ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, February 2, 2009

ਦਰਸ਼ਨ ਦਰਵੇਸ਼ - ਨਜ਼ਮ

ਘਰ ਅੰਦਰ ਘਰ ਹੋਣਾ ਚਾਹੀਦੈ...

ਨਜ਼ਮ

ਉਹ ਅਕਸਰ

ਸੌਣ ਤੋਂ ਪਹਿਲਾਂ ਯਾਦ ਕਰਦੀ

ਆਪਣੀਆਂ ਗੱਲਾਂ

ਬੱਚਿਆਂ ਨੂੰ ਥਪਥਪਾਉਂਦੀ

ਤੇ ਕਹਿੰਦੀ.............

...................................

......ਘਰਾਂ ਅੰਦਰ........

ਬਹੁਤ ਕੁਝ ਹੋਣਾ ਚਾਹੀਦੈ...

...........................

ਮੋਟੇ ਮੋਟੇ ਕਲੀਨ,

ਸਕਿੱਨ ਕਲਰ ਪਰਦੇ ,

ਬੈਡ, ਟੇਬਲ, ਸੋਫੇ , ਦੀਵਾਨ

ਤੇ ਹਰ ਕਮਰੇ 'ਚ....

ਵਾਲ ਪੇਟਿੰਗਜ਼!

ਕੁਕਿੰਗ ਗੈਸ, ਫਰਿੱਜ,

ਕਲਰ ਟੀ.ਵੀ., ਸਟੀਰੀਓ

ਬੱਚਿਆਂ ਲਈ ਗਵਰਨੈੱਸ

ਕੁਰਸੀਆਂ, ਫੁੱਲਾਂ ਭਰਿਆ ਲਾਅਨ

ਤੇ..............

ਬੈਡਮਿੰਟਨ ਦਾ ਮੈਦਾਨ ਵੀ..!

...........................

ਮੇਰੀਆਂ ਦੋਹੇਂ ਬਾਹਾਂ

ਸਿਰ ਹੇਠ ਹੁੰਦੀਆਂ

ਮੈਂ ਸੁਣਦਾ ਰਹਿੰਦਾ

..........................

ਬੱਚਿਆਂ ਨੂੰ ਦੂਜੇ ਪਾਸੇ ਕਰਕੇ

ਆਪਣੇ ਕੋਲ਼ ਆਉਂਣ ਨੂੰ ਕਹਿੰਦਾ

..........................

ਉਹ ਆਉਂਦੀ

ਮੈਂ.............................

ਉਹਨੂੰ ਬੁੱਕਲ ਜਿਹੀ 'ਚ ਘੁੱਟਕੇ

ਸਹਿਲਾਉਂਦਾ

ਕਿ ਓਹਨੂੰ ਮਹਿਸੂਸ ਨਾ ਹੋਵੇ

ਇਹ ਸੋਚਦਾ

ਇੱਕ ਹਉਂਕਾ ਲੈਂਦਾ.........

.............................

ਕਹਿੰਦਾ

.......ਹਾਂ-ਹਾਂ

ਘਰਾਂ ਅੰਦਰ

ਬਹੁਤ ਕੁਝ ਹੋਣਾ ਚਾਹੀਦੈ

....................

ਹੋਠਾਂ ਹੀ ਹੋਠਾਂ

ਅਤੇ ਅੱਖਾਂ ਹੀ ਅੱਖਾਂ 'ਚ ਬੀਜਿਆ

ਮੁਹੱਬਤ ਦਾ

ਭਰਿਆ ਪੂਰਾ ਬਾਗ

............................

ਕਿਤਾਬਾਂ ਦੀ ਅਲਮਾਰੀ

ਪੜ੍ਹਨ ਮੇਜ਼

ਅਤੇ

ਕਿਧਰੇ ਕਿਧਰੇ ਤਿਊੜੀਆਂ ਜੋਗੇ

ਖਿਲਰੇ ਪਏ ਕੰਮ

ਤੇ ਨਾਲ਼ ਹੀ

ਘਰ ਅੰਦਰ ਘਰ ਵੀ ਤਾਂ

ਹੋਣਾ ਚਾਹੀਦੈ...!!

......................................

ਉਹ ਬੁੱਕਲ਼ 'ਚੋਂ ਪਰਾਂ ਸਰਕਦੀ

ਟਿਊਬ ਆਫ ਕਰਦੀ

ਅਤੇ

ਬੱਚਿਆ ਨੂੰ ਵਿਚਕਾਰ ਪਾ ਕੇ

ਪਰਲੇ ਪਾਰ ਜਾ ਕੇ

ਸੌਣ ਦੇ ਯਤਨ 'ਚ ਰੁੱਝ ਜਾਂਦੀ।
5 comments:

Gurinderjit Singh (Guri@Khalsa.com) said...

