ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, March 23, 2010

ਦੇਵ ਰਾਜ ਦਿਲਬਰ - 23 ਮਾਰਚ 'ਤੇ ਵਿਸ਼ੇਸ਼ - ਗੀਤ

ਸਾਹਿਤਕ ਨਾਮ: ਦੇਵ ਰਾਜ ਦਿਲਬਰ

ਅਜੋਕਾ ਨਿਵਾਸ: ਪਿੰਡ ਢੱਕ ਪੰਡੋਰੀ, ਕਪੂਰਥਲਾ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਕਿਤਾਬੀ ਰੂਪ ਵਿਚ ਅਜੇ ਤੱਕ ਪ੍ਰਕਾਸ਼ਿਤ ਨਹੀਂ ਹੋਈਆਂ, ਪਰ ਸਿਰਕੱਢ ਮੈਗਜ਼ੀਨਾਂ ਅਤੇ ਅਖ਼ਬਾਰਾਂ ਚ ਛਪਦੀਆਂ ਰਹਿੰਦੀਆਂ ਹਨ। ਉਸਤਾਦ ਗ਼ਜ਼ਲਗੋ ਸ: ਅਮਰਜੀਤ ਸਿੰਘ ਸੰਧੂ ਸਾਹਿਬ ਤੋਂ ਗ਼ਜ਼ਲ ਦੀਆਂ ਬਾਰੀਕੀਆਂ ਅਤੇ ਵਿਧੀ-ਵਿਧਾਨ ਬਕਾਇਦਗੀ ਨਾਲ਼ ਸਿੱਖ ਰਹੇ ਹਨ।

-----

ਦੋਸਤੋ! ਅੱਜ ਦੇਵ ਰਾਜ ਦਿਲਬਰ ਜੀ ਨੇ ਇਕ ਬੇਹੱਦ ਖ਼ੂਬਸੂਰਤ ਗੀਤ ਨਾਲ਼ ਆਰਸੀ ਦੀ ਅਦਬੀ ਮਹਿਫ਼ਿਲ ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਮੈਂ ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਇਸ ਗੀਤ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਉਹਨਾਂ ਨੇ ਗ਼ਜ਼ਲਾਂ ਵੀ ਭੇਜੀਆਂ ਹਨ, ਜੋ ਆਉਣ ਵਾਲ਼ੇ ਦਿਨਾਂ ਵਿਚ ਸਾਂਝੀਆਂ ਕੀਤੀਆਂ ਜਾਣਗੀਆਂ। ਫ਼ੋਟੋ ਜਿਸ ਫਾਰਮੈਟ ਚ ਮੈਨੂੰ ਮਿਲ਼ੀ ਹੈ, ਇਹ ਅਟੈਚਮੈਂਟ ਖੁੱਲ੍ਹੀ ਨਹੀਂ, ਜਿਉਂ ਹੀ ਹੋਰ ਫ਼ੋਟੋ ਮਿਲ਼ੇਗੀ, ਅਪਡੇਟ ਕਰ ਦਿੱਤੀ ਜਾਵੇਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਗੀਤ

ਤੇਰਾ ਦੇਸ਼ ਮਹਾਨ ਸੀ ਪਹਿਲਾਂ,

ਹੁਣ ਨਾ ਰਿਹਾ ਮਹਾਨ ਭਗਤ ਸਿਆਂ

ਹੁਣ ਤਾਂ ਬਾਜਾਂ-ਕਾਵਾਂ ਕੋਲੋਂ

ਚਿੜੀ ਬਚਾਵੇ ਜਾਨ ਭਗਤ ਸਿਆਂ

ਤੇਰਾ ਦੇਸ਼ ਮਹਾਨ ਸੀ.....

-----

ਉਂਝ ਤਾਂ ਹਰ ਇਕ ਸ਼ੈਅ ਦਾ ਏਥੇ

ਲੱਖਾਂ ਹੀ ਮੁੱਲ ਪੈਂਦਾ ਏ

ਪਰ ਤੇਰੀ ਕੁਰਬਾਨੀ ਦਾ ਮੁੱਲ,

ਬਸ ਦੋ ਹੀ ਫੁੱਲ ਪੈਂਦਾ ਏ

ਬਗ਼ਲੇ ਭਗਤ ਤਿਰੇ ਪਿੰਡ ਜਾਂਦੇ

ਬਣਕੇ ਮੁੱਖ ਮਹਿਮਾਨ ਭਗਤ ਸਿਆਂ

ਤੇਰਾ ਦੇਸ਼ ਮਹਾਨ ਸੀ....

-----

ਹੁਣ ਚਿੜੀਆ ਚਾਂਦੀ ਦੀ ਵੀ ਨਈਂ,

ਜੋ ਸੋਨੇ ਦੀ ਚਿੜੀਆਸੀ

ਦੋਹੀਂ ਹੱਥੀਂ ਰਲ਼ਕੇ ਲੁਟਦੇ

ਅਫ਼ਸਰ ਕੀ ਤੇ ਲੀਡਰ ਕੀ

ਕੁਝ ਸਿੱਕਿਆਂ ਲਈ ਵਿਕਦਾ ਏ,

ਹੁਣ ਤਨ-ਮਨ ਤੇ ਈਮਾਨ ਭਗਤ ਸਿਆਂ

ਤੇਰਾ ਦੇਸ਼ ਮਹਾਨ ਸੀ....

-----

ਦਾਨੇ-ਬੀਨੇ ਇਨਸਾਨਾਂ ਚੋਂ

ਗ਼ੈਰਤ ਮੁਕਦੀ ਜਾਂਦੀ ਹੈ

ਹੁਣ ਤਾਂ ਕਲੀ ਵੀ ਖਿੜਨੋ

ਪਹਿਲਾਂ ਅਕਸਰ ਮਸਲ਼ੀ ਜਾਂਦੀ ਹੈ

ਫ਼ਰਜ਼ੀ ਚਿਹਰੇ ਤੇ ਹੁੰਦੀ ਏ,

ਫ਼ਰਜ਼ੀ ਹੀ ਮੁਸਕਾਨ ਭਗਤ ਸਿਆਂ

ਤੇਰਾ ਦੇਸ਼ ਮਹਾਨ ਸੀ....

-----

ਜੋ ਅੰਮ੍ਰਿਤ ਸਨ, ਜ਼ਹਿਰੀ ਹੋ ਗਏ

ਦਰਿਆਵਾਂ ਦੇ ਪਾਣੀ ਵੀ

ਨਸ਼ਿਆਂ ਨਾਲ ਖੋਖਲ਼ੇ ਹੋ ਗਏ

ਤੇਰੀ ਉਮਰ ਦੇ ਹਾਣੀ ਵੀ

ਨਾ ਮੇਲੇ, ਨਾ ਸੱਥਾਂ ਕਿਧਰੇ,

ਨਾ ਤੀਆਂ ਦੀ ਸ਼ਾਨ ਭਗਤ ਸਿਆਂ

ਤੇਰਾ ਦੇਸ਼ ਮਹਾਨ ਸੀ....

No comments: