ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, March 23, 2010

ਅੰਮ੍ਰਿਤ ਦੀਵਾਨਾ - 23 ਮਾਰਚ 'ਤੇ ਵਿਸ਼ੇਸ਼ - ਨਜ਼ਮ

ਨਾਸਤਿਕ ਸੋਚ

ਨਜ਼ਮ

ਭਗਤ ਸਿੰਘ!

ਤੇਰੀ ਨਾਸਤਿਕ ਸੋਚ ਨੂੰ

ਅਰਬਾਂ ਖਰਬਾਂ ਵਾਰੀ ਪ੍ਰਣਾਮ!

.............

ਤੂੰ ਕੁਝ ਅਰਸਾ

ਹੋਰ ਜਿਉਂਦਾ ਰਹਿ

ਆਪਣੇ ਸੁਤੰਤਰਤਾ ਦੇ

ਖ਼ਵਾਬ ਦੀ ਪੂਰਤੀ ਹੁੰਦਾ ਵੇਖਦਾ,

ਤਾਂ ਤੈਨੂੰ ਆਪਣੀ ਸੋਚ ਦੀ

ਸਾਰਥਿਕਤਾ ਦਾ ਅਹਿਸਾਸ ਹੁੰਦਾ,

ਕਿ ਕਿੰਝ ਆਸਤਿਕਾਂ ਨੇ ਰਲ਼ ਕੇ

ਮੁਰਦਿਆਂ ਨਾਲ਼ ਭਰੀਆਂ ਰੇਲਾਂ ਦਾ

ਆਦਾਨ ਪ੍ਰਦਾਨ ਕੀਤਾ।

ਔਰਤਾਂ ਦੀਆਂ ਛਾਤੀਆਂ ਵੱਢ

ਬੋਰੀਆਂ ਵਿਚ ਖਰਬੂਜਿਆਂ ਵਾਂਗ

ਭਰ ਕੇ ਭੇਜੀਆਂ

ਕਿੰਝ ਕੰਜਕਾਂ ਕੁਆਰੀਆਂ

ਦੇ ਅੰਗਾਂ ਵਿੱਚੋਂ

ਲਹੂ ਦਾ ਘਰਾਲ਼ ਵਗਾਏ।

................

ਤੇ ਇਹ ਧਰਮੀ ਲੋਕ

ਹੁਣ ਵੀ ਗਾਹੇ ਬਗਾਹੇ

ਸਾਡੀਆਂ ਬਸਤੀਆਂ ਵਿਚ ਆਕੇ

ਨਾਅਰੇ ਲਾਉਂਦੇ

ਸਾਨੂੰ ਅੱਗ ਦੇ

ਲਿਬਾਸ ਨੇ ਪਹਿਨਾਉਂਦੇ।

ਸਾਡੀਆਂ ਪਤਨੀਆਂ ਦੇ

ਗਰਭ ਚ ਖੋਭ ਕੇ

ਖ਼ੰਜਰ ਨੇ ਘੁੰਮਾਉਂਦੇ।

ਸਾਡੇ ਗੁਲਮੋਹਰੀ

ਬੱਚੀਆਂ ਦੇ ਸਕੂਲ

ਬਾਰੂਦ ਨਾਲ਼ ਨੇ ਉਡਾਉਂਦੇ।

............

ਤੇ ਅਜਿਹਾ ਸਭ ਕੁਝ

ਹੁੰਦਾ ਹੀ ਰਹੇਗਾ

ਜਦ ਤੱਕ ਤੇਰੀ ਸੋਚ ਦਾ ਸੱਚ

ਸਮੁੱਚੇ ਵਿਸ਼ਵ ਦੀ ਰੂਹ

ਧੁਰ ਤੱਕ ਉੱਤਰ ਨਹੀਂ ਜਾਂਦਾ।

******

ਨਜ਼ਮ ਅਤੇ ਸਕੈੱਚ: ਅੰਮ੍ਰਿਤ ਦੀਵਾਨਾ ਜੀ ਦੀ ਨਵੀਂ ਕਿਤਾਬ ਖ਼ੁਸ਼ਆਮਦੀਦ ਵਿੱਚੋਂ ਧੰਨਵਾਦ ਸਹਿਤ ਲਏ ਗਏ ਹਨ।No comments: