ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, March 7, 2010

ਰੂਪ ਨਿਮਾਣਾ - ਗ਼ਜ਼ਲ

ਗ਼ਜ਼ਲ

ਮਤਲਬੀ, ਮੱਕਾਰ ਅੱਜ ਇਨਸਾਨ ਹੁੰਦਾ ਜਾ ਰਿਹੈ।

ਝੂਠ ਨਈਂ ਜੇ ਮੈਂ ਕਹਾਂ ਸ਼ੈਤਾਨ ਹੁੰਦਾ ਜਾ ਰਿਹੈ।

-----

ਭਗਤ ਥੋੜ੍ਹੇ, ਇਸ਼ਟ ਬਹੁਤੇ, ਦੇਸ਼ ਦਾ ਹੈ ਹਾਲ ਇਹ,

ਹਰਿਕ ਬੰਦਾ ਹੁਣ ਖ਼ੁਦਾ-ਭਗਵਾਨ ਹੁੰਦਾ ਜਾ ਰਿਹੈ।

-----

'ਮੈਂ ਤੇਰੀ ਖ਼ਾਤਿਰ ਬਹੁਤ ਕੀਤਾ ਏ ' ਮੈਨੂੰ ਉਹ ਕਹੇ,

ਇਸ਼ਕ਼ ਵਿੱਚ ਵੀ ਦੋਸਤਾ! ਅਹਿਸਾਨ ਹੁੰਦਾ ਜਾ ਰਿਹੈ।

-----

ਧਰਤ ਜਿਨਾਂ ਝੁੱਕ ਗਿਆ ਮੈਂ ਯਾਰ ਜਿਸਦੇ ਵਾਸਤੇ,

ਓਹੀ ਮੇਰੇ ਵਾਸਤੇ ਅਸਮਾਨ ਹੁੰਦਾ ਜਾ ਰਿਹੈ।

-----

ਯਾਰ ਦੇ ਤੋਹਫ਼ੇ-ਤਸੀਹੇ ਸਹਿ ਰਿਹਾ ਹੈ ਦਿਲ ਮੇਰਾ,

ਇਸ ਤਰਾਂ ਵੀ ਰੂਪ ਅੱਜ ਧਨਵਾਨ ਹੁੰਦਾ ਜਾ ਰਿਹੈ।

-----

ਘੇਰਿਆ ਮਜ਼ਬੂਰੀਆਂ ਨੇ ਇਸ ਤਰਾਂ ਕੁੱਝ ਰੂਪ ਨੂੰ,

ਅਪਣੇ ਘਰ ਵਿੱਚ ਹੁਣ ਉਹ ਖ਼ੁਦ ਮਹਿਮਾਨ ਹੁੰਦਾ ਜਾ ਰਿਹੈ।

No comments: