ਅਜੋਕਾ ਨਿਵਾਸ: ਅਸਾਮ, ਇੰਡੀਆ
ਕਿਤਾਬਾਂ: ਹਿੰਦੀ ‘ਚ ਕਵਿਤਾ-ਸੰਗ੍ਰਹਿ – ‘ਇਕ ਦਰਦ’ ਪ੍ਰਕਾਸ਼ਿਤ ਹੋ ਚੁੱਕਿਆ ਹੈ ਅਤੇ ਅਸਾਮੀ ਤੇ ਪੰਜਾਬੀ ਤੋਂ ਹਿੰਦੀ ਭਾਸ਼ਾ ‘ਚ ਬਹੁਤ ਅਨੁਵਾਦ ਕੀਤਾ ਹੈ। ਰੇਡਿਓ ਅਤੇ ਦੂਰਦਰਸ਼ਨ ਤੋਂ ਵੀ ਨਜ਼ਮਾਂ ਪ੍ਰਸਾਰਿਤ ਹੋ ਚੁੱਕੀਆਂ ਹਨ।
ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਹਰਕੀਰਤ ਜੀ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਨਜ਼ਮ
ਜਦ ਵੀ ਮੈਂ ਆਪਣੀ ਜੜ੍ਹ ਨੂੰ ਖੋਦਣਾ ਚਾਹਿਆ
ਹੋਣ ਲੱਗ ਪਈ ਹੰਝੂਆਂ ਦੀ ਬਾਰਿਸ਼
ਮੋਜ਼ੈਕ ਕੀਤੇ ਹੋਏ ਫਰਸ਼ ਵਿਚ
ਦੱਬੀ ਹੋਈ ਮੁਸਕਾਨ
ਧਾਹਾਂ ਮਾਰ ਰੋਣ ਲੱਗ ਪਈ
ਦੱਸ ਨੀ ਮਾਏ!
ਮੈਂ ਕਿਸ ਤਰ੍ਹਾਂ ਪਛਾਣਾਂ
ਅਪਣੀ ਜੜ੍ਹ ਨੂੰ....?
................
ਕਦੇ -ਕਦੇ ਸੋਚਦੀ ਹਾਂ
ਇਹ ਬੰਦ ਖਿੜਕੀ ਖੋਲ੍ਹ ਕੇ
ਤੋੜ ਲਵਾਂ ਫਲਕ ਤੋਂ ਦੋ-ਚਾਰ ਤਾਰੇ
ਚੁਰਾ ਕੇ ਚੰਨ ਤੋਂ ਚਾਨਣ
ਸਜਾ ਲਵਾਂ
ਅਪਣੀ ਉਜੜੀ ਹੋਈ
ਤਕਦੀਰ ਵਿਚ.....
................
ਝੂਠ, ਫ਼ਰੇਬ ਅਤੇ ਦੌਲਤ ਦੀ
ਨੀਂਹ ਉਤੇ ਖੜ੍ਹੀ
ਇਸ ਇਮਾਰਤ ਵਿਚੋਂ
ਜਦ ਵੀ ਮੈਂ ਲੰਘਦੀ ਹਾਂ
ਸੱਚ ਦੀ ਡੋਰ ਨਾਲ
ਲਹੂ ਲੁਹਾਨ ਹੋ ਜਾਂਦੇ ਨੇ ਪੈਰ
ਫੁੱਲਾਂ ਉਤੇ ਪਈਆਂ
ਸ਼ਬਨਮ ਦੀਆਂ ਬੂੰਦਾਂ
ਅੱਥਰੂ ਬਣ ਵਗ ਪੈਂਦੀਆਂ ਨੇ
....................
ਦੱਸ ਨੀ ਮਾਏ!
ਮੈਂ ਕਿਸ ਤਰ੍ਹਾਂ ਚੱਲਾਂ
ਸੱਚ ਦੀ ਡੋਰ ਨਾਲ...
ਮੈਂ ਰਿਣੀ ਹਾਂ ਤੇਰੀ
ਜੰਮਿਆ ਸੀ ਤੂੰ ਮੈਨੂੰ
ਬਿਨਾ ਕਿਸੇ ਭੇਦ ਨਾਲ਼
ਸਿੰਜਿਆ ਸੀ ਮੇਰੀ ਜੜ੍ਹ ਨੂੰ
ਪਿਆਰ ਅਤੇ ਸਨੇਹ ਨਾਲ
ਪਰ ਅੱਜ ਵਰ੍ਹਿਆਂ ਬਾਅਦ........
