਵਰਗੀ ਹੈ।
ਜਦ ਬੁਲਾਓ ਤਾਂ ਕੋਲ਼ ਨਾ ਆਵੇ
ਜਦੋਂ ਤੋਰੋ ਤਾਂ ਅਪਣੀਆਂ ਤਲ਼ੀਆਂ
ਦੋਹਾਂ ਅੱਖਾਂ ਤੇ ਰੱਖ ਦੇਂਦੀ ਹੈ।
.........................................
ਜਦੋਂ ਆਵੇ ਤਾਂ ਸੁਪਨਿਆਂ ਅੰਦਰ
ਦਿਲ ਦੀ ਦੁਨੀਆਂ ਨੂੰ ਡੋਬ ਦੇਂਦੀ ਹੈ।
.........................................
ਜਦੋਂ ਪਰ ਆਉਂਦਿਆਂ ਹੀ ਮੁੜ ਜਾਵੇ
ਕੀਚਰਾਂ ਤੇਜ਼ ਕੱਚ ਸੱਚ ਦੀਆਂ
ਸਾਰੀ ਕਾਇਆ ‘ਚ ਛੋੜ ਜਾਂਦੀ ਹੈ
ਹੱਥ ਅਪਣੇ ਵੀ ਮਲ਼ ਨਹੀਂ ਸਕਦੇ।
No comments:
Post a Comment