ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, February 14, 2010

ਜਗਜੀਤ ਸੰਧੂ - ਗ਼ਜ਼ਲ

ਗ਼ਜ਼ਲ

ਜਦ ਮੈਂ ਹੋਂਠ ਛੁਹਾਇਆ ਪਾਣੀ।

ਮੇਰੇ 'ਤੇ ਮੁਸਕਾਇਆ ਪਾਣੀ।

-----

ਪਾਣੀ ਪਾਣੀ ਹੋ ਕੇ ਤੱਕਿਆ,

ਤੇਰੇ ਨੈਣ ਪਰਾਇਆ ਪਾਣੀ।

-----

ਜਦ ਵਰ੍ਹਿਆ ਸਾਗਰ 'ਤੇ ਵਰ੍ਹਿਆ,

ਕਿਉਂ ਏਨਾ ਤਿਰਹਾਇਆ ਪਾਣੀ।

-----

ਧਰਤ ਕਲ਼ਾਵੇ ਰੋਇਆ ਆ ਕੇ,

ਅੰਬਰ ਦਾ ਠੁਕਰਾਇਆ ਪਾਣੀ।

-----

ਹੈਨ ਹਮੇਸ਼ ਅਪੂਰਨ ਤੇਹਾਂ,

ਤੇਹਾਂ ਦਾ ਹਮਸਾਇਆ ਪਾਣੀ।


2 comments:

جسوندر سنگھ JASWINDER SINGH said...

ਜਦ ਵਰ੍ਹਿਆ ਸਾਗਰ 'ਤੇ ਵਰ੍ਹਿਆ
ਕਿਉਂ ਏਨਾ ਤਿਰਹਾਇਆ ਪਾਣੀ
ਧੰਨਵਾਦ ਇੰਨੀ ਖੂਬਸੂਰਤ ਗਜ਼ਲ ਲਈ ਸੰਧੂ ਸਾਹਿਬ

Unknown said...

ਚੰਗੇ ਸ਼ਬਦਾਂ ਲਈ ਧੰਨਵਾਦ, ਜਸਵਿੰਦਰ।