ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, December 14, 2009

ਕੁਲਜੀਤ ਕੌਰ ਗ਼ਜ਼ਲ - ਗ਼ਜ਼ਲ

ਗ਼ਜ਼ਲ

ਬੜੀ ਉਮੀਦ ਲੈ ਕੇ ਮੈਂ ਤੇਰੇ ਬੂਹੇ ਤੇ ਆਈ ਹਾਂ।

ਕਿ ਤੂੰ ਭਰਪੂਰ ਸਾਗਰ ਤੇ ਮੈਂ ਜਨਮਾਂ ਦੀ ਤਿਹਾਈ ਹਾਂ।

-----

ਜਵਾਨੀ ਵੇਖ ਲੈ ਮੇਰੀ ਕਿਵੇਂ ਮਿੱਟੀ ਚ ਰੁਲ਼ਦੀ ਏ,

ਮੈਂ ਦਰਦਾਂ ਨੂੰ ਵਿਆਹੀ ਹਾਂ ਤੇ ਬਿਰਹੋਂ ਦੀ ਕਮਾਈ ਹਾਂ।

-----

ਨਾ ਅਪਣੇ ਹੀ ਰਹੇ ਅਪਣੇ, ਬਿਗਾਨੇ ਤਾਂ ਬਿਗਾਨੇ ਨੇ,

ਮੈਂ ਪੇਕੇ ਵੀ ਪਰਾਈ ਸੀ ਤੇ ਸਹੁਰੇ ਵੀ ਪਰਾਈ ਹਾਂ।

-----

ਬੜਾ ਜ਼ਾਲਮ ਜ਼ਮਾਨਾ ਹੈ, ਇਹ ਦੁਨੀਆ ਵੇਖ ਨ੍ਹੀਂ ਜਰਦੀ,

ਕਿ ਸੱਚੇ ਪਿਆਰ ਦੇ ਬਦਲੇ ਮੈਂ ਸੂਲ਼ੀ ਤੇ ਚੜ੍ਹਾਈ ਹਾਂ।

-----

ਜੇ ਮੇਰਾ ਪਿਆਰ ਤੱਕਿਆ ਈ, ਸਜ਼ਾ ਵੀ ਵੇਖ ਤੂੰ ਇਸਦੀ,

ਬੜੀ ਝੰਬੀ, ਨਿਚੋੜੀ ਹਾਂ, ਤਵੀ ਤੇ ਧਰ ਸੁਕਾਈ ਹਾਂ।

-----

ਬਹੁਤ ਗ਼ੈਰਾਂ ਚ ਹੁੰਦੀ ਏ ਗ਼ਜ਼ਲ ਕੁਲਜੀਤ ਦੀ ਚਰਚਾ,

ਹਮੇਸ਼ਾ ਜਿੱਤਦੀ ਹਾਂ ਪਰ ਮੁਹੱਬਤ ਦੀ ਹਰਾਈ ਹਾਂ।

4 comments:

Baljeet Pal Singh said...

ਕਿੰਨੀ ਦਲੇਰੀ ਨਾਲ ਕੋਮਲ ਅਹਿਸਾਸਾਂ ਨੂੰ ਪੇਸ਼ ਕਰਦੀ ਹੈ ਕੁਲਜੀਤ ਦੀ ਇਹ ਗਜ਼ਲ

ANAAM. JASWINDER (001-780 605 0911) said...

110% ਸਹਿਮਤ ਹਾਂ ਬਲਜੀਤ ਪਾਲ ਸਿੰਘ ਜੀ ਤੁਹਾਡੇ ਨਾਲ਼

Davinder Punia said...

mainu bahut changgi laggi ih ghazal

www.gumbad.com said...

Bahut suhani hai tuhadi likhat...tuhadi kalam di umar lambi hove ! Surjit.