ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, March 23, 2010

ਰਾਜਿੰਦਰਜੀਤ - 23 ਮਾਰਚ 'ਤੇ ਵਿਸ਼ੇਸ਼ - ਗੀਤ

23 ਮਾਰਚ ਦਾ ਗੀਤ

ਗੀਤ

ਕੁਝ ਰੱਸੇ ਫ਼ਾਂਸੀ ਦੇ, ਕੁਝ ਲਾਸ਼ਾਂ ਚੇਤੇ ਨੇ।

ਜੋ ਵਾਰ ਗਏ ਹੱਸ ਕੇ, ਉਹ ਜਿੰਦਾਂ ਚੇਤੇ ਨੇ।

ਕੁਝ ਰੱਸੇ ਫ਼ਾਂਸੀ ਦੇ, ਕੁਝ ਲਾਸ਼ਾਂ....

-----

ਹਾਲੇ ਤਾਂ ਸੂਰਮਿਓਂ, ਥੋਡੇ ਸੁਪਨੇ ਕੋਰੇ ਨੇ

ਸਾਥੋਂ ਕੁਝ ਵੀ ਸਰਿਆ ਨਾ, ਸਾਨੂੰ ਵੀ ਝੋਰੇ ਨੇ

ਸਾਥੋਂ ਹੁਣ ਤੱਕ ਜੋ ਹੋਈਆਂ, ਸਭ ਭੁੱਲਾਂ ਚੇਤੇ ਨੇ

ਕੁਝ ਰੱਸੇ ਫ਼ਾਂਸੀ ਦੇ, ਕੁਝ ਲਾਸ਼ਾਂ....

-----

ਸਾਡੇ ਲਈ ਦੁਨੀਆਂ ਨੂੰ, ਗੁਲਜ਼ਾਰ ਬਣਾ ਚੱਲੇ

ਸਾਡੇ ਕਈ ਯੁਗਾਂ ਖ਼ਾਤਰ ਤੁਸੀਂ ਫੁੱਲ ਵਿਛਾ ਚੱਲੇ

ਜਿਹਨਾਂ ਤੇ ਆਪ ਤੁਰੇ, ਉਹ ਸੂਲ਼ਾਂ ਚੇਤੇ ਨੇ

ਕੁਝ ਰੱਸੇ ਫ਼ਾਂਸੀ ਦੇ, ਕੁਝ ਲਾਸ਼ਾਂ....

-----

ਕਿੰਨੇ ਹੀ ਸਿਰ ਵਾਰੇ, ਫਿਰ ਆਈ ਆਜ਼ਾਦੀ

ਪਰ ਅਸੀਂ ਕਦੇ ਵੀ ਨਾ ਗਲ਼ ਲਾਈ ਆਜ਼ਾਦੀ

ਹੁਣ ਕਾਣੀ ਵੰਡ ਦੀਆਂ, ਸਾਨੂੰ ਚੀਸਾਂ ਚੇਤੇ ਨੇ

ਕੁਝ ਰੱਸੇ ਫ਼ਾਂਸੀ ਦੇ, ਕੁਝ ਲਾਸ਼ਾਂ....

-----

ਉਮਰਾਂ ਦੀ ਗਰਦਿਸ਼ ਹੈ, ਸਮਿਆਂ ਦੀਆਂ ਚਾਲਾਂ ਨੇ

ਸਾਥੋਂ ਲਾਈਆਂ ਨੇ ਆਸਾਂ, ਸਦੀਆਂ ਨੇ ਸਾਲਾਂ ਨੇ

ਮਿਲ਼ ਜਿਨ੍ਹਾਂ ਤੇ ਤੁਰਨਾ ਹੈ, ਉਹ ਰਾਹਵਾਂ ਚੇਤੇ ਨੇ।

ਕੁਝ ਰੱਸੇ ਫ਼ਾਂਸੀ ਦੇ, ਕੁਝ ਲਾਸ਼ਾਂ....

3 comments:

manu said...

bahut wadia rajinderjeet..jeyonde raho

sunil said...

AJEHE UCH MIARI GEET RAJINDERJIT JEHE SHYARA'N DI KALAM HI JANAM SKDI HAI..

Sukhdarshan Dhaliwal said...

Rajinderjit Ji, thank you so much for sharing such a beautiful geet...bus isey taraN hi likhde raho...thanks...Sukhdarshan