ਦਰਵੇਸ਼ ਜੀ,
ਕਮਾਲ ਹੀ ਕਰ ਦਿੱਤੀ, ਮੈਂ ਸੋਚੇਆ ਵੀ ਨਹੀਂ ਕੇ ਇਹ ਗੱਲਾਂ ਯੂਨੀਵਰਸਲ ਨੇਂ.. ਚਲੋ ਕੋਈ ਹੱਲ ਲੱਭੀਏ :)
ਆਸਵੰਦ ਗੁਰਿੰਦਰਜੀਤ

Gurinderjit Singh (Guri@Khalsa.com) said...

Infact only yesterday I was watching a book review program about a new book "The Ego Boom". The book is about the current economic problems and credit crunch issues. One of the key message the book delivers is the temptation to acquire un affordable goods, real estate etc. to just paint your image in society. There can't be better timing for your poem! Tandeep, Thanks for the collaboration!

Book:
http://www.amazon.com/Ego-Boom-Really-Revolve-Around/dp/1552639754

ਤਨਦੀਪ 'ਤਮੰਨਾ' said...

ਦਰਵੇਸ਼ ਜੀ, ਆਹ ਤਾਂ ਤੁਸੀਂ ਮੇਰੀ ਕਹਾਣੀ ਲਿਖ ਦਿੱਤੀ ਨਜ਼ਮ 'ਚ। ਪਤਾ ਨ੍ਹੀਂ ਇਹਨਾਂ ਦੂਰੀਆਂ ਕਰਕੇ ਕਿੰਨੇ ਕੁ ਘਰ ਬਿਖਰ ਚੁੱਕੇ ਨੇ। ਨਜ਼ਮ ਪੜ੍ਹ ਕੇ ਅੱਜ ਮੈਂ ਰੱਜ ਕੇ ਰੋਇਆ ਹਾਂ।

ਮਨਿੰਦਰਦੀਪ ਸਿੱਧੂ
ਯੂ.ਐੱਸ.ਏ.
============
ਸ਼ੁਕਰੀਆ ਮਨਿੰਦਰਦੀਪ ਜੀ, ਤੁਸੀਂ ਨਜ਼ਮ ਪੜ੍ਹ ਕੇ ਪਹਿਲੀ ਵਾਰ ਮੇਲ ਕੀਤੀ ਹੈ। ਟਿੱਪਣੀਆਂ, ਈਮੇਲਾਂ ਨਾਲ਼ ਸਾਡਾ ਸਭ ਦਾ ਹੌਸਲਾ ਬੁਲੰਦ ਹੁੰਦਾ ਹੈ।
ਤਮੰਨਾ

ਤਨਦੀਪ 'ਤਮੰਨਾ' said...

ਦਰਵੇਸ਼ ਬਾਈ ਜੀ! ਛਲਨੀ ਹੋਈ ਰੂਹ ਨਾਲ਼ ਲਿਖੀ ਇਸ ਤੁਹਾਡੀ ਨਜ਼ਮ ਵਾਕਿਆ ਹੀ ਕਮਾਲ ਦੀ ਹੈ। ਜਦੋਂ ਦੀ ਕੱਲ੍ਹ ਦੀ ਇਹ ਨਜ਼ਮ ਪੜ੍ਹੀ ਹੈ, ਭੁੱਲਦੀ ਨਹੀਂ।

ਕਿਤਾਬਾਂ ਦੀ ਅਲਮਾਰੀ –

ਪੜ੍ਹਨ ਮੇਜ਼

ਅਤੇ

ਕਿਧਰੇ ਕਿਧਰੇ ਤਿਊੜੀਆਂ ਜੋਗੇ

ਖਿਲਰੇ ਪਏ ਕੰਮ

ਤੇ ਨਾਲ਼ ਹੀ

ਘਰ ਅੰਦਰ ਘਰ ਵੀ ਤਾਂ

ਹੋਣਾ ਚਾਹੀਦੈ...!!”

ਤਮੰਨਾ ਜੀ, ਆਰਸੀ ਸਿਖਰਾਂ ਛੋਂਹਦੀ ਜਾ ਰਹੀ ਹੈ। ਮੁਬਾਰਕਾਂ।
ਮਨਧੀਰ ਭੁੱਲਰ
ਕੈਨੇਡਾ
=====================
ਸ਼ੁਕਰੀਆ ਮਨਧੀਰ ਜੀ, ਇਹ ਕਮਾਲ ਸਭ ਦੋਸਤਾਂ ਦੀਆਂ ਭੇਜੀਆਂ ਖ਼ੂਬਸੂਰਤ ਲਿਖਤਾਂ ਦਾ ਹੈ।
ਤਮੰਨਾ

Gurmeet Brar said...

ਹੋਠਾਂ ਹੀ ਹੋਠਾਂ

ਅਤੇ ਅੱਖਾਂ ਹੀ ਅੱਖਾਂ 'ਚ ਬੀਜਿਆ

ਮੁਹੱਬਤ ਦਾ

ਭਰਿਆ ਪੂਰਾ ਬਾਗ
What a literary paradox.You are versatile Darvesh.......