ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, July 31, 2009

ਬਲਵਿੰਦਰ ਚਹਿਲ - ਨਜ਼ਮ

ਸਾਹਿਤਕ ਨਾਮ : ਬਲਵਿੰਦਰ ਚਹਿਲ
ਜਨਮ : ਮਾਨਸਾ, ਪੰਜਾਬ
ਅਜੋਕਾ ਨਿਵਾਸ : ਆਕਲੈਂਡ , ਨਿਊਜ਼ੀਲੈਂਡ
ਪ੍ਰਕਾਸ਼ਿਤ ਪੁਸਤਕਾਂ : ਪ੍ਰੋ. ਅਜਮੇਰ ਔਲਖ ਦੀ ਨਾਟਕ ਕਲਾ ( 1988 ), ਸੂਰਜ ਫੇਰ ਜਗਾਵੇਗਾ (2009)ਕਵਿਤਾ ਰਾਹੀਂ ਵਿਗਿਆਨ ( 2008), ਆਖਿਰ ਪਰਵਾਸ ਕਿਉਂ (2009)

-------

ਦੋਸਤੋ! ਮਾਨਸਾ ਵਸਦੇ ਲੇਖਕ ਗੁਰਪ੍ਰੀਤ ਜੀ ਨੇ ਬਲਵਿੰਦਰ ਚਹਿਲ ਜੀ ਦੀਆਂ ਇਹ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ ਬਲਵਿੰਦਰ ਚਹਿਲ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਨਜ਼ਮਾਂ ਨੂੰ ਆਰਸੀ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*********

ਨਵੀਂ ਦੋਸਤੀ

ਨਜ਼ਮ

ਹੁਣ ਮੈਂ ਮਨੁੱਖਾਂ ਦੀ ਥਾਂ

ਖਿੜੇ ਹਸਦੇ ਫੁੱਲਾਂ

ਅਡੋਲ ਸ਼ਾਂਤ ਰੁੱਖਾਂ

ਚਮਕਦੇ ਤਾਰਿਆਂ

ਤੇ ਵਗਦੇ ਸ਼ੂਕਦੇ ਪਾਣੀਆਂ ਨਾਲ਼

ਦੋਸਤੀ ਪਾ ਲਈ ਹੈ

ਮਨੁੱਖ

ਤਾਂ ਸਿਰਫ

ਖ਼ੁਸ਼ਬੂਆਂ ਦੀ ਰੁੱਤ ਨੂੰ ਹੀ

ਪਿਆਰ ਕਰਦੇ ਨੇ

ਤਾਰਿਆਂ ਦੀਆਂ ਗੱਲਾਂ ਦਾ ਹੀ

ਹੁੰਘਾਰਾ ਭਰਦੇ ਨੇ

ਉਹ ਕੋਲੋਂ ਲੰਘਦਿਆਂ

ਬਿਨਾਂ ਅਹਿਸਾਸ ਦੇ ਹੀ

ਗੁਜ਼ਰ ਜਾਣਾ ਚਾਹੁੰਦੇ ਨੇ

ਤੇ ਪਿੱਛੋਂ ਠਿੱਬੀ ਲਾ ਹੱਸਣਾ

ਉਸੇ ਦੀਆਂ ਗੱਲਾਂ ਦੱਸਣਾ ਜਾਣਦੇ ਨੇ

ਇਸੇ ਲਈ ਤਾਂ

ਮੈਂ ਮਨੁੱਖਾਂ ਦੀ ਥਾਂ

ਫੁੱਲਾਂ

ਰੁੱਖਾਂ

ਤਾਰਿਆਂ

ਤੇ ਪਾਣੀਆਂ ਨਾਲ਼

ਦੋਸਤੀ ਪਾ ਲਈ ਹੈ

========

ਮੇਰਾ ਸੂਰਜ ਬਣ

ਨਜ਼ਮ

ਤੂੰ

ਮੇਰਾ ਪਾਣੀ ਬਣ

ਪੀ ਲਵਾਂ

ਜਾਂ ਫਿਰ

ਤਰ ਲਵਾਂ ਤੇਰੇ ਸੰਗ

ਤੂੰ

ਮੇਰੀ ਹਵਾ ਬਣ

ਸਾਹ ਲਵਾਂ

ਜਾਂ ਫਿਰ

ਸੁਨੇਹਾ ਦੇਵਾਂ ਤੇਰੇ ਸੰਗ

ਤੂੰ

ਮੇਰਾ ਤੂਫ਼ਾਨ ਬਣ

ਸੁੱਟ ਕਿਧਰੇ

ਜਾਂ ਫਿਰ

ਕਿਣਕਾ ਕਿਣਕਾ ਖਿਲਾਰ ਦੇ

ਤੂੰ

ਮੇਰਾ ਸੂਰਜ ਬਣ

ਰੁਸ਼ਨਾ ਦੇ

ਜਾਂ ਫਿਰ

ਭਸਮ ਕਰ ਦੇ ਸਭ ਕੁਝ ।।

2 comments:

Gurmeet Brar said...

ਪੈਰਾਂ ਨਾਲ ਘਰ ਬੰਨ੍ਹ ਕੇ ਪਰਦੇਸ ਤੁਰੇ ਪਾਂਧੀਆਂ ਦੇ ਅਂਤਰੀਵ ਦੀ ਤਰਜ਼ਮਾਨੀ

सुभाष नीरव said...

ਤਨਦੀਪ ਜੀ, ਬਲਵਿੰਦਰ ਚਹਿਲ ਜੀ ਦੀ ਕਵਿਤਾ "ਮੇਰਾ ਸੂਰਜ ਬਣ " ਬਹੁਤ ਆਛੀ ਕਵਿਤਾ ਹੈ. ਇਸਦਾ ਹਿੰਦੀ ਅਨੁਵਾਦ ਮੈਂ ਆਪਣੇ ਹਿੰਦੀ ਬਲੋਗ "ਗਵਾਕ੍ਸ਼' ਲਈ ਕਰਨਾ ਚਾਹੁੰਦਾ ਹਾਂ, ਕੀ ਤੁਸੀਂ ਮੈਨੂ ਬਲਵਿੰਦਰ ਜੀ ਦਾ ਈਮੈਲ ਆਈਡੀ ਦੇਣ ਦੀ ਕ੍ਰਿਪਾ ਕਰੋਗੇ ਤਾਕੀ ਮੈਂ ਉਨ੍ਹਾ ਨਾਲ ਸੰਪਰਕ ਕਰ ਸਕਾਂ.
-ਸੁਭਾਸ਼ ਨੀਰਵ
subhashneerav@gmail.com