ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, March 11, 2009

ਦਰਸ਼ਨ ਦਰਵੇਸ਼ - ਕਾਵਿ-ਚਿੱਤਰ

ਦੋਸਤੋ! ਦਰਸ਼ਨ ਦਰਵੇਸ਼ ਜੀ ਨੇ ਬਹੁਤ ਘੱਟ ਕਾਵਿ-ਚਿੱਤਰ ਲਿਖੇ ਹਨ, ਪਰ ਜਿਨ੍ਹਾਂ ਸ਼ਖਸੀਅਤਾਂ ਬਾਰੇ ਕਦੇ ਲਿਖਿਆ ਹੈ, ਉਹਨਾਂ ਦੀ ਰੂਹ ਸ਼ਬਦਾਂ ਚ ਕੈਦ ਕਰ ਦਿੱਤੀ ਹੈ.... ਬਿਲਕੁਲ ਬਲਵੰਤ ਗਾਰਗੀ ਅਤੇ ਅਜੀਤ ਕੌਰ ਦੇ ਲਿਖੇ ਸ਼ਬਦ-ਚਿੱਤਰਾਂ ਵਾਂਗ ਹੀ ਤੁਸੀਂ ਉਹਨਾਂ ਸ਼ਖਸਾਂ ਨੂੰ ਬਿਨ੍ਹਾਂ ਮਿਲ਼ੇ ਵੀ ਉਹਨਾਂ ਦੀ ਗਲਵੱਕੜੀ ਦਾ ਨਿੱਘ ਮਹਿਸੂਸ ਕਰ ਸਕਦੇ ਓ......ਗੁਲਜ਼ਾਰ ਜੀ ਦਾ ਬੇਹੱਦ ਖ਼ੂਬਸੂਰਤ ਕਾਵਿ-ਚਿੱਤਰ ਤੁਹਾਨੂੰ ਯਾਦ ਹੀ ਹੋਵੇਗਾ ਜੋ ਕੁੱਝ ਮਹੀਨੇ ਪਹਿਲਾਂ ਆਰਸੀ ਤੇ ਪੋਸਟ ਕੀਤਾ ਗਿਆ ਸੀ। ਦਰਵੇਸ਼ ਜੀ ਦੇ ਕਾਵਿ-ਚਿੱਤਰ ਇੱਕ ਹਾਉਕੇ ਨਾਲ਼ ਕਲਮ ਦੀ ਕੁੱਖੋਂ ਜੰਮਦੇ ਨੇ ਤੇ ਪਾਠਕਾਂ ਦੇ ਪੜ੍ਹਨ ਨਾਲ਼ ਹਰ ਵਾਰ ਜਵਾਨ ਹੋ ਕੇ ਬੁੱਲ੍ਹਾਂ ਤੇ ਮੁਸਕਾਨ ਬਣ ਫੈਲ ਜਾਂਦੇ ਨੇ। ਅੱਜ ਉਹਨਾਂ ਨੇ ਪੰਜਾਬੀ ਦੇ ਉੱਘੇ ਕਵੀ ਤੇ ਚਿੱਤਰਕਾਰ ਸਵਰਨਜੀਤ ਸਵੀ ਦਾ ਕਾਵਿ-ਚਿੱਤਰ ਲਿਖ ਭੇਜਿਆ ਹੈ। ਜ਼ਰਾ ਵੇਖੀਏ ਕਿ ਇੱਕ ਚਿੱਤਰਕਾਰ ਕਵੀ ਦਾ ਕਾਵਿ-ਚਿੱਤਰ ਨਾਲ਼ ਕਿਹੋ ਜਿਹਾ ਅਕਸ ਉੱਭਰਦਾ ਹੈ।

-------

ਡੁੱਲ੍ਹੇ ਹੋਏ ਰੰਗਾਂ ਦਾ ਕੋਲਾਜ-ਸਵਰਨਜੀਤ ਸਵੀ

ਕਾਵਿ-ਚਿੱਤਰ

ਗੁਫ਼ਾ ਅੱਗੋਂ ਗੁਜ਼ਰਦੇ ਰਾਹਗੀਰ ਨੇ ਆਖਿਆ

ਤੂੰ ਕਿਉਂ

ਕਾਗਜ਼ਾਂ ਚ ਤੈਰਦੇ ਸ਼ਬਦਾਂ ਵਿੱਚ

ਚਿਣਿਆ ਜਾ ਰਿਹੈਂ?

....................

ਉਹ ਨਹੀਂ

ਉਹਦਾ ਸ਼ੀਸ਼ਾ ਬੋਲਿਆ ਸੀ-

ਉਹ ਤਾਂ ਅਜੇ ਆਪਣੇ ਆਪ ਨੂੰ

ਤਰਤੀਬ ਦੇਣ ਵਿੱਚ ਰੁੱਝਿਆ ਹੋਇਐ

ਬਾਪ ਨੇ ਆਖਿਆ ਸੀ-

ਬਿੱਲਿਆ !

