(ਜੀਵ-ਆਤਮਾ ਦੇ ਵਿਕਸਿਤ ਹੋਣ ਲਈ)
ਨਜ਼ਮ
ਸ਼ੋਰ ਮਚਾਉਂਦੀ ਰਾਤ ਦਾ ਪਹਿਰਾ,
ਕੁਝ ਵੀ ਨਜ਼ਰ ਨਾ ਆਵੇ,
ਕਦੇ ਜਦੋਂ ਕੋਈ ਬਿਜਲੀ ਚਮਕੇ,
ਇਕ ਅੱਧ ਸ਼ੈਅ ਰੁਸ਼ਨਾਵੇ।
----
‘ਇਕ-ਚਿੱਤ’ ਜੇ ਚਮਕਾਉਣਾ ਚਾਹਵੇ,
ਤਾਂ ਇਹ ਬਿਜਲੀ ਚਮਕੇ,
ਜਿਸ ਨੂੰ ‘ਸੋਚ’ ਸਮਝ ਨਹੀਂ ਸਕਦੀ,
ਉਹ ਗੱਲ ਵੀ ਸਮਝਾਵੇ।
----
ਸੁਣਿਆ ਹੈ, ਇਕ ਵਾਰ ‘ਕ੍ਰਿਸ਼ਨ’ ਸੀ
ਇੰਜ ਬਿਜਲੀ ਚਮਕਾਈ,
‘ਅਰਜਨ’ ਗਿਆਨ-ਹੀਣ ਨੂੰ ਉਸਨੇ,
ਸਾਰੀ ਸ੍ਰਿਸ਼ਟ ਦਿਖਾਈ।
----
ਚੰਗਾ ਹੋਵੇ ਜੇ ਇਹ ਬਿਜਲੀ,
ਚਮਕੀ ਹੀ ਰਹਿ ਜਾਵੇ,
ਵਿਕਸਿਤ ਹੁੰਦੀ ਰੂਹ ਜੀਵ ਦੀ,
ਅਗਲਾ ਕਦਮ ਉਠਾਵੇ।
No comments:
Post a Comment