.........................
ਜਦ ਮੈਂ ਅਪਣੀ ਜੜ੍ਹ ਨੂੰ
ਖੋਦਣਾ ਚਾਹਿਆ
ਹੋਣ ਲੱਗ ਪਈ ਹੰਝੂਆਂ ਦੀ ਬਾਰਿਸ਼
ਮੋਜ਼ੈਕ ਕੀਤੇ ਹੋਏ ਫਰਸ਼ ਵਿਚ
ਦੱਬੀ ਹੋਈ ਮੁਸਕਾਨ
ਧਾਹਾਂ ਮਾਰ ਰੋਣ ਲੱਗ ਪਈ
ਦੱਸ ਨੀ ਮਾਏ!
ਮੈਂ ਕਿਸ ਤਰਾਂ ਪਛਾਣਾਂ
ਅਪਣੀ ਜੜ੍ਹ ਨੂੰ....??
=======
ਕੱਫ਼ਣ ‘ਚ ਸਿਉਂਤਾ ਖ਼ਤ
ਨਜ਼ਮ
ਤੇਰੇ ਵਿਹੜੇ ਦੀ ਮਿੱਟੀ ‘ਚੋਂ
ਉੱਡ ਕੇ
ਜੋ ਹਵਾ ਆਈ ਹੈ
ਨਾਲ਼ ਆਪਣੇ
ਕਈ ਸਵਾਲ ਲਿਆਈ ਹੈ
ਹੁਣ ਨਾ ਅਲਫ਼ਾਜ਼ ਨੇ ਮੇਰੇ ਕੋਲ਼
ਨਾ ਆਵਾਜ਼ ਹੈ
ਖ਼ਾਮੋਸ਼ੀ
ਕੱਫ਼ਣ ‘ਚ ਸਿਉਂਤਾ ਖ਼ਤ
ਲਿਆਈ ਹੈ......
ਤੇਰੇ ਰਹਿਮ
ਨੋਚਦੇ ਨੇ ਜਿਸਮ ਮੇਰਾ
ਤੇਰੀ ਦੁਆ
ਅਸਮਾਨ ਚੀਰਦੀ ਹੈ
ਦੇਹ ਤੋਂ ਵਿੱਛੜ ਗਈ ਹੈ
ਹੁਣ ਰੂਹ ਕਿਤੇ
ਤਨਹਾਈ ਹਨੇਰਿਆਂ ਦਾ ਅਰਥ
ਚੁਰਾ ਲਿਆਈ ਹੈ....
ਦਰੱਖਤਾਂ ਨੇ ਕੀਤਾ ਏ ਧੋਖਾ
ਕਿਸੇ ਫੁੱਲ ਨਾਲ਼
ਕ਼ੈਦ ‘ਚ ਜਿਸਮ ਦੀ ਪਰਛਾਈਂ ਹੈ
ਝਾਂਜਰ ਵੀ ਹਾਉਕੇ ਭਰਦੀ ਏ
ਪੈਰਾਂ ‘ਚ ਏਥੇ
ਉਮੀਦ ਜਲ਼ੇ ਕੱਪੜਿਆਂ ‘ਚ
ਮੁਸਕਰਾਈ ਹੈ....
ਦੇ ਦਿੱਤਾ ਏ ਸਾਹਵਾਂ ਨੂੰ
ਬਦਨ ‘ਚ ਇੱਕ ਜ਼ੰਜੀਰ ਜਿਹੀ
ਉਤਰ ਆਈ ਹੈ
ਅਹੁ ਦੇਖ ਸਾਹਮਣੇ
ਮੋਈ ਪਈ ਹੈ ਕੋਈ ਔਰਤ
ਸ਼ਾਇਦ ਉਹ ਵੀ ਕਿਸੇ ‘ਹਕ਼ੀਰ’ ਦੀ
ਪਰਛਾਈਂ ਹੈ!