ਘਰ ਚ ਬਹੁਤ ਕੁੱਝ ਨਹੀਂ ਹੈ

ਗੁਆਉਣ ਵਾਸਤੇ...

ਉਹ ਬੋਲਿਆ ਸੀ-

ਪਾਪਾ!

ਮੈਂ ਤਾਂ ਚਾਹੁੰਨਾਂ

ਅੰਬਰੀਂ ਉੱਡਦੇ ਸੈਆਂ ਪੰਛੀ

ਸਾਡੇ ਘਰ

ਚਨੁੱਕਰੀ ਛੱਤਰੀ ਉੱਪਰ ਆਕੇ ਹੀ ਬੈਠਣ ...

.........................

ਮਾਂ ਹੌਲ਼ੇ ਜਿਹੇ ਬੋਲੀ ਸੀ

...ਤਿੱਖੀਆਂ ਸੂਲਾਂ

ਜੇ ਆਪਣੇਂ ਹੀ ਪੈਰਾਂ ਚ ਪੁੜ ਜਾਣ

ਤਾਂ ਜ਼ਖ਼ਮਾਂ ਨਾਲ਼

ਨੇੜਲੀ ਸਕੀਰੀ ਪੈ ਜਾਂਦੀ ਹੈ....

ਉਹ ਮਾਂ ਦੀ ਹੀ

ਬੁੱਕਲ ਜਿਹੇ ਨਿੱਘ ਚੋਂ ਬੋਲਿਆ ਸੀ

...ਮੈਂ ਤਾਂ ਤੇਰੇ ਵਿਹੜੇ ਦੀ ਤ੍ਰਿਵੈਣੀ ਬਣਨ ਤੋਂ ਬਿਨਾਂ

ਕਦੇ ਕੁੱਝ ਸੋਚਿਆ ਹੀ ਨਹੀਂ ਮਾਂ....

.........................

ਭੈਣਾਂ ਨੇ ਆਪਣੀਂ ਕਿੱਕਲੀ ਲਕੋਈ

ਬੋਲੀਆਂ-

...ਸਾਡੀ ਚੜ੍ਹਦੀ ਧੁੱਪ ਨੂੰ ਆਪਣੇ ਵਰ੍ਹਿਆਂ ਦੀ

ਛਾਂ ਦਿੰਦਾ ਰਹੀਂ ਵੀਰਾ...

ਉਹ ਅੱਖਾਂ

ਮੁਸਕਾਉਂਦੇ ਅੱਥਰੂ ਭਰਕੇ ਬੋਲਿਆ-

...ਤੁਹਾਡੇ ਸੁਪਨਿਆਂ ਦੇ ਬੂਰ ਲਈ

ਮੈਂ ਆਪਣੇ ਤਨ ਅਤੇ ਮਨ ਨੂੰ

ਦਰਬਾਨ ਦੀ ਜੂਨੇ ਪਾ ਲਵਾਂਗਾ ਝੱਲੀਓ.. ..

...............................

ਭਾਬੀ ਮਨਜੀਤ ਕੁੱਝ ਵੀ ਨਹੀਂ ਬੋਲੀ

ਉਹ ਆਪ ਹੀ ਕਹਿਣ ਲੱਗ ਪਿਆ

....ਤੇਰੇ ਹਿੱਸੇ ਦੀ ਰੂਹ ਤੈਨੂੰ ਦਿੱਤੀ

ਆਪਣਾ ਨਾਮ ਉੱਕਰ ਲੈ

ਤੇਰੇ ਹਿੱਸੇ ਦੇ ਫੁੱਲ ਤੈਨੂੰ ਦਿੱਤਾ

ਚਾਹੇ ਜੂੜੇ ਚ ਸਜਾ

ਚਾਹੇ ਸੇਜ ਤੇ ਵਿਛਾ

ਮੇਰੀ ਡਾਇਰੀ ਵੀ ਤੇਰੇ ਨਾਮ

ਮੈਂ ਤਾਂ ਦਸਤਖ਼ਤ ਕਰ ਦਿੱਤੇ ਨੇ

ਤੂੰ ਕੋਲ ਬਹਿਕੇ ਕਰਲੈ

ਮੇਰੇ ਦਿਨ ਉਧਾਰੇ ਨਾਂ ਮੰਗੀਂ

ਸਾਰੇ ਹੀ ਤੇਰੇ ਨੇ. ..

ਉੱਗਦੀ ਸਵੇਰ ਨੂੰ ਹਾਕ ਤਾਂ ਮਾਰ

ਮੈਂ ਤੈਨੂੰ ਆਪਣੀ ਸ਼ਾਮ ਚੋਂ ਵੇਖਣਾ ਚਾਹੁੰਨਾਂ...

..........................

