ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, March 19, 2009

ਗਗਨਦੀਪ ਸ਼ਰਮਾ - ਗ਼ਜ਼ਲ

ਗ਼ਜ਼ਲ

ਨ੍ਹੇਰਿਆਂ ਚੋਂ ਆਸ ਦੀ ਕਵਿਤਾ ਲਿਖੀ

ਆਮ ਦੀ ਤੇ ਖਾਸ ਦੀ ਕਵਿਤਾ ਲਿਖੀ

----

ਜ਼ਿੰਦਗੀ ਦਾ ਸੱਚ ਸਮਝਣ ਵਾਸਤੇ,

ਮੌਤ ਦੇ ਅਹਿਸਾਸ ਦੀ ਕਵਿਤਾ ਲਿਖੀ

----

ਉਮਰ ਭਰ ਜਲ ਬਣ ਵਗੇ ਪਰ ਨਾ ਬੁਝੀ,

ਸਾਗਰਾਂ ਦੀ ਪਿਆਸ ਦੀ ਕਵਿਤਾ ਲਿਖੀ

----

ਹਾਰ ਕੇ ਸਭ ਕੁਝ ਜੋ ਜਿੱਤਿਆ ਹੈ ਸਦਾ,

ਦਿਲ ਦੇ ਉਸ ਇਤਿਹਾਸ ਦੀ ਕਵਿਤਾ ਲਿਖੀ

----

ਠੱਲ੍ਹ ਕੇ ਦਰਿਆ ਚ ਜੋ ਮਰ ਖਪ ਗਈ,

ਉਸ ਨਦੀ ਦੀ ਲਾਸ਼ ਦੀ ਕਵਿਤਾ ਲਿਖੀ


3 comments:

Davinder Punia said...

changi ghazal hai, je kite radeef 'likhdaan ghazal' hove taan shayad taghazzul vich hor ubhaar aa jaanda.

सुभाष नीरव said...

बहुत सुन्दर ग़ज़ल लगी। यह शे'र तो दिल में उतर गया-

ਠੱਲ੍ਹ ਕੇ ਦਰਿਆ ’ਚ ਜੋ ਮਰ ਖਪ ਗਈ,

ਉਸ ਨਦੀ ਦੀ ਲਾਸ਼ ਦੀ ਕਵਿਤਾ ਲਿਖੀ।

सुभाष नीरव

Gurinderjit Singh (Guri@Khalsa.com) said...

Gazhal khoobsurat hai..,. Punia sahib da sujha vi vadhia..