
ਮੇਰੇ ਕੋਲ਼ ਆਏ ਨੇ ਫੁੱਲ ਤਰਦੇ ਤਰਦੇ।
ਨਦੀ ਦੇ ਕਲੇਜੇ ‘ਤੇ ਪਬ ਧਰਦੇ ਧਰਦੇ।
----
ਸਮੇਂ ਨੇ ਹੀ ਆਖ਼ਿਰ ਦਵਾ ਬਣ ਹੈ ਜਾਣਾ,
ਇਹ ਭਰ ਜਾਣਗੇ ਜ਼ਖ਼ਮ ਵੀ ਭਰਦੇ ਭਰਦੇ।
----
ਪਤਾ ਹੈ ਤੁਹਾਨੂੰ ਇਹ ਜਾਗ਼ਜ਼ ਦਾ ਸੱਪ ਹੈ,
ਤੇ ਫਿਰ ਕਾਹਨੂੰ ਹੱਥ ਲਾਉਂਦੇ ਹੋ ਡਰਦੇ ਡਰਦੇ।
----
ਇਹ ਅੱਗ ਵਿਚ ਨਹਾਇਆ ਨਹੀਂ ਹੈ ਕਦੇ ਵੀ,
ਹੈ ਖਰ ਜਾਣਾ ਕੱਚੇ ਘੜੇ ਖਰਦੇ ਖਰਦੇ।
----
ਜੇ ਪੁੱਛਣਾ ਹੈ, ਉਸ ਦੇ ਇਰਾਦੇ ਤੋਂ ਪੁੱਛੋ,
ਕਿਵੇਂ ਜੇਤੂ ਬਣਿਆ ਹੈ ਉਹ ਹਰਦੇ ਹਰਦੇ।
----
ਇਹ ਸੰਕਲਪ ਫਿਰ ਜ਼ਿੰਦਗੀ ਦੇ ਗਾ ‘ਪੰਛੀ’,
ਕਿ ਫਿਰ ਜੀ ਉਠਣ ਗੇ ਉਹੀ ਮਰਦੇ ਮਰਦੇ।
1 comment:
Post a Comment