ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, March 14, 2010

ਕੁਲਵੰਤ ਕੌਰ ਚੰਨ - ਗੀਤ

ਗੀਤ

ਮਾਏ ਨੀ ਬੜੀ ਦੂਰੋਂ ਆਈ ਆਂ, ਹਾਲ ਨਾ ਪੁੱਛਿਆ ਮੇਰਾ ਭਰਜਾਈਆਂ।

ਬਾਬਲ ਵੀ ਮੈਨੂੰ ਨਜ਼ਰ ਨਾ ਆਵੇ, ਕੈਸੀਆਂ ਪਈਆਂ ਜੁਦਾਈਆਂ।

ਮਾਏ ਨੀ ਬੜੀ ਦੂਰੋਂ ਆਈ ਆਂ....

-----

ਤੂੰ ਕਹਿੰਦੀ ਸੀ ਮੇਰੀ ਨੂੰਹ ਚੰਗੇਰੀ, ਵੱਡੀ ਭਾਬੀ ਹੁੰਦੀ ਮਾਂ ਨੀ ਤੇਰੀ।

ਅੱਜ ਭਾਬੀ ਨੇ ਮੈਨੂੰ ਇੰਞ ਬੁਲਾਇਆ, ਵੀਰੇ ਨੇ ਫੜ ਸੂਟ ਫੜਾਇਆ।

ਪਿੰਡ ਤੇਰੇ ਦੀਆ ਯਾਦਾਂ ਨੇ ਵੀ ਪਾਈਆਂ ਕਿਵੇ ਦੁਹਾਈਆਂ....

ਮਾਏ ਨੀ ਬੜੀ ਦੂਰੋਂ ਆਈ ਆਂ....

-----

ਆਵਾਂ ਨੀ ਜਦੋਂ ਵਿਹੜੇ ਤੇਰੇ, ਦੱਸਾਂ ਨੀ ਦੁੱਖ ਕਿਹੜੇ ਕਿਹੜੇ।

ਖ਼ੁਸ਼ੀਆਂ ਮਾਂ ਅਧਮੋਈਆਂ ਹੋਵਣ, ਕੋਨੇ ਬੈਠੀਆਂ ਯਾਦਾਂ ਰੋਵਣ।

ਵੀਰਾ ਦੂਰੋਂ ਵੇਖ ਕੇ ਹੱਸਿਆ ਭਾਬੀਆਂ ਨੇ ਮੁਸਕਾਈਆਂ....

ਮਾਏ ਨੀ ਬੜੀ ਦੂਰੋਂ ਆਈ ਆਂ....

-----

ਧੀ ਜਾਏ ਜਦੋਂ ਬਾਹਰ ਨੀ ਮੇਰੀ, ਪਾਵਾਂਗੀ ਮੈ ਪੈਰਿਸ ਫੇਰੀ।

ਚਾਵਾਂ ਦੇ ਦਰਵਾਜ਼ੇ ਖੁੱਲ੍ਹੇ, ਕਿਉਂ ਤੁਸੀਂ ਕਰ ਵਾਅਦੇ ਭੁੱਲੇ।

ਰੀਝਾਂ ਦੇ ਨਾਲ਼ ਪਾਲੀਆਂ ਧੀਆਂ ਕਿਉਂ ਮਨੋਂ ਭੁਲਾਈਆਂ....

ਮਾਏ ਨੀ ਬੜੀ ਦੂਰੋਂ ਆਈ ਆਂ....

-----

ਭੋਲ਼ੀ ਭਾਲ਼ੀ ਸੂਰਤ ਤੇਰੀ , ਸਭ ਤੋਂ ਚੰਗੀ ਮਾਂ ਸੀ ਮੇਰੀ।

ਬਾਬਲ ਕਰਦਾ ਪਿਆਰ ਸੀ ਰੱਜ ਕੇ, ਲਾਉਂਦਾ ਸਾਨੂੰ ਗਲ਼ ਨਾਲ਼ ਭੱਜ ਕੇ।

ਕੁਲਵੰਤ ਆਖਦੀ ਕੋਈ ਨਹੀਂ ਸੁਣਦਾ ਹੁਣ ਵਿਲਕਣ ਤੇਰੀਆਂ ਜਾਈਆਂ....

ਮਾਏ ਨੀ ਬੜੀ ਦੂਰੋਂ ਆਈ ਆਂ....

No comments: