ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, January 3, 2010

ਜਸਬੀਰ ਮਾਹਲ - ਨਜ਼ਮ

ਰੁੱਤ-ਚੱਕਰ-1

ਨਜ਼ਮ

ਇਕ ਵੇਲੇ ਸੀ

ਅੰਬਰ ਦੇ ਸੰਗ

ਗੱਲਾਂ ਕਰਦੇ

ਰੁੱਤ ਬਦਲੀ

ਤਾਂ ਉਹੀਓ ਪੱਤੇ

ਰੁੱਖ ਦੇ ਪੈਰੀਂ ਆਣ ਡਿੱਗੇ!

=====

ਰੁੱਤ-ਚੱਕਰ-2

ਨਜ਼ਮ

ਝੱਖੜ ਝੁੱਲਿਆ

ਘਰ ਦਾ ਦਰ ਖੁੱਲ੍ਹਿਆ

ਬੇ-ਘਰ ਹੋਏ ਕਿੰਨੇ ਪੱਤੇ

ਟੱਪ ਬਰੂਹਾਂ ਅੰਦਰ ਆ ਗਏ

=====

ਜ਼ਿੰਦਗੀ ਦਾ ਜਸ਼ਨ

ਨਜ਼ਮ

ਇਹ ਜਾਣਦਿਆਂ

ਕਿ ਕੁਝ ਹੀ ਦਿਨਾਂ

ਖ਼ਤਮ ਹਯਾਤੀ ਹੋ ਜਾਣੀ ਹੈ,

ਪੱਤਿਆਂ ਨੂੰ ਕਿਵੇਂ

ਗੂੜ੍ਹੇ ਗੂੜ੍ਹੇ ਰੰਗ ਚੜ੍ਹੇ ਨੇ

ਪੱਤਝੜ ਰੁੱਤੇ!

=====

ਯੋਧੇ

ਨਜ਼ਮ

ਪੀਲ਼ੇ, ਹਰੇ, ਕਿਰਮਚੀ ਪੱਤੇ,

ਨਿਕਲ਼ ਆਏ ਸੜਕਾਂ ਉੱਤੇ

ਘਰ ਤੋਂ ਬੇ-ਘਰ ਹੋਏ,

ਰੋਸ ਮੁਜ਼ਾਹਰਾ ਕਰਦੇ

ਪੱਤਝੜ ਕੋਲੋਂ ਜ਼ਰਾ ਨਾ ਡਰਦੇ!


1 comment:

جسوندر سنگھ JASWINDER SINGH said...

ਰੁੱਤ ਚੱਕਰ 1 ਦਾ ਸ਼ਾਹਮੁਖੀ ਲਿੱਪੀਅੰਤਰ
ਕੋਈ ਗਲਤੀ ਹੋਵੇ ਤਾਂ ਮੁਆਫ ਕਰਨਾ ਜੀ


لیکھک جسوید ماہل
ਮਾਹਲ ਜਸਬੀਰ ਲੇਖਕ
اک ویلے سئ 1
امبر دے سنگ 2
گّلاں کردے 3
دت بدلئ تاں4
اوہیاو پّتے5
دکھاں دے پیریں6
آن ڈگے7

ਪੰਜਾਬੀ
1 ਇੱਕ ਵੇਲ਼ੇ ਸੀ
2 ਅੰਬਰ ਦੇ ਸੰਗ
3 ਗੱਲਾਂ ਕਰਦੇ
4 ਰੁੱਤ ਬਦਲੀ ਤਾਂ
5 ਉਹੀਉ ਪੱਤੇ
6 ਰੁੱਖਾਂ ਦੇ ਪੈਰੀਂ
7 ਆਣ ਡਿੱਗੇ