ਜਦ ਪਸੀਨਾ ਗੁਲਾਬ ਹੁੰਦਾ ਹੈ।
ਆਦਮੀ ਕਾਮਯਾਬ ਹੁੰਦਾ ਹੈ।
-----
ਚੂਰ ਟੁੱਟ ਕੇ ਜੋ ਖ਼ਾਬ ਹੁੰਦਾ ਹੈ।
ਅੱਖ ‘ਚੋਂ ਜਾਰੀ ਚਨਾਬ ਹੁੰਦਾ ਹੈ।
-----
ਪੜ੍ਹਨੇ ਚਾਹਵਾਂ ਜੋ ਪਿਆਰ ਦੇ ਅੱਖਰ,
ਚਿਹਰਾ ਉਸਦਾ ਕਿਤਾਬ ਹੁੰਦਾ ਹੈ।
-----
ਬਖ਼ਸ਼ ਕੇ ਕੌਣ ਕਿੰਨੇ ਦਰਦ ਗਿਆ,
ਯਾਰੋ ਕਦ ਇਹ ਹਿਸਾਬ ਹੁੰਦਾ ਹੈ।
-----
ਦਿਲ ਇਲਾਕਾ ਉਦਾਸ ਹੈ ਜਿੱਥੇ,
ਗ਼ਮ ਹਮੇਸ਼ਾ ਨਵਾਬ ਹੁੰਦਾ ਹੈ।
-----
ਸ਼ਾਮ ਅੱਜ ਹੈ ਨਹੀਂ ਮੇਰੇ ਵੱਲ ਦੀ,
ਦਿਲ ਮੇਰਾ ਤਾਂ ਖ਼ਰਾਬ ਹੁੰਦਾ ਹੈ।
-----
ਉਹ ਜਦੋਂ ਹਸ ਪਵੇ ਤਾਂ ਕੀ ਆਖਾਂ,
ਵਕ਼ਤ ਹੀ ਫਿਰ ਰਬਾਬ ਹੁੰਦਾ ਹੈ।
====
ਚੇਤਰ
ਨਜ਼ਮ
ਪੱਤੇ ਪੱਤੇ ‘ਚ ਸ਼ਬਦ ਨੱਚਦੇ ਨੇ।
ਟਹਿਣੀਆਂ ਵਿਚ ਸ਼ਰਾਬ ਗਾਉਂਦੀ ਹੈ।
ਫੁੱਲਾਂ ਉੱਤੇ ਸੰਗੀਤ ਉੱਡਦਾ ਹੈ।
ਖ਼ੁਸ਼ਬੂ ਅੰਬਰ ਨੂੰ ਸਿਰ ‘ਤੇ ਚੁੱਕਦੀ ਹੈ।
ਰੁੱਖ-ਰੁੱਖ ਗਾ ਰਿਹਾ ਹੈ ਚੇਤਰ ਨੂੰ
ਵਜਦ ਵਿਚ ਅੱਜ ਵਜੂਦ ਆਇਆ ਹੈ।
5 comments:
ਵਾਹ ਪੂਨੀਆ ਸਾਅਬ, ਔਖੀ ਬਹਿਰ ਨੂੰ ਬੜਾ ਸਹਿਜ ਨਿਭਾਇਆ ਜਨਾਬ...ਤੇ ਰਚਨਾਵਾਂ ਦੋਨੋ ਕਮਾਲ !
Punin Sahib, bahut khoob......
Punia Sahib, tuhaadiaN doveN rachnaavaN changiaN laggiaN..thanks...Sukhdarshan.
ਵਜਦ ਨੂੰ ਖੂਬ ਠੋਸਤਾ ਨਾਲ਼ ਪੇਸ਼ ਕੀਤੈ।
ਗ਼ਜ਼ਲਾਂ ਬਾਰੇ ਤੇਰੇ ਲਿਖੇ ਕੌਮੈਂਟਸ ਪੜ੍ਹ ਕੇ ਡਰ ਲਗਦੈ