ਅਜੋਕਾ ਨਿਵਾਸ: ਮਲੋਟ, ਪੰਜਾਬ ਅੱਜਕੱਲ੍ਹ ਅਸਾਮ, ਇੰਡੀਆ
ਕਿੱਤਾ: ਇੰਡੀਅਨ ਏਅਰਫੋਰਸ ‘ਚ ਦੇਸ਼ ਸੇਵਾ ਨਿਭਾ ਰਹੇ ਨੇ
ਕਿਤਾਬ: ਕਾਵਿ-ਸੰਗ੍ਰਹਿ ‘ਕੋਸੇ ਪਾਣੀ’ 2006 ‘ਚ ਪ੍ਰਕਾਸ਼ਿਤ ਹੋ ਚੁੱਕਿਆ ਹੈ।
ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਗੁਰਭੇਜ ਜੀ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਨਜ਼ਮਾਂ ‘ਚੋਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਤਿੰਨ ਪੈਂਡੂਲਮ
ਨਜ਼ਮ
ਝੂਲਦਾ ਫਾਂਸੀ ਦਾ ਫੰਦਾ
ਝੂਲਦਾ ਝੂਲਦਾ ਰੁਕਿਆ
..........................
ਜੱਲਾਦ ਦੀਆਂ ਅੱਖਾਂ ਦੀਆਂ ਝਿਮਣੀਆਂ
ਝਿਮਣਾ ਭੁੱਲੀਆਂ
...........................
ਜੇਲ੍ਹ ਦੀਆਂ ਦੀਵਾਰਾਂ ਦੇ ਕੰਨ ਬੋਲ਼ੇ ਹੋਏ
ਸਿਪਾਹੀਆਂ ਦੀਆਂ ਵਰਦੀਆਂ ਦਾ ਜੋਸ਼
ਯਖ਼ ਹੋਇਆ
ਤੇ ਵਜਾਰਤ ਦਾ ਤਖ਼ਤਾ
ਚੀਕਿਆ
ਜਦ ਉਨ੍ਹਾਂ ਉਸ ਤੇ ਪੈਰ ਧਰੇ
ਜਦ ਸ਼ੇਰਾਂ ਨੇ ਰੱਸੇ ਚੁੰਮੇ
ਤਾਂ ਕਾਇਨਾਤ ਪਵਿੱਤਰ ਹੋਈ
ਤੇ ਘੜੀ ਦੀ ਟਿਕ-ਟਿਕ ਬੰਦ
..........................
ਬਸ ਮਾਣ ਨਾਲ਼ ਚੱਲ ਰਹੀ ਸੀ
ਤਾਂ ਉਹ ਸੀ ਮਾਂ ਦੇ ਦਿਲ ਦੀ ਧੜਕਣ
ਕਿ
ਭਗਤ ਸਿੰਘ
ਮੈਂ ਜੰਮਿਆ..!
.......................
ਤਖ਼ਤਾ ਖੁੱਲ੍ਹਿਆ
ਤਾਂ ਇੱਕ ਨਹੀਂ
ਤਿੰਨ-ਤਿੰਨ ਪੈਂਡੂਲਮ
ਘੜੀ ਦੀ ਹਿੱਕ ‘ਚੋਂ ਉਤਰ ਕੇ
ਲੈਅ-ਬੱਧ ਹੋ ਕੇ ਝੂਲਣ ਲੱਗੇ
ਤੇ ਘੜੀ ਜਿਵੇਂ ਨਵੇਂ ਰੌਂਅ ਵਿਚ
ਦੌੜਨ ਲੱਗੀ
........................
ਇਹ ਅੱਜ ਤੋਂ ਅਠ੍ਹੱਤਰ ਵਰ੍ਹੇ ਪਹਿਲਾਂ ਹੋਇਆ
........................
ਤੇ ਅੱਜ
ਓਨ੍ਹਾਂ ਪੈਂਡੂਲਮਾਂ ਨੂੰ ਹਾਰ ਪਾ-ਪਾ
ਇਸ ਕਦਰ ਭਾਰਾ ਕਰ ਦਿੱਤਾ ਗਿਆ ਹੈ
ਕਿ ਘੜੀ ਸੋਚਦੀ ਹੈ
“ਮੇਰਾ ਲੈਅ-ਬੱਧ ਹੋ ਕੇ
ਦੌੜਨਾ ਕਿੱਧਰ ਗਿਆ??”
=============
ਰੰਗਬਾਜ਼
ਨਜ਼ਮ
ਅਸੀਂ ਰੰਗ ਫੜਦੇ ਗਏ
ਦੁਨੀਆਂ ਨਾਲ਼
ਜ਼ਿੰਦਗੀ ਨਾਲ਼
ਮਜਬੂਰੀ ਨਾਲ਼
ਦਰਿੰਦਗੀ ਨਾਲ਼
ਘੂਰੀ ਨਾਲ਼
ਸ਼ਰਮਿੰਦਗੀ ਨਾਲ਼
ਸਮੇਂ ਨਾਲ਼
ਅਧੀਨਗੀ ਨਾਲ਼
ਜਿਉਂ ਜਿਉਂ ਲੜਦੇ ਗਏ
ਅਸੀਂ ਰੰਗ ਫੜਦੇ ਗਏ !
........
ਕਤਾਰਾਂ ‘ਚ
ਕਰਜ਼ੇਦਾਰਾਂ ‘ਚ
ਹਾਅਵਿਆਂ ‘ਚ
ਦਾਅਵਿਆਂ ‘ਚ
ਰੋਸਾਂ ‘ਚ
ਅਫ਼ਸੋਸਾਂ ‘ਚ
ਬੁੱਲਿਆਂ ‘ਚ
ਚੁੱਲ੍ਹਿਆਂ ‘ਚ
ਜਿਉਂ-ਜਿਉਂ ਕੜ੍ਹਦੇ ਗਏ
ਅਸੀਂ ਰੰਗ ਫੜਦੇ ਗਏ !!
......
ਭੀੜ ‘ਤੇ
ਕਲੇਸ਼ ‘ਤੇ
ਹੱਕਾਂ ‘ਤੇ
ਦਵੇਸ਼ ‘ਤੇ
ਦਿਨ ‘ਤੇ
ਰਾਤ ‘ਤੇ
ਧੜਕਣ ‘ਤੇ
ਜਜ਼ਬਾਤ ‘ਤੇ
ਜਿਉਂ ਜਿਉਂ ਅਸਵਾਰੀ ਕਰਦੇ ਗਏ
ਅਸੀਂ ਰੰਗ ਫੜਦੇ ਗਏ !!!
........
ਜਿਉਂ ਹੀ
ਸਮੇਂ ਦੀ
ਹੱਥਾਂ ਦੀ
ਸੋਚਾਂ ਦੀ
ਨੱਥਾਂ ਦੀ
ਜਲਸਿਆਂ ਦੀ
‘ਕੱਠਾਂ ਦੀ
ਮਿਹਣਿਆਂ ਦੀ
ਮੱਤਾਂ ਦੀ
ਪਹੁੰਚ ਤੋਂ ਬਾਹਰ ਹੋਏ
ਅਸੀਂ ਰੰਗਬਾਜ਼ ਹੋਏ.....!!!!
4 comments:
ਤੇ ਅੱਜ
ਓਨ੍ਹਾਂ ਪੈਂਡੂਲਮਾਂ ਨੂੰ ਹਾਰ ਪਾ-ਪਾ
ਇਸ ਕਦਰ ਭਾਰਾ ਕਰ ਦਿੱਤਾ ਗਿਆ ਹੈ
ਕਿ ਘੜੀ ਸੋਚਦੀ ਹੈ
“ਮੇਰਾ ਲੈਅ-ਬੱਧ ਹੋ ਕੇ
ਦੌੜਨਾ ਕਿੱਧਰ ਗਿਆ??”
ਗੁਰਭੇਜ ਜੀ ਤੁਹਨੂ ਏਥੇ ਵੇਖ ਕਿਤਨੀ ਖੁਸੀ ਹੋਈ ਦਸ ਨਹੀਂ ਸਕਦੀ ...ਪਰ ਤੁਸੀਂ ਹੁਣ ਅਸਮ ਛਡ ਕੇ ਜਾ ਰਹੇ ਹੋ
ਇਸ ਗਲ ਦਾ ਮ੍ਲਾਲ ਵੀ ਹੈ ...ਖੈਰ ਤੁਹਡਿਯਨ ਨਜ਼ਮਾਂ ਦੀ ਤੇ ਮੈਂ ਹਮੇਸਾ ਹੀ ਤਾਰੀਫ ਕੀਤੀ ਹੈ ...ਬਹੁਤ
ਅਛਾ ਲਿਖਦੇ ਹੋ ਤੁਸੀਂ .....ਭਗਤ ਸਿੰਘ ਜੀ ਦੀ ਸ਼ਾਨ ਵਿਚ ਲਿਖੀ ਇਹ ਨਜ਼ਮ ਸਾਨੂੰ ਬਹੁਤ ਸਾਰੀਆਂ ਨਸੀਹਤਾਂ
ਦਿੰਦੀ ਹੈ ਜੋ ਅਸੀਂ ਭੁਲ ਗਾਏ ਹਾਂ...!!
ਰੰਗਬਾਜ਼ ਨੇ ਤਾਂ ਚਾਰ ਚੰਨ ਲਾ ਦਿੱਤੇ.......ਅਸੀਂ ਰੰਗ ਫੜਦੇ ਗਏ
ਦੁਨੀਆਂ ਨਾਲ਼
ਜ਼ਿੰਦਗੀ ਨਾਲ਼
ਮਜਬੂਰੀ ਨਾਲ਼
ਦਰਿੰਦਗੀ ਨਾਲ਼
ਘੂਰੀ ਨਾਲ਼
ਸ਼ਰਮਿੰਦਗੀ ਨਾਲ਼
ਸਮੇਂ ਨਾਲ਼
ਅਧੀਨਗੀ ਨਾਲ਼
ਜਿਉਂ ਜਿਉਂ ਲੜਦੇ ਗਏ
ਅਸੀਂ ਰੰਗ ਫੜਦੇ ਗਏ !
ਵਾਹ ਜੀ ਵਾਹ ...ਬਹੁਤ ਖੂਬ.....!!
Aman bhaaji tussi pendulum vaali nazm behad kamaal di kahi hai, ih apne hi andaaz naal haloondi hai. rangbaazi da rang vi goorha hai. tuhaanu aarsi te milke changga laggia.
thanx allot harkirat ji, baut khushi mehsoos ho rahi hai k hindi vich uch darje dian kavitava likhan wali kavitri ne maan bakhshya.te punia saab tuhada v shukriya k tusi ni-ote nu maan bkhshya.
ਜਿਉਂ ਹੀ
ਸਮੇਂ ਦੀ
ਹੱਥਾਂ ਦੀ
ਸੋਚਾਂ ਦੀ
ਨੱਥਾਂ ਦੀ
ਜਲਸਿਆਂ ਦੀ
‘ਕੱਠਾਂ ਦੀ
ਮਿਹਣਿਆਂ ਦੀ
ਮੱਤਾਂ ਦੀ
ਪਹੁੰਚ ਤੋਂ ਬਾਹਰ ਹੋਏ
ਅਸੀਂ ਰੰਗਬਾਜ਼ ਹੋਏ.....!!!!
ਆਪਜੀ ਦੀ ਨਜ੍ਮ ਦਾ ਇਕ ਇਕ ਆਖਰ ਦਿਲ ਵਿਚ ਉਤਰ ਰਿਹਾ ਹੈ ..... ਬਹੁਤ ਵਹੁਤ ਵਧਾਈ ........
Post a Comment