ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, August 7, 2009

ਸੰਤ ਸੰਧੂ - ਡੰਗ ਤੇ ਚੋਭਾਂ

ਨਗਾਰਾ

ਸੌ ਸੁਨਿਆਰ ਦੀ....

ਮੰਦਵਾੜਾ :ਲੌਂਗ ਕਰਾਉਣਾ ਸੀ, ਨਾ ਮੁੱਕੀਆਂ ਘਰਾਂ ਦੀਆਂ ਗਰਜ਼ਾਂ

-----

ਸੋਨੀਆ ਗਾਂਧੀ :ਦਮੜੀ ਦਾ ਸੱਕ ਮਲ਼ ਕੇ, ਮੁੰਡਾ ਮੋਹ ਲਿਆ ਤਵੀਤਾਂ ਵਾਲਾ

-----

ਸੰਤ ਸੀਚੇਵਾਲ :ਕਾਲੇ ਬਾਗ ਵਿਚ ਜੋਗੀੜਾ ਸਿੱਧ ਦਾਤਾ, ਉਸ ਦੇ ਕਦਮ ਪਾਇਆਂ ਦੁੱਖ ਜਾਂਵਦੇ ਨੇ

-----

ਅਫਸਰਸ਼ਾਹੀ :ਬਾਸ਼ਕ ਨਾਗ ਕਰੰਡੀਏ ਮੇਂਡ ਭੱਸ਼ਕ, ਛੀਣੇ ਤਿੱਤਰੇ ਸਭ ਨਿਉਂ ਆਂਵਦੇ ਨੇ

----

ਮੋਤਾ ਸਿੰਘ ਸਰਾਏ :ਵਾਰਸ ਸ਼ਾਹ ਸਦਾਈਏ ਵੈਦ ਰਾਂਝਾ, ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ

----

ਕ੍ਰਿਸਾਨੀ ਸੰਕਟ :ਜੱਟੀ ਕਪਾਹ ਵਿਚ ਬੰਨ੍ਹ ਝੋਲੀ, ਕਾਲਾ ਨਾਗ ਅਜਗੈਬ ਥੀਂ ਕੜਕਿਆ ਈ

----

ਹੰਸ ਰਾਜ ਹੰਸ :ਸੈਦਾ ਸੰਗ ਕੇ ਥਰ ਥਰ ਖੜ੍ਹਾ ਕੰਬੇ, ਉਸਦਾ ਅੰਦਰੋਂ ਕਾਲਜਾ ਧੜਕਿਆ ਈ

----

ਨਿਰਮਲ ਸਿੰਘ ਲਾਂਬੜਾ :.ਹੋਰ ਵੈਦ ਸਭ ਵੈਦਗੀ ਲਾ ਥੱਕੇ, ਵਾਰਸ ਸ਼ਾਹ ਜੋਗੀ ਹੁਣ ਆਂਵਦੇ ਨੇ

-----

ਪੰਜਾਬ :ਮਰਨ ਦੇਹ ਜੱਟੀ ਜ਼ਰਾ ਵੈਣ ਸੁਣੀਏ, ਰਾਗ ਨਿਕਲਣ ਰੰਗ ਬਰੰਗ ਦੇ ਜੀ

----

ਅਮਰਿੰਦਰ ਸਿੰਘ :ਐਵੇਂ ਗਫ਼ਲਤਾਂ ਵਿਚ ਬਰਬਾਦ ਕੀਤੀ, ਵਾਰਸ ਸ਼ਾਹ ਇਹ ਉਮਰ ਵਿਚਾਰੜੀ ਵੋ

----

ਦਿੱਲੀ :ਕੌਰਵ ਦੇਸ ਦਾ ਸ਼ਹਿਰ ਇਉਂ ਜਾਣੋ, ਵੱਡੇ ਲੋਹੜੇ ਤੇ ਕਹਿਰ ਕਮਾਂਵਦਾ ਏ

----

ਜਗਦੀਸ਼ ਸਿੰਘ ਵਰਿਆਮ :ਅੱਠੇ ਪਹਿਰ ਖ਼ੁਦਾ ਦੀ ਬੰਦਗੀ , ਤੁਸੀਂ ਨਫਸ ਸ਼ੈਤਾਨ ਨੂੰ ਮਾਰਦੇ ਹੋ

----

ਕਾਰ ਸੇਵਾ ਕਾਲੀ ਵੇਈਂ :ਜੋਗੀ ਚੱਲਿਆ ਰੂਹ ਦੀ ਕਲਾ ਹਿੱਲੀ, ਤਿੱਤਰ ਬੋਲਿਆ ਸ਼ਗਨ ਮਨਾਵਣੇ ਨੇ

----

ਓਸੇਨ ਬੋਲਟ :ਵੀਰ ਤੇਰੇ ਫੁਲਕੇ ਨੂੰ, ਖੰਡ ਦਾ ਪਲੇਥਣ ਲਾਵਾਂ

No comments: