ਨਜ਼ਮ
ਮੇਰੇ ਸਰੀਰ ਤੋਂ ਫੁੱਟੀਆਂ ਹੋਈਆਂ
ਮੇਰੀਆਂ ਟਾਹਣੀਆਂ, ਲਗਰਾਂ, ਕਰੂੰਬਲਾਂ
ਅਸਮਾਨ ਵੱਲ ਮੂੰਹ ਕਰਕੇ
ਆਪਣੇ ਸੁੱਕੇ ਬੁੱਲ੍ਹਾਂ ‘ਤੇ ਜੀਭਾਂ ਫੇਰਨ
ਮੇਰੇ ਜੁੱਸੇ ‘ਚੋਂ ਨਿੱਕਲ਼ੀਆਂ ਹੋਈਆਂ
ਜੜ੍ਹਾਂ
ਜ਼ਮੀਨ ਦੇ ਧੁਰ ਅੰਦਰ ਜਾ ਕੇ
ਆਪਣੀ ਤਰੇਹ ਨੂੰ ਬੁਝਾਵਣ ਦਾ ਯਤਨ ਕਰਨ
ਤੇ ਮੈਂ ਕਈ ਹੱਥਾਂ ਪੈਰਾਂ ਵਾਲ਼ਾ
ਖੋਖਲ਼ੀ, ਖਾਧੀ ਮਿੱਟੀ ਵਾਲ਼ਾ
ਜਿਨੂੰ ਉੱਚੀ ਪੱਗ ਵਾਲ਼ਾ
ਚੱਕੀਰਾਹਾ ਵਰਮੇ ਵਾਂਗੂੰ ਕੁਤਰੇ
ਜਿਦ੍ਹੇ ਖੋੜਾਂ ਵਿੱਚ
ਗਾਲ੍ਹੜਾਂ, ਕੀੜਿਆਂ, ਸੱਪਾਂ ਘਰ ਬਣਾਏ
ਸਭ ਕੁਝ ਵੇਖਾਂ, ਕੁਝ ਨਾ ਬੋਲਾਂ
ਮੇਰੇ ਖ਼ੂਨ ਤੇ ਪੁੰਗਰਨ ਵਧਣ ਵਾਲ਼ਿਓ!
ਮੇਰਿਓ ਹੱਥੋ!
ਮੇਰਿਓ ਬੱਚਿਓ!
ਸਦਾ ਜੀਓ!
ਪਰ ਮੈਂ ਟੁੱਟ ਕੇ ਡਿੱਗਿਆ
ਤਾਂ...
ਅਸਮਾਨ ਤੇ ਜ਼ਮੀਨ
ਤੁਹਾਨੂੰ ਝੋਲ਼ੀ ਪਾ ਲੈਣਗੇ?
====
ਇਹ ਨਜ਼ਮ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਕਿਤਾਬ 'ਚਿੜੀ ਵਿਚਾਰੀ ਕੀ ਕਰੇ' ਚੋਂ ਧੰਨਵਾਦ ਸਹਿਤ ਆਰਸੀ 'ਚ ਸ਼ਾਮਲ ਕੀਤੀ ਗਈ ਹੈ। ਸ਼ੁਕਰੀਆ।
4 comments:
Tamanna Jio
We are thankful to you for sharing such a wondeful poem on environment with your readers. You are doing a remarkable work for our mother tongue, culture and literature. keep it up. Regards.
Mota Singh Sarai
Walsall UK.
Respected Sarai saheb
I must thank you once again for sending me these wonderful books published by Punjabi Satth and also for visiting the site regularly and leaving encouraging comments.
Asehat
Tandeep Tamanna
ਦਿਲ ਦੀਆਂ ਡੂੰਘੀਆਂ ਪਰਤਾਂ ਨੂੰ ਛੇੜਦੇ ਅਹਿਸਾਸ
Sir Jee, I congratulate you over getting Award from the Government of Pakistan. You are really admirable personality.
Saleem Pasha
Pakistan
Post a Comment