

ਨਜ਼ਮ
ਲੁਕ ਲੁਕ ਕੇ
ਪਾਇਆ ਮੋਹ
ਮੁਹੱਬਤ ਨਹੀਂ
ਅੱਯਾਸ਼ੀ ਹੈ
ਕਿਸੇ ਕਾਗਜ਼ ਦੇ
ਹਾਸ਼ੀਏ ‘ਤੇ
ਮਾਰੀਆਂ
ਬੇਅਰਥ
ਝਰੀਟਾਂ
ਵਾਂਗ
======
ਤੇਰਾ ਜਾਣਾ
ਨਜ਼ਮ
ਆਹ ਤੁਸੀਂ
ਕੀ ਰੱਖ ਗਏ
ਮੇਰੇ ਸਿਰਹਾਣੇ
ਕਿ
ਸਾਰੀ ਰਾਤ
ਸੁਪਨਿਆਂ ਦੀ
ਪੰਡ ਚੁੱਕ ਕੇ
ਲੰਘਦੇ ਰਹੇ
ਉਮੀਦਾਂ ਦੇ ਸਾਗਰ
..................
ਪਰ ਅੱਜ
ਅੱਖਾਂ ਖੋਲ੍ਹਦਿਆਂ
ਤੜਕਸਾਰ ਹੀ
ਆਥਣ ਹੋਇਆ,
ਅਚਨਚੇਤ ਹੀ
ਸਮੇਂ ਦੇ ਬਾਜਾਂ
ਇੱਕ ਭਰੇ ਭਰਾਏ
ਹਸਦੇ ਦਿਨ ‘ਚੋਂ
ਸਿਖਰ ਦੁਪਹਿਰ
ਚੁਰਾ ਲਈ
6 comments:
ਗੁਰਮੀਤ ਬਰਾੜ ਜੀ ਤਿੰਨੇ ਨਜ਼ਮਾਂ ਬਹੁਤ ਵਧੀਆ ਹਨ। ਇਹ ਤਾਂ ਤੁਸੀਂ ਨਵੀਂ ਗੱਲ ਲਿਖ ਦਿੱਤੀ ਕਿ ਲੁਕ ਲੁਕ ਕੇ ਪਾਇਆ ਮੋਹ ਮੁਹੱਬਤ ਨਹੀਂ ਅਯਾਸ਼ੀ ਹੈ, ਉਂਝ ਤਾਂ ਇਸ਼ਕ-ਮੁਸ਼ਕ ਲੁਕ ਕੇ ਹੀ ਹੁੰਦਾ ਹੈ, ਜਦੋਂ ਤੀਕ ਉਹਨਾਂ ਦੀ ਲੌਂਗਾਂ ਵਾਂਗ ਖੁਸ਼ਬੋ ਨਾ ਆ ਜਾਵੇ। ਦੋ ਅੱਖਾਂ ਵਾਲੀ ਨਜ਼ਮ ਵੀ ਰੋਣ ਨੂੰ ਨਵੇਂ ਅਰਥ ਦੇ ਗਈ ਹੈ। ਵਧਾਈ ਬਾਈ ਜੀ।
ਮਨਧੀਰ ਦਿਓਲ
ਕੈਨੇਡਾ
ਤਮੰਨਾ ਜੀ ਗੁਰਮੀਤ ਬਰਾੜ ਦੀਆਂ ਨਜ਼ਮਾਂ ਬਹੁਤ ਚੰਗੀਆਂ ਲੱਗੀਆਂ ਖਾਸ ਤੌਰ ਤੇ ਉਹਨਾਂ ਦਾ ਲਿਖਣ ਦਾ ਨਵਾਂ ਅੰਦਾਜ਼ ਕਾਫੀ ਪਸੰਦ ਆਇਆ।
ਆਰਸੀ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ।
ਤੁਹਾਡਾ ਇਕ ਨਵਾਂ ਪਾਠਕ
ਸਿਮਰਜੀਤ ਸਿੰਘ
ਅਮਰੀਕਾ
Mr Brar your poems are amazingly beautiful. Melody in blank verse is captivating. Stupendous! Keep it up.
Raaz Sandhu
Brampton
Canada
ਗੁਰਮੀਤ ਬਰਾੜ ਦੀਆਂ ਸਾਰੀਆਂ ਨਜ਼ਮਾਂ 'ਚ ਨਿਵੇਕਲਾਪਣ ਹੈ, ਜੋ ਬਹੁਤ ਚੰਗੀ ਗੱਲ ਹੈ। ਜਜ਼ਬਾਤ ਤੇ ਸ਼ਬਦ ਤਾਂ ਉਹੀ ਹੁੰਦੇ ਹਨ ਪਰ ਉਹਨਾਂ ਨੂੰ ਵੱਖਰੇ ਢੰਗ ਨਾਲ ਪੇਸ਼ ਕਰਨਾ ਆਪਣੇ ਢੰਗ ਨਾਲ ਪੇਸ਼ ਕਰਨਾ ਕਵੀ ਦਾ ਕੰਮ ਹੁੰਦਾ ਹੈ।
ਜਸਵੰਤ ਸਿੱਧੁ
ਸਰੀ
ਮੇਰੇ ਅੰਗ-ਸੰਗ ਰਹਿਣ ਲਈ ਸਭ ਦਾ ਸ਼ੁਕਰੀਆ!
Post a Comment