ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, August 17, 2009

ਤਨਦੀਪ 'ਤਮੰਨਾ' - ਨਜ਼ਮ

ਦੋਸਤੋ! ਇੱਕ ਅਰਸੇ ਬਾਅਦ ਅਦਬੀ ਮਹਿਫ਼ਿਲ 'ਚ ਇੱਕ ਨਜ਼ਮ ਨਾਲ਼ ਹਾਜ਼ਰੀ ਲਵਾ ਰਹੀ ਹਾਂ। ਨਵੀਂ ਨਜ਼ਮ ਦਾ ਵਾਅਦਾ ਕੀਤਿਆਂ ਬੜੀ ਦੇਰ ਹੋ ਗਈ ਸੀ। ਅੱਜ ਇੱਕ ਦੋਸਤ ਦਾ ਜਨਮ ਦਿਨ ਹੈ...ਇਹ ਨਜ਼ਮ ਉਹਦੇ ਨਾਮ ਕਰ ਉਹਨੂੰ ਮੁਬਾਰਕਬਾਦ ਆਖ ਰਹੀ ਹਾਂ। ਤੁਹਾਡੇ ਗਿਲੇ-ਸ਼ਿਕਵੇ ਵੀ ਜ਼ਰੂਰ ਦੂਰ ਹੋ ਜਾਣਗੇ...
ਏਸੇ ਆਸ ਨਾਲ਼....
ਅਦਬ ਸਹਿਤ
ਤਨਦੀਪ
*********

ਤੇਰੇ ਜਨਮ ਦਿਨ ਦਾ ਗਰੀਟਿੰਗ ਕਾਰਡ

ਨਜ਼ਮ

ਤੂੰ

ਪੁੱਛਦੈਂ

ਕਿ ਦੱਸ

ਕਾਲ਼ੀ ਰਾਤ ਦੀ

ਮੁਖ਼ਾਲਫ਼ਤ ਕਰਕੇ

ਚਿੱਟੇ ਦਿਨ ਦੀ ਦੋਸਤੀ

ਕਿੰਝ ਮਨਜ਼ੂਰ ਕਰਾਂ

ਕਿਉਂਕਿ

ਧੁੱਪ ਨੇ ਸਭ ਕੁਝ

ਅਲਫ਼ ਨੰਗਾ ਕੀਤਾ ਹੈ

ਤੇ

ਹਨੇਰਿਆਂ ਦੇ ਮੁੱਢ ਬੈਠਦਿਆਂ

ਮੇਰਾ ਆਪਾ

ਕੱਜਿਆ ਜਾਂਦਾ ਹੈ

………….

ਉਂਝ ਵੀ

ਹੱਥਾਂ

ਮੌਸਮ ਘੁੱਟਣ ਨਾਲ਼

ਪੀੜਾਂ ਦਾ ਇਤਿਹਾਸ

ਜ਼ਰਦ ਹੋ ਗਿਆ ਹੈ..

………

ਅੱਖਾਂ

ਬੀਤੇ ਦੀ

ਰੜਕ ਵੀ

ਬਹੁਤ ਜ਼ਿਆਦਾ ਹੈ

……..

ਬਲ਼ਦੇ ਰੇਤਿਆਂ ਨਾਲ਼

ਝੁਲ਼ਸੇ ਪੈਰਾਂ

ਵਕਤ ਦੇ ਰਚਾਏ

ਕੋਝੇ ਸੰਵਾਦ ਦਾ

ਦੱਸ ਕੀ ਕਰਾਂ?

……

ਮੈਂ ਜਾਣਦੀ ਹਾਂ….

ਤੂੰ..

ਸਮੁੰਦਰ ਚ ਖੜ੍ਹੀ ਚੱਟਾਨ ਵਾਂਗ

ਹਰ ਲਹਿਰ ਦਾ ਦਰਦ

ਆਪਣੇ ਸੀਨੇ ਚ ਹੀ

ਜਜ਼ਬ ਰੱਖਿਐ

….

ਪਰਬਤ ਦੀ ਜੂਨ ਵੀ

ਤੈਨੂੰ ਰਾਸ ਨਾ ਆਈ

ਤੇਰੀਆਂ ਮੁੱਠੀਆਂ ਚੋਂ

ਖਿੰਡ ਜਾਂਦੀਆਂ ਰਹੀਆਂ ਨੇ

ਰਿਸ਼ਮਾਂ

ਤੇ

ਤੇਰੀ ਚੁੱਪ ਦੇ ਪਰਛਾਵੇਂ

ਚਿਨਾਰ ਦੇ ਰੁੱਖਾਂ ਤੋਂ ਵੀ

ਲੰਬੇ ਹੋ ਜਾਂਦੇ ਸਨ

…………

ਤੂੰ ਠੀਕ ਆਖਦੈਂ

ਕਿ

ਰੰਗਾਂ ਨੂੰ

ਕੈਦ ਕਰਨ ਦੀ ਪੀੜ

ਉਹਨਾਂ ਨੂੰ ਹੰਢਾਉਂਣ ਤੋਂ

ਕਿਤੇ ਵਧੇਰੇ ਹੈ

……

ਯਕੀਨ ਕਰ

ਖ਼ੁਸ਼ਬੂਆਂ ਬੇਨਕਾਬ ਨਹੀਂ ਹੋਣਗੀਆਂ

ਤੂੰ ਸੰਦਲ ਦੇ ਰੁੱਖਾਂ ਚੋਂ

ਤੁਰਦਾ ਤੁਰਦਾ

ਲੱਭ ਹੀ ਲਵੇਂਗਾ

ਜ਼ਿੰਦਗੀ ਦੀਆਂ

ਵੀਣੀਆਂ

ਛਣਕਦੀਆਂ ਵੰਗਾਂ

…….

ਗਲੇਸ਼ੀਅਰ ਨੇ

ਨਦੀ ਤੇ ਸਮੁੰਦਰ ਦੇ

ਮਿਲ਼ਣ ਦੀ

ਭਰ ਦਿੱਤੀ ਹੈ

ਗਵਾਹੀ

…..

ਸੂਰਜ..

ਕਹਾਰ ਬਣ ਕੇ

ਕਿਰਨਾਂ ਦੀ ਪਾਲਕੀ ਦੀ

ਵਸੀਅਤ ਵੀ

ਤੇਰੇ ਨਾਮ ਲਿਖ ਗਿਐ

……

ਤੇਰੀਆਂ ਪੈੜਾਂ

ਪੈਰ ਧਰਦੇ

ਬੇਖ਼ੌਫ਼ ਜਿਹੇ ਪਲ

ਮਿਰਦੰਗ ਦੀ ਤਾਲ ਤੇ

ਨ੍ਰਿਤ ਦੀ ਮੁਦਰਾ ਚ ਉੱਠੇ ਨੇ

........

ਅੱਖਾਂ ਦੀ ਰੜਕ

ਪੈਰਾਂ ਦੇ ਛਾਲੇ

ਅਤੀਤ ਦੇ

ਸੁੱਕੇ ਬੇਰੰਗ ਫੁੱਲਾਂ ਨੂੰ

ਤਾਰਨ ਆਏ ਨੇ

ਬੱਸ ਤੂੰ

ਲਹਿਰਾਂ ਦੇ ਬਦਨ ਤੇ ਵਿਛੀ

ਚਾਨਣੀ

ਸਾਲਮ ਦਾ ਸਾਲਮ

ਉੱਤਰ ਜਾਹ!

………

ਸ਼ਾਲਾ!

ਤੇਰੀ ਜ਼ਿੰਦਗੀ ਦੇ

ਨਵੇਂ ਵਰ੍ਹੇ ਦਾ

ਹਰ ਮੌਸਮ

ਤੇਰੀ ਬੁੱਕਲ਼ ਚ ਜਿਉਂਦੇ

ਸੋਹਲ ਸੁਪਨਿਆਂ ਦੇ

ਹਾਣ ਦਾ ਹੋਵੇ!

15 comments:

Unknown said...

Its amazing .Conratulations!!!

Gurmail-Badesha said...

Janam din mubarak kehan da A V ik andaaz hunda hai !

Tamanna ji ! tuhadian shubh ishawan sang saddian vi janam din te mubarkan....!!
tuhade Sahitak Dosat nu !!!
rub lambian umaran bakhshe ! dosat nu ate(&) tuhade sang, tuhadi kamaal di kalam nu ....!!

Dr. Amarjeet Kaunke said...

bahut hi khubsurat kavita....congrates.....amarjeet kaunke

सुभाष नीरव said...

बहुत खूबसूरत नज़म ! बधाई तनदीप जी !

Unknown said...

nazam bahut khoob hai Tamanna ji....mubaarakbaad kabool karo....

Gurinderjit Singh (Guri@Khalsa.com) said...

Tandeep!
Kmaal di kalam hai tuhadi.....
janam din wala person ta shallan marda hona... custom poem parrrh ke.. kismat do gall ha.bhai :)

M S Sarai said...

Wah g wah.
Tuhadi rachna nu salaam.
Keep it up.
M S Sarai

Gurmeet Brar said...

Tandeep ji!
We are green with envy.He is a lucky guy.You made his day.Syntactic aesthetics of the poem is remarkable and would like to go down in annals of Punjabi poetry as a memorable poem on a memorable moment.

جسوندر سنگھ JASWINDER SINGH said...

Khoobsoorti di inthaa

Davinder Punia said...

shiddat, hiddat ate jiddat. tinno is nazm ch haazir. apniaa nazmaa laonde riha karo.

ਦਰਸ਼ਨ ਦਰਵੇਸ਼ said...

Tabaahi.........

Amrao said...

It is so beautiful...I have read it again and again...congratulations...!

Anonymous said...

ਪੰਜਾਬੀ ਦੇ ਦੀਵੇ ਨੂੰ ਪੰਜਾਬੀ ਦੀ ਧੀ ਰਾਣੀ ‘ਤਨਦੀਪ ਤਮੰਨਾ ਨੇ ਮਿਸ਼ਾਲ ਬਣਾ ਦਿੱਤਾ ਕਿਸੇ ਸਹੀ ਕਿਹਾ ‘ਧੀਆਂ ਧਿਰ ਹੁੰਦੀਆਂ ਹਨ। ਲੋਕ ਗੀਤ ਵੀ ਹੈ ‘ ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਗੱਲੜੀਆਂ” ਤੇ ਇਸ ਪੰਜਾਬੀ ਮਾਂ ਬੋਲੀ ਦੀ ਧੀ ਰਾਣੀ ਨੇ ‘ਆਰਸੀ’ ਦੇ ਜ਼ਰੀਏ ਪੰਜਾਬੀ ਮਾਂ ਨਾਲ ਅਜਿਹੀ ਗੱਲ ਦੀ ਸਾਂਝ ਪਾਈ ਕੇ ਇਸ ਸਾਂਝ ਵਿੱਚ ਪੰਜਾਬੀ ਦਾ ਸਾਰਾ ਪਰਿਵਾਰ ਸਾਂਝਾਂ ਪਾਉਣ ਲੱਗ ਪਿਆ । ਤਨਦੀਪ ਜੀ ਤੁਹਾਡਾ ਨਾਮ ਪੰਜਾਬੀ ਦੀ ਵਿਕਾਸਮਈ ਯਾਤਰਾ ਵਿੱਚ ਹਿੱਸਾ ਪਾਉਣ ਵਾਲਿਆਂ ਵਿੱਚ ਸਿਰਮੋਰ ਹੋਵੇਗਾ । ਕੋਈ ਸ਼ੱਕ ਨਹੀਂ ਤੁਹਾਡੇ ਤੇ ਮਾਣ ਕਰਦਿਆਂ ਅੱਜ ਸਾਰੇ ਪੰਜਾਬੀ ਇਹ ਗੱਲ ਫਕਰ ਨਾਲ ਕਹਿ ਸਕਦੇ ਹਨ ਕੇ ਪੰਜਾਬੀ ਹੁਣ ਪੰਜ ਦਰਿਆਵਾਂ ਤੋਂ ਅਗਾਂਹ ਹੋ ਕੇ ਸੱਤ ਸਮੁੰਦਰਾਂ ਦੀ ਭਾਸ਼ਾ ਬਣ ਚੁੱਕੀ ਹੈ । ਤੁਹਾਡਾ ਛੋਟਾ ਭਰਾ ,ਅਕਾਸ਼ ਦੀਪ ‘ਭੀਖੀ’ ਪਰੀਤ -9463374097, 9041270712, 01652275342

Anonymous said...

ਤਨਦੀਪ ਦੀਦੀ ਤੁਸੀਂ ਇੰਨਾ ਕੂ ਸੋਹਣਾ ਲਿਖ ਦਿੱਤਾ ਕੇ ਜਦ ਮੈ ਲਿਖਤ ਦੀ ਸਿਫਤ ਕਰਨ ਲੱਗਿਆ ਤਾਂ ਮੇਰੀ ਸਮਰੱਥਾ ਨਾਂ ਹੋਣ ਕਰਕੇ ਸ਼ਬਦਾਂ ਨੇ ਮੇਰੇ ਵੱਲ ਪਿੱਠ ਕਰ ਲਈ ।ਤੁਹਾਡਾ ਛੋਟਾ ਭਰਾ –ਅਕਾਸ਼ ਦੀਪ ‘ਭੀਖੀ’ਪ੍ਰੀਤ

surjit said...

ਅਜ ਫੁਸਤ ਵਿਚ ਬੈਠਕੇ ਤੁਹਾਡੀਆਂ ਨਜ਼ਮਾਂ ਦਾ ਆਨੰਦ ਮਾਣਿਆ...ਬਹੁਤ ਖੂਬਸੂਰਤ ਅਲਫਾਜ਼ ਤੇ ਖੂਬਸੂਰਤ ਨਜ਼ਮ ਲਿਖਣ ਲਈ ਵਧਾਈ ਦੇ ਪਾਤਰ ਹੋ...!