
ਨਜ਼ਮ
ਉਹ
ਬੱਸ ਸਟਾਪ ’ਤੇ ਆ ਖੜ੍ਹਦੀ…
ਆਉਂਦੀ ਟ੍ਰੈਫਿਕ ਤੋਂ
ਮੂੰਹ ਭੁਆਂ ਕੇ
ਲੰਘ ਗਈ ਟ੍ਰੈਫਿਕ ਦੇ
ਨੰਬਰ ਪੜ੍ਹਦੀ
ਬੁੱਢੀ ਹੋ ਗਈ
ਉਹ ਕੁੜੀ,
ਇਉਂ ਹੀ ਕਰਦੀ…
=====
ਬਰਫ਼ ਦੇ ਟੁਕੜੇ
ਨਜ਼ਮ
ਕਈ ਵੇਰ ਇਉਂ ਵੀ ਹੋਏ
ਕਿ ਹੌਲ਼ੀ-ਹੌਲ਼ੀ
ਖਹਿਸ਼ ਖੁਰ ਜਾਏ
.............
ਫਿਰ
ਮਨ ਦੀ ਕਿਸੇ ਤਹਿ ‘ਚੋਂ
ਹੱਥ ਲੱਗ ਜਾਏ
ਸੱਖਣਾ ਜਿਹਾ ਅਹਿਸਾਸ ਕਦੇ
ਤੂੜੀ ਫਰੋਲ਼ਦਿਆਂ
ਸਿੱਲ੍ਹੀ ਬੋਰੀ
ਲੱਭਦੀ ਹੈ ਜਿਵੇਂ ਅਕਸਰ।
========
ਫਾਸਟ ਫੂਡ
ਨਜ਼ਮ
ਅੱਗ ਤੋਂ ਕਾਹਲ਼ਾ ਪਕਵਾਨ
ਪਕਵਾਨ ਤੋਂ ਕਾਹਲ਼ੀ ਅੱਗ
ਦੋਹਾਂ ਤੋਂ ਵੀ ਕਾਹਲ਼ੇ
ਹੱਥ ਪਕਾਉਂਣ ਵਾਲ਼ੇ
ਤੇ ਸਭ ਤੋਂ ਕਾਹਲ਼ੇ
ਖਾਂਦੇ ਖਾਂਦੇ
ਗੱਡੀਆਂ ਭਜਾਉਂਣ ਵਾਲ਼ੇ।
1 comment:
Mahil sahib !
Bahut hi vadhia ne aap dian nazaman !!
ਉਹ
ਬੱਸ ਸਟਾਪ ’ਤੇ ਆ ਖੜ੍ਹਦੀ…
ਆਉਂਦੀ ਟ੍ਰੈਫਿਕ ਤੋਂ
ਮੂੰਹ ਭੁਆਂ ਕੇ
ਲੰਘ ਗਈ ਟ੍ਰੈਫਿਕ ਦੇ
ਨੰਬਰ ਪੜ੍ਹਦੀ
ਬੁੱਢੀ ਹੋ ਗਈ
ਉਹ ਕੁੜੀ,
ਇਉਂ ਹੀ ਕਰਦੀ…
beete din chete karve dite ; ...
'ni main bassan Ludhiane dian takda riha !'
pr os kudi di tapsiasa sade nalon kite vadh ...!?!
Post a Comment