ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, August 1, 2009

ਕੁਲਵਿੰਦਰ ਕੁੱਲਾ - ਗ਼ਜ਼ਲ

ਸਾਹਿਤਕ ਨਾਮ : ਕੁਲਵਿੰਦਰ ਕੁੱਲਾ

ਮੌਜੂਦਾ ਨਿਵਾਸ: ਨਵਾਂ ਸ਼ਹਿਰ, ਪੰਜਾਬ

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਹਉਕੇ ਦਾ ਅਨੁਵਾਦ ਪ੍ਰਕਾਸ਼ਿਤ ਹੋ ਚੁੱਕਿਆ ਹੈ।

-------

ਦੋਸਤੋ! ਕਪੂਰਥਲਾ ਵਸਦੇ ਗ਼ਜ਼ਲਗੋ ਦਾਦਰ ਪੰਡੋਰਵੀ ਜੀ ਨੇ ਕੁਲਵਿੰਦਰ ਕੁੱਲਾ ਜੀ ਦੀਆਂ ਇਹ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ ਕੁਲਵਿੰਦਰ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਗ਼ਜ਼ਲਾਂ ਨੂੰ ਆਰਸੀ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

************

ਗ਼ਜ਼ਲ

ਵਾਟ ਸਾਡੀ ਦਾ ਨਿਰਾਲਾ ਪੰਧ ਸੀ

ਰਾਹ ਦੇ ਵਿੱਚ ਚਮਕੌਰ ਸੀ, ਸਰਹੰਦ ਸੀ!

-----

ਰਾਤ ਕਾਲ਼ੀ ਸੀ ਤੇ ਬਿਖੜਾ ਪੰਧ ਸੀ,

ਬਸ ਇਹੀ ਧਰਵਾਸ ਸਿਰ ਤੇ ਚੰਦ ਸੀ!

-----

ਨੇਰ੍ਹਿਆਂ ਰਾਹਾਂ ਦੇ ਦਰ ਖੁੱਲ੍ਹੇ ਮਿਲ਼ੇ,

ਉਜਲਿਆਂ ਰਾਹਾਂ ਦੇ ਬੂਹੇ ਬੰਦ ਸੀ!

-----

ਵਿਲਕਦੇ ਸਨ ਖ਼ੂਨ ਵਿੱਚ ਲਥ ਪਥ ਬਿਰਖ,

ਪਥ ਭੁਲਾਵਾਂ ਇਹ ਵੀ ਇਕ ਪ੍ਰਬੰਧ ਸੀ!

-----

ਹੋਇਆ ਕੀ ਜੇ ਪਥ ਭੁਲਾਵੀਂਵਾਟ ਸੀ,

ਪੈਰ ਤੁਰਦੇ ਰਹਿਣ ਦੇ ਪਾਬੰਦ ਸੀ!

-----

ਮਨ ਦੀ ਫੁੱਲਾਂ ਨਾਲ ਸੀ ਜੇ ਨੇੜਤਾ,

ਪੈਰ ਤੇ ਕੰਡੇ ਚ ਵੀ ਸੰਬੰਧ ਸੀ!

-----

ਗ਼ਮਜਦਾ ਦਿਲ ਸੀ ਤੇ ਝਾਂਜਰ ਵੀ ਉਦਾਸ,

ਦਿਲ ਤੇ ਬੋਰਾਂ ਵਿਚ ਇਹ ਕੀ ਅਨੁਬੰਧ ਸੀ!

======

ਗ਼ਜ਼ਲ

ਉਤਾਰੀਂ ਪਾਣੀਆਂ ਅੰਦਰ ਨਾ ਕਿਸ਼ਤੀ, ਕੀ ਜ਼ਰੂਰਤ ਹੈ

ਜੇ ਇਸਦੇ ਬਾਦਬਾਨਾਂ ਤੇ, ਪਿਆਸੇ ਥਲ ਦੀ ਮੂਰਤ ਹੈ!

-----

ਗਿਆ ਧਰਿਆ ਕਦਮ ਪਹਿਲਾ ਹੀ ਮੋਏ ਖ਼ਾਬ ਦੇ ਉੱਤੇ,

ਰਹੂ ਕੈਸਾ ਸਫ਼ਰ ਮੇਰਾ ਕਿ ਜਦ ਐਸਾ ਮਹੂਰਤ ਹੈ!

-----

ਹਵਾ ਵਿੱਚ ਸੋਗ, ਹੈ ਚੁੱਪ ਚਾਂ, ਖੜ੍ਹੇ ਸਹਿਮੇ ਜਿਹੇ ਰੁੱਖ ਵੀ,

ਨਾ ਪੰਛੀ ਚਹਿਕਦਾ ਕੋਈ, ਕਿਹੀ ਮੌਸਮ ਦੀ ਸੂਰਤ ਹੈ!

-----

ਜੇ ਤੇਰੇ ਸ਼ਹਿਰ ਵਿੱਚ ਉਗਦੇ ਸਲੀਬਾਂ ਥਾਂ ਕੰਵਲ ਯਾਰਾ!

ਤਾਂ ਮੈਂ ਵੀ ਆਖਣਾ ਸੀ ਸ਼ਹਿਰ ਤੇਰਾ ਖ਼ੂਬਸੂਰਤ ਹੈ!

-----

ਮੇਰੀ ਕਵਿਤਾ ਦੇ ਵਾਂਗਰ ਹੀ ਸਮੇਂ ਦੀ ਧਾਰ ਤਿੱਖੀ ਨੇ,

ਜੋ ਲਿਖ ਦਿੱਤੀ ਦੀਵਾਰਾਂ ਤੇ ਇਬਾਰਤ ਭਾਵਪੂਰਤ ਹੈ!


1 comment:

Unknown said...

bahut sohniyan te velakhan ghazalan han.:
ਨੇਰ੍ਹਿਆਂ ਰਾਹਾਂ ਦੇ ਦਰ ਖੁੱਲ੍ਹੇ ਮਿਲ਼ੇ,

ਉਜਲਿਆਂ ਰਾਹਾਂ ਦੇ ਬੂਹੇ ਬੰਦ ਸੀ!

ਵਿਲਕਦੇ ਸਨ ਖ਼ੂਨ ਵਿੱਚ ਲਥ ਪਥ ਬਿਰਖ,

‘ਪਥ ਭੁਲਾਵਾਂ’ ਇਹ ਵੀ ਇਕ ਪ੍ਰਬੰਧ ਸੀ!

ਹੋਇਆ ਕੀ ਜੇ ‘ਪਥ ਭੁਲਾਵੀਂ’ ਵਾਟ ਸੀ,

ਪੈਰ ਤੁਰਦੇ ਰਹਿਣ ਦੇ ਪਾਬੰਦ ਸੀ!

ਮਨ ਦੀ ਫੁੱਲਾਂ ਨਾਲ ਸੀ ਜੇ ਨੇੜਤਾ,

ਪੈਰ ਤੇ ਕੰਡੇ ‘ਚ ਵੀ ਸੰਬੰਧ ਸੀ!
...................
ਉਤਾਰੀਂ ਪਾਣੀਆਂ ਅੰਦਰ ਨਾ ਕਿਸ਼ਤੀ, ਕੀ ਜ਼ਰੂਰਤ ਹੈ।

ਜੇ ਇਸਦੇ ਬਾਦਬਾਨਾਂ ‘ਤੇ, ਪਿਆਸੇ ਥਲ ਦੀ ਮੂਰਤ ਹੈ!

ਗਿਆ ਧਰਿਆ ਕਦਮ ਪਹਿਲਾ ਹੀ ਮੋਏ ਖ਼ਾਬ ਦੇ ਉੱਤੇ,

ਰਹੂ ਕੈਸਾ ਸਫ਼ਰ ਮੇਰਾ ਕਿ ਜਦ ਐਸਾ ਮਹੂਰਤ ਹੈ!