ਨ੍ਹੇਰਿਆਂ ’ਚੋਂ ਆਸ ਦੀ ਕਵਿਤਾ ਲਿਖੀ।
ਆਮ ਦੀ ਤੇ ਖਾਸ ਦੀ ਕਵਿਤਾ ਲਿਖੀ।
----
ਜ਼ਿੰਦਗੀ ਦਾ ਸੱਚ ਸਮਝਣ ਵਾਸਤੇ,
ਮੌਤ ਦੇ ਅਹਿਸਾਸ ਦੀ ਕਵਿਤਾ ਲਿਖੀ।
----
ਉਮਰ ਭਰ ਜਲ ਬਣ ਵਗੇ ਪਰ ਨਾ ਬੁਝੀ,
ਸਾਗਰਾਂ ਦੀ ਪਿਆਸ ਦੀ ਕਵਿਤਾ ਲਿਖੀ।
----
ਹਾਰ ਕੇ ਸਭ ਕੁਝ ਜੋ ਜਿੱਤਿਆ ਹੈ ਸਦਾ,
ਦਿਲ ਦੇ ਉਸ ਇਤਿਹਾਸ ਦੀ ਕਵਿਤਾ ਲਿਖੀ।
----
ਠੱਲ੍ਹ ਕੇ ਦਰਿਆ ’ਚ ਜੋ ਮਰ ਖਪ ਗਈ,
ਉਸ ਨਦੀ ਦੀ ਲਾਸ਼ ਦੀ ਕਵਿਤਾ ਲਿਖੀ।
3 comments:
changi ghazal hai, je kite radeef 'likhdaan ghazal' hove taan shayad taghazzul vich hor ubhaar aa jaanda.
बहुत सुन्दर ग़ज़ल लगी। यह शे'र तो दिल में उतर गया-
ਠੱਲ੍ਹ ਕੇ ਦਰਿਆ ’ਚ ਜੋ ਮਰ ਖਪ ਗਈ,
ਉਸ ਨਦੀ ਦੀ ਲਾਸ਼ ਦੀ ਕਵਿਤਾ ਲਿਖੀ।
सुभाष नीरव
Gazhal khoobsurat hai..,. Punia sahib da sujha vi vadhia..
Post a Comment