---------------
ਕੱਫ਼ਣ ‘ਚ ਸਿਉਂਤਾ ਖ਼ਤ – ਹਿੰਦੀ ਤੋਂ ਪੰਜਾਬੀ ਅਨੁਵਾਦ: - ਤਨਦੀਪ ‘ਤਮੰਨਾ’
8 comments:
Tandeep Ji,
Harkirat's poetry is amazing and great that you took time to translate and introduce to Aarsi readers.
Harkirat Ji!! Welcome.
Cheers
der baad nazam 'ch kahani nazar aayi hai... parhdeyaan Amitoz ate Joga Singh da zamana yaad aa giya hai.. aah ajehi shayeri di jaroorat hai jekar asin navi peeharhi nu sade naal jarhna hai...
Darshan Darvesh
Tandeep ji ,
tuhada shukriya kis tran ada kran alfaz nahi ne mere pas ...! Tusin meriaan nazman nu maan ditta, itana sohna anuvad kita mai apne dard'c tuhada hissa pa liya...bhot bhot shukriya...!!
ਰਾਤ ਨੇ ਤਲਾਕ
ਦੇ ਦਿੱਤਾ ਏ ਸਾਹਵਾਂ ਨੂੰ
ਬਦਨ ‘ਚ ਇੱਕ ਜ਼ੰਜੀਰ ਜਿਹੀ
ਉਤਰ ਆਈ ਹੈ
ਅਹੁ ਦੇਖ ਸਾਹਮਣੇ
ਮੋਈ ਪਈ ਹੈ ਕੋਈ ਔਰਤ
ਸ਼ਾਇਦ ਉਹ ਵੀ ਕਿਸੇ ‘ਹਕ਼ੀਰ’ ਦੀ
ਪਰਛਾਈਂ ਹੈ!
हरकीरत की कविताओं से जब मेरा परिचय हुआ था तो मैं हैरान था। भारत के पूर्वी कोने में असम में बैठी यह होनहार हिन्दी की कवयित्री किस तरह चुपचाप अपने दु:ख व दर्द के साथ रचनारत है और बेहद खूबसूरत कविताएं लिख रही है। हरकीरत ने मुझे अपना पहला कविता संग्रह "इक दर्द" भेजा था, मेरे ब्लॉग्स को देखकर और मैंने तुरन्त हरकीरत की दस कविताएं अपने ब्लॉग "वाटिका"(www.vaatika.blogspot.com) पर लगाई थीं जिनका हिन्दी जगत के पाठकों ने भरपूर स्वागत किया था। तनदीप जी, आपने "आरसी" पर हरकीरत की कविताओं का इतना खूबसूरत पंजाबी अनुवाद प्रकाशित करके सचमुच एक बढ़िया काम किया है। मेरी बधाई स्वीकार करें।
ਕਵਿਤਾਵਾਂ ਦੀ ਸੰਵੇਦਨਾ ਸੋਚਣ ਲਈ ਮਜਬੂਰ ਕਰਦੀ ਹੈ। ਅਨੁਵਾਦ ਦੀ ਵਧੀਆ ਕੋਸ਼ਿਸ਼ ਹੈ, ਹੋਰ ਡੂੰਘਾਈ ਨਾਲ ਵਾਚਣ 'ਤੇ ਹੋਰ ਵਧੀਆਂ ਹੋ ਜਾਵੇਗਾ, ਲੱਗੇ ਰਹੋ।
'ਖੋਖਲ਼ੀ ਹੁੰਦੀ ਜੜ੍ਹ" हरकीरत जी की यह बहुत प्रभावित करती है ।जहाँ संवेदनाओं का टोटा प।द गया हो ,वहाँ ऐसी कविता अच्छे साहित्य की आशा जगाती है । तनदीप जी का चयन लाज़वाब है ।
रामेश्वर काम्बोज 'हिमांशु'
Harkirat Ji,
TuhadiyaN doveiN nazamaN bohut hi pasand aaiyaN han. Bus isey taraN hi aapani kavita sunoundey rehana.
Aap ko meri taraf se bohut bohut mubaarik!
Sukhdarshan Dhaliwal
Poem itself speaks of underneath story which has been further unearthed by Tandeep by translating it in Punjabi.
Gurmeet Brar
Post a Comment