ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, August 11, 2009

ਰਾਮ ਸਿੰਘ ਚਾਹਲ - ਨਜ਼ਮ

ਮੇਰੇ ਪਾਤਰ

ਨਜ਼ਮ (1)

ਮੈਂ

ਕਿੰਨੇ ਹੀ

ਵਰ੍ਹਿਆਂ ਤੋਂ

ਇਸ ਕੰਧ ਨਾਲ਼

ਢਾਸਣਾ ਲਾਈ ਬੈਠਾ

ਤੁਹਾਡੀ ਸੁੰਦਰਤਾ ਵਿਚ

ਵਾਧਾ ਕਰ ਰਿਹਾ ਹਾਂ!

..........

ਕਦੇ ਤੁਹਾਡੇ ਬੂਟ ਪਾਲਿਸ਼

ਕਦੇ ਟੁੱਟਿਆ

ਗੰਢਦਾ ਹਾਂ!

..............

ਹਮੇਸ਼ਾ ਹੀ

ਹਰੇਕ ਆਉਂਦੇ ਜਾਂਦੇ ਦੇ

ਸਫ਼ਾਈ ਮੰਗਦੇ ਪੈਰ ਤੱਕਦਾ ਹਾਂ!

...............

ਤੇ ਤੁਸੀਂ ਹੋ

ਕਿ

ਮੇਰੇ ਕੋਲ਼

ਪਲ ਭਰ ਵੀ ਬੈਠਣਾ ਵੀ

ਗਵਾਰਾ ਨਹੀਂ ਕਰਦੇ।

=====

ਮੇਰੇ ਪਾਤਰ

ਨਜ਼ਮ (2)

ਮੈਂ

ਮਿੱਟੀ ਤੇ ਗਾਰੇ ਨਾਲ਼ ਲੱਥਪੱਥ

ਤੁਹਾਡਾ

ਇਕ ਕਾਮਾ ਪੁੱਤ ਹਾਂ

ਤੁਹਾਡੇ ਮਕਾਨ ਨੂੰ

ਸੁੰਦਰ ਤੋਂ ਸੁੰਦਰ ਬਣਾਉਂਣ ਵਿਚ

ਮੈਂ ਆਪਣੇ ਵਿੱਤ ਤੋਂ

ਹਰ ਵਾਰ

ਵੱਧ ਭਾਰ ਚੁੱਕਿਆ ਹੈ

................

ਹੈਰਾਨ ਹਾਂ

ਕਿ

ਮਕਾਨ ਦੇ ਮਹੂਰਤ ਵੇਲ਼ੇ

ਤੁਹਾਡੇ ਸੱਦਿਆਂ ਦੀ

ਸੂਚੀ ਚੋਂ

ਮੇਰਾ ਨਾਂਅ-

ਜਾਪਦਾ ਹੈ

ਕਿਧਰੇ ਫਿਸਲ ਗਿਆ ਹੈ!

=====

ਮੇਰੇ ਪਾਤਰ

ਨਜ਼ਮ (3)

ਜਿਸ ਮੁਲਕ ਵਿਚ

ਦਸ ਸਾਲ ਦਾ

ਬਾਲਕ

ਹੋਟਲ ਤੇ

ਭਾਂਡੇ ਮਾਜ ਕੇ

ਆਪਣਾ

ਪੇਟ ਭਰਦਾ ਹੈ

ਉਸ ਦੇਸ਼ ਦਾ-

ਆਤਮ-ਨਿਰਭਰ

ਹੋਣ ਦਾ-

ਇਸ ਤੋਂ ਚੰਗਾ

ਪੈਮਾਨਾ

ਹੋਰ ਕੀ ਹੋ ਸਕਦਾ ਹੈ?


No comments: