---
ਨਰੇਸ਼ ਕੁਮਾਰ ਸ਼ਾਦ, ਫਿਕਰ ਤੌਂਸਵੀ, ਕਨ੍ਹੱਈਆ ਲਾਲ ਕਪੂਰ, ਬਲਵੰਤ ਗਾਰਗੀ, ਗੁਰਨਾਮ ਸਿੰਘ ਤੀਰ, ਕੇ. ਐਲ. ਗਰਗ, ਬਲਬੀਰ ਮੋਮੀ, ਤਾਰਾ ਸਿੰਘ ਕਾਮਿਲ, ਰਜਿੰਦਰ ਬਿਮਲ ਆਦਿ ਲੇਖਕਾਂ ਨੇ ਸਾਹਿਤ ਦੇ ਇਸ ਔਖੇ ਪੱਖ ਤੇ ਹੱਥ ਅਜ਼ਮਾਇਆ ਹੈ, ਕਿਓਂ ਜੋ ਇਹ ਵਿਅੰਗ ਲਿਖਣੇ ਸੱਪ ਦੀ ਸਿਰੀ ਨੂੰ ਹੱਥ ਪਾਉਂਣ ਵਾਲੀ ਗੱਲ ਹੈ। ਲੇਖਕਾਂ ਤੇ ਪਾਠਕਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਵੀ ਇਹੋ ਜਿਹੇ ਵਿਅੰਗ ਲਿਖ ਕੇ ਭੇਜਣ ਜਿਨ੍ਹਾਂ ਵਿਚ ਕਿਸੇ ਨੂੰ ਜਾਣ-ਬੁਝ ਕੇ ਛੁਟਿਆਉਂਣ, ਨੀਵਾਂ ਵਿਖਾਉਂਣ ਜਾਂ ਬਦਨਾਮ ਕਰਨ ਦੀ ਭਾਵਨਾ ਨਾ ਹੋਵੇ। ਸਹਿੰਦਾ-ਸਹਿੰਦਾ ਮਜ਼ਾਕ ਹੋਵੇ ਅਲਕ ਵਹਿੜਕੇ ਦੀ ਕੰਡ ਤੇ ਉਂਗਲ ਰੱਖਣ ਜਿਹਾ ਅਤੇ ਜਿਨ੍ਹਾਂ ਜੀਵਤ ਜਾਂ ਸੁਰਗਵਾਸੀ ਵਿਅਕਤੀਆਂ ਦਾ ਜ਼ਿਕਰ ਇਹਨਾਂ ਕਾਲਮਾਂ ਵਿਚ ਆਉਂਦਾ ਹੈ, ਉਹ ਜਿਗਰੇ ਨਾਲ ਪੜ੍ਹਨ ਤੇ ਮੁਫ਼ਤ ਦੀ ਮਸ਼ਹੂਰੀ ਦਾ ਅਨੰਦ ਲੈਣ। ਜੇ ਫਿਰ ਵੀ ਕਿਸੇ ਦਾ ਦਿਲ ਦੁਖੇ ਤਾਂ ਖ਼ਿਮਾ ਦੀ ਜਾਚਕ ਹਾਂ। ਤੁਸੀਂ ਵੀ ਖੱਟੀਆਂ, ਮਿੱਠੀਆਂ ਸਾਹਿਤਕ ਯਾਦਾਂ ਨਾਲ਼ ਇਸ ਕਾਲਮ 'ਚ ਯੋਗਦਾਨ ਜ਼ਰੂਰ ਪਾਓ...ਸ਼ੁਕਰਗੁਜ਼ਾਰ ਹੋਵਾਂਗੀ।
"...ਸੁਰਗਵਾਸੀ ਐਕਟਰ ਤੇ ਲੇਖਕ ਬਲਰਾਜ ਸਾਹਨੀ ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਆਇਆ ਤੇ ਮੈਂ ਵੀ ਫਿਰੋਜ਼ਪੁਰੋਂ ਉਹਨੂੰ ਮਿਲਣ ਚਲਾ ਗਿਆ।
ਕੰਵਲ ਕਹਿਣ ਲੱਗਾ, “ਬਲਰਾਜ ਸਾਹਨੀ ਡੰਗਰ ਚਾਰਨ ਖੇਤਾਂ ਨੂੰ ਗਿਆ ਹੋਇਆ, ਬੱਸ ਆਉਂਣ ਈ ਵਾਲਾ। ਜੇ ਬਹੁਤਾ ਕਾਹਲਾ ਏਂ ਤਾਂ ਚੜ੍ਹਦੇ ਵਾਲੇ ਪਾਸੇ ਚਲਾ ਜਾ, ਸਿਆਣ ਲਏਂ ਤਾਂ ਮੰਨ ਜਾਂ ‘ਗੇ........”
ਬਾਕੀ ਪੜ੍ਹ ਕੇ ਆਨੰਦ ਲੈਣ ਲਈ ਇਸ ਲਿੰਕ ਆਰਸੀ ਛਿਲਤਰਾਂ ਸਰਗ਼ੋਸ਼ੀਆਂ ਤੇ ਕਲਿਕ ਕਰੋ।
ਅਦਬ ਸਹਿਤ
ਤਨਦੀਪ ‘ਤਮੰਨਾ’
1 comment:
तनदीप जी " ਆਰਸੀ ਛਿਲਤਰਾਂ ਸਰਗ਼ੋਸ਼ੀਆਂ " देख के मजा आ गया। दिल्ली से निकलने वाली पंजाबी पत्रिका "छेवां दरिया" में भी "थर्ड पेज" के अन्तर्गत ऐसी मजेदार टिप्पणियाँ छपती रहती हैं। आप एक के बाद एक खूबसूरत नये ब्लॉग और कालम की बढ़ोत्तरी किये जा रही हैं, देखकर हैरत होती है कि आप इतना काम कैसे कर लेती हैं। क्या आप रात में सोती भी हैं कि नहीं। इतना परिश्रम और अपनी माँ बोली के लिए इतनी लगन कम ही देखने को मिलती है आज के जमाने में। मेरी शुभकामनाएं !
Post a Comment