ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, March 18, 2010

ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ

ਜਦ ਪਸੀਨਾ ਗੁਲਾਬ ਹੁੰਦਾ ਹੈ।

ਆਦਮੀ ਕਾਮਯਾਬ ਹੁੰਦਾ ਹੈ।

-----

ਚੂਰ ਟੁੱਟ ਕੇ ਜੋ ਖ਼ਾਬ ਹੁੰਦਾ ਹੈ।

ਅੱਖ ਚੋਂ ਜਾਰੀ ਚਨਾਬ ਹੁੰਦਾ ਹੈ।

-----

ਪੜ੍ਹਨੇ ਚਾਹਵਾਂ ਜੋ ਪਿਆਰ ਦੇ ਅੱਖਰ,

ਚਿਹਰਾ ਉਸਦਾ ਕਿਤਾਬ ਹੁੰਦਾ ਹੈ।

-----

ਬਖ਼ਸ਼ ਕੇ ਕੌਣ ਕਿੰਨੇ ਦਰਦ ਗਿਆ,

ਯਾਰੋ ਕਦ ਇਹ ਹਿਸਾਬ ਹੁੰਦਾ ਹੈ।

-----

ਦਿਲ ਇਲਾਕਾ ਉਦਾਸ ਹੈ ਜਿੱਥੇ,

ਗ਼ਮ ਹਮੇਸ਼ਾ ਨਵਾਬ ਹੁੰਦਾ ਹੈ।

-----

ਸ਼ਾਮ ਅੱਜ ਹੈ ਨਹੀਂ ਮੇਰੇ ਵੱਲ ਦੀ,

ਦਿਲ ਮੇਰਾ ਤਾਂ ਖ਼ਰਾਬ ਹੁੰਦਾ ਹੈ।

-----

ਉਹ ਜਦੋਂ ਹਸ ਪਵੇ ਤਾਂ ਕੀ ਆਖਾਂ,

ਵਕ਼ਤ ਹੀ ਫਿਰ ਰਬਾਬ ਹੁੰਦਾ ਹੈ।

====

ਚੇਤਰ

ਨਜ਼ਮ

ਪੱਤੇ ਪੱਤੇ ਚ ਸ਼ਬਦ ਨੱਚਦੇ ਨੇ।

ਟਹਿਣੀਆਂ ਵਿਚ ਸ਼ਰਾਬ ਗਾਉਂਦੀ ਹੈ।

ਫੁੱਲਾਂ ਉੱਤੇ ਸੰਗੀਤ ਉੱਡਦਾ ਹੈ।

ਖ਼ੁਸ਼ਬੂ ਅੰਬਰ ਨੂੰ ਸਿਰ ਤੇ ਚੁੱਕਦੀ ਹੈ।

ਰੁੱਖ-ਰੁੱਖ ਗਾ ਰਿਹਾ ਹੈ ਚੇਤਰ ਨੂੰ

ਵਜਦ ਵਿਚ ਅੱਜ ਵਜੂਦ ਆਇਆ ਹੈ।

5 comments:

Rajinderjeet said...

ਵਾਹ ਪੂਨੀਆ ਸਾਅਬ, ਔਖੀ ਬਹਿਰ ਨੂੰ ਬੜਾ ਸਹਿਜ ਨਿਭਾਇਆ ਜਨਾਬ...ਤੇ ਰਚਨਾਵਾਂ ਦੋਨੋ ਕਮਾਲ !

rup said...

Punin Sahib, bahut khoob......

Sukhdarshan Dhaliwal said...

Punia Sahib, tuhaadiaN doveN rachnaavaN changiaN laggiaN..thanks...Sukhdarshan.

Jagjit said...

ਵਜਦ ਨੂੰ ਖੂਬ ਠੋਸਤਾ ਨਾਲ਼ ਪੇਸ਼ ਕੀਤੈ।

ਗ਼ਜ਼ਲਾਂ ਬਾਰੇ ਤੇਰੇ ਲਿਖੇ ਕੌਮੈਂਟਸ ਪੜ੍ਹ ਕੇ ਡਰ ਲਗਦੈ, ਬੌਸ।

ਦੀਪ ਨਿਰਮੋਹੀ said...

ਰਚਨਾਵਾਂ ਚੰਗੀਆਂ ਨੇ, ਪਰ ਗ਼ਜ਼ਲ ਵਿੱਚ ਕੁਝ ਸ਼ੇਅਰ ਭਰਤੀ ਖਾਤਿਰ ਲਿਖੇ ਲਗਦੇ ਨੇ।