ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, February 4, 2009

ਯਾਦਵਿੰਦਰ ਸਿੰਘ ਸਤਕੋਹਾ - ਗ਼ਜ਼ਲ

ਗ਼ਜ਼ਲ

ਡੂੰਘੀ ਬੜੀ ਉਦਾਸੀ, ਚੁੱਪ ਜਿਹੀ ਛਾਈ ਹੈ

ਭੁੱਲੀ ਵਿਸਰੀ ਰੂਹ ਇੱਕ ਚੇਤੇ ਆਈ ਹੈ।

----

ਰੋਟੀ ਖ਼ਾਤਿਰ ਚਾਅ ਸਭ ਦਫ਼ਨ ਕਰੀ ਬੈਠਾ,

ਕੀ ਕਿਸਮਤ ਇਸ ਪਰਦੇਸੀ ਨੇ ਪਾਈ ਹੈ।

----

ਇਸ ਰਸਤੇ ਨੂੰ ਚੁਣ ਲਿਆ,ਕਿਸ ਮਾੜੇ ਵੇਲੇ,

ਖੱਬੇ ਪਾਸੇ ਖੂਹ ਤੇ ਸੱਜੇ ਖਾਈ ਹੈ।

----

ਕੱਲ ਸ਼ਾਮ ਦਾ ਚਿੱਤ ਬੜਾ ਮੁਰਝਾਇਆ ਏ,

ਸਹੁੰ ਯਾਰਾਂ ਤਿਰੇ ਨਾਂ ਦੀ ਕੱਲ੍ਹ ਖੁਆਈ ਹੈ।

----

ਬੈਠਾਂ ਹਾਂ ਇਕ ਕਾਗਜ਼ ਤੇ ਇਕ ਕਲਮ ਫੜੀ,

ਹਾਣ ਤਿਰੇ ਦੀ ਗਜ਼ਲ ਯਾਦ ਇਕ ਆਈ ਹੈ।

----

ਸੁੰਨਸਾਨ ਇੱਕ ਸੜਕ ਦੂਰ ਤੱਕ ਖਾਲੀ ਏ,

ਪਰ ਤੂੰ ਆਉਣੈਂ, ਆਸ 'ਯਾਦ' ਨੇ ਲਾਈ ਹੈ।


No comments: