
ਨਜ਼ਮ
ਚੱਲ
ਕੁਝ ਨਾਮ ਰੱਖੀਏ
ਉਨ੍ਹਾਂ ਬੱਚਿਆਂ ਦੇ
ਜੋ ਸਾਡੇ ਨਹੀਂ
ਸਾਡੇ ਹੀ ਨੇ ਪਰ
.............
ਚੱਲ
ਕੁਝ ਮਹਿਕ ਵੰਡੀਏ
ਜੋ ਸਾਡੇ ਪਾਸ ਨਹੀਂ
ਪਰ
ਹੈ ਤਾਂ ਸਹੀ ਸਾਡੇ ਕੋਲ਼ ਕਿਤੇ
............
ਚੱਲ
ਆਸ਼ਰਮ ਦੇ ਪਰਿੰਦਿਆਂ ਵਾਂਗੂੰ
ਬ੍ਰਹਿਮੰਡ ਦੀ ਸੀਮਾ ਤੋਂ ਵੱਧ ਉੱਡੀਏ
ਜੋ ਸਾਡੀ ਸਮਰੱਥਾ ਨਹੀਂ
ਉੱਡ ਹੀ ਲਵਾਂਗੇ ਪਰ ਫਿਰ ਵੀ
..............
ਚੱਲ
ਕੁਝ ਰੰਗਾਂ ਦਾ ਅਨੁਵਾਦ ਕਰੀਏ
ਕਿਏ ਬੇਬਸ ਦਰਿਆ ‘ਚ
ਕੁਝ ਧੁੱਪ ਦੀ ਕਿਸ਼ਤੀ ਠੇਲ੍ਹੀਏ
ਕਿਸੇ ਧੁਖਦੇ ਘਰ ‘ਚ
ਕੋਈ ਸੁਪਨਾ ਬੀਜੀਏ
............
ਚੱਲ
ਪਿਘਲ਼ਦੀਆਂ ਹਸਰਤਾਂ ਦਾ ਇਤਿਹਾਸ
ਅਣ-ਲਿਖਿਆ ਛੱਡ
ਹੱਸ ਪਈਏ
ਤੇ ਪੀੜ ਨੂੰ
ਫੁੱਲਾਂ ਦੀ ਮਹਿਕ ਵਾਂਗੂੰ ਮਾਣੀਏ
ਇੱਕ ਦੂਜੇ ਨੂੰ
ਜਿਸਮਾਂ ਤੋਂ ਅੱਗੇ ਜਾਣੀਏ!
8 comments:
Holding notes of sadness and delight, this poem is deeply moving.
Raaz Sandhu
Brampton
Canada
ਤਮੰਨਾ ਬੇਟਾ ਪਹਿਲਾਂ ਵਾਲੀ ਪੋਸਟ ਤਾਂ ਮੈਂ ਨਹੀਂ ਪੜ੍ਹ ਸਕਿਆ, ਪਰ ਆਸੀ ਦੀ ਨਜ਼ਮ ਬਹੁਤ ਚੰਗੀ ਲੱਗੀ। ਤੇਰਾ ਚੰਗੇ ਸਾਹਿਤ ਨਾਲ ਮੋਹ ਏਵੇਂ ਕਾੲਮ ਰਹੇ।
ਜਸਵੰਤ ਸਿੱਧੂ
ਸਰੀ
Post a Comment