ਯਾਰਾਂ ਨੇ ਆਖਿਆ

....ਤੇਰੀ ਪਹਿਲੀ ਮਿਲਣੀ

ਖ਼ੁਦਾ ਦੇ ਰਾਹ ਜੇਹੀ ਸੀ

ਤੇ ਅਗਲੀਆਂ ਮਿਲਣੀਆਂ

ਤੂੰ ਖ਼ੁਦਾ ਦੇ ਦਰਬਾਰ ਜਿਹੀਆਂ

ਕਿਉਂ ਬਣਾ ਦਿੱਤੀਆਂ ?

.............................

ਮੈਂ ਵੇਖ ਰਿਹਾ ਸੀ ਉਹਦੇ ਮੱਥੇ ਅੰਦਰਲਾ

ਪੂਰਨਮਾਸ਼ੀ ਦਾ ਚੰਨ

ਅੱਖਾਂ ਚ ਖੁੱਲ੍ਹੀਆਂ ਕਵਿਤਾਵਾਂ ਦੇ

ਤਲਖ, ਮਿੱਠੜੇ ਜਿਹੇ ਬੋਲ

ਚਿਹਰੇ ਉੱਪਰ ਅਣਗਿਣਤ ਰੰਗਾਂ ਦੀ ਪਰਤ

ਪੋਟਿਆਂ

ਕਿਸੇ ਸਫ਼ਰ ਦਾ ਸਿਰਾ ਫੜਨ ਦੀ ਕਾਹਲ

ਸੁਪਨਿਆਂ

ਨਸ਼ਈ ਤਿਤਲੀਆਂ ਦੇ ਦਰਦ ਦਾ

ਮੋਹ ਦੀ ਜ਼ੁਬਾਨ ਚ ਹੋਇਆ

ਅਨੁਵਾਦ

ਚੜ੍ਹਦੇ ਦਿਨ ਦੀ ਲੋਅ

ਕਿਤਾਬਾਂ

ਸ਼ਾਇਰੀ

ਕੈਮਰੇ ਦੀ ਅੱਖ

ਪਾਣੀਂ ਚ ਨਹਾਉਂਦਾ ਬੁਰਸ਼

ਬੁਝੇ ਹੋਏ

ਦੀਵਿਆਂ ਦੇ ਪੋਰਟਰੇਟ

ਇੱਕ ਦੂਜੇ ਦੀ ਨਿੱਘੀ ਗਲਵੱਕੜੀ ਚ ਸਾਂ

.....................

ਸ਼ਾਇਦ ਉਹ ਮੈਨੂੰ

ਸਾਜ਼ ਸਮਝ ਬੈਠਾ ਸੀ

ਤੇ ਮੈਂ

ਉਹਦੀ ਤੇਹ ਦਾ ਦੋਹਾ ਗਾਉਣ ਲਈ

ਉਹਦੇ ਮਨ ਚ ਉੱਤਰ ਰਿਹਾ ਸੀ .. ..!

ਸਵਰਨਜੀਤ ਸਵੀ ਦੀ ਇੱਕ ਕਲਾ-ਕ੍ਰਿਤ 'Love World'






5 comments:

Gurinderjit Singh (Guri@Khalsa.com) said...

Darvesh Ji,
Tuhadi nazam athah hai.. 1-2 vaar parran naal gall nahi bandi... akhhar -akhhar philosphic rang ch rangeya.
ਸਾਡੀ ਚੜ੍ਹਦੀ ਧੁੱਪ ਨੂੰ ਆਪਣੇ ਵਰ੍ਹਿਆਂ ਦੀ
ਛਾਂ ਦਿੰਦਾ ਰਹੀਂ ਵੀਰਾ...”
Both Lover World and nazam khoobsoorat ne.

Gurpreet said...

ਇਹ ਕਮਾਲ ਦਰਵੇਸ਼ ਕੋਲ ਹੈ!!!!

Gurmeet Brar said...

Savi has unique genre of painting words and writing pictures.
Gurmeet Brar
Sriganganagar(Rajasthan)

सुभाष नीरव said...

दरवेश जी
तुहाडा लिखिया इह सबद चित्र पढ़के सोचां'च पै गिया हाँ। कदी बलवंत गार्गी जी दे सबदचित्र पढ़े सी, गलप विच कविता जिही रवानी लैए होए। तुहाडा सवी जी ते लिखिया इह सबदचित्र खूबसूरत कविता विच खूबसूरत गल्प दी गहराई लै के सामणे आऊंद ए! ऐने वधिया सबदचित्र नूँ पढ़के तुहाडी कलम नूँ चुमण ते सलाम कहिण नूँ दिल करदा ए।
तनदीप जी, तुहानूँ वी वधाई !

Rajinderjeet said...

ਸ਼ਬਦਾਂ ਦਾ ਇੱਕ ਹੋਰ ਤਾਜ ਮਹੱਲ.....