
ਨਜ਼ਮ
ਆਂਗਣ ਤਾਂ ਸਾਡਾ ਹੈ
ਸੁੱਕ-ਮ-ਸੁੱਕਿਆ ਨੀ
ਕੀਹਨੇ ਡੋਲ੍ਹਣਾ ਸੀ ਪਾਣੀ!
..............
ਜਦੋਂ ਪੰਜ ਇਸ਼ਨਾਨਾ ਕਰਕੇ
ਉਗਲ਼ੇ ਪਿੰਡੇ ਹੀ ਤੁਰ ਗਏ
ਸਾਡੇ ਉਮਰਾਂ ਦੇ ਹਾਣੀ!
............
ਨਵੇਂ ਨਕੋਰ ਘੁੰਘਟੇ ‘ਚੋਂ
ਟੀਰੀ-ਟੀਰੀ ਝਾਕਦੀ
ਇੱਕ ਸੁਰੀਤਾ ਅੱਧੋ-ਰਾਣੀ!
................
ਵਿੱਚ ਬੇਗਾਨੇ ਆਲ੍ਹਣੇ
ਕਰਮਾਂ ਮਾਰੀ ਕੋਇਲ ਦੀ
ਸੇਜ ਕਾਵਾਂ ਨੇ ਮਾਣੀ!
................
ਪਾਠੀ ਇੱਕ ਇਆਣਾ
ਪੜ੍ਹਦਾ-ਪੜ੍ਹਦਾ ਉੱਕ ਗਿਆ
ਚਹੁੰ ਲਾਵਾਂ ਦੀ ਬਾਣੀ!
................
ਚੁੰਝਵੀੜੀ ਪਾਕੇ ਮੈਨੂੰ
ਬੰਦ ਖਲਾਸੀ ਕਰੋ ਮੇਰੇ ਪ੍ਰਭ ਜੀ
ਤੇਰੀ ਚੋਜ ਵਿਡਾਣੀ!
.................
ਦਰਦਮੰਦਾਂ ਦਿਆ ਬੇਲੀਆ ਵੇ
ਦੇਹ ਸਾਨੂੰ ਅਸੀਸੜੀਆਂ
ਕਿ ਫਿਰ ਚੀਚ ਬਣੇ ਸਵਾਣੀ!
1 comment:
Natmastak parnaam hai tuhadi Kalam nu
Post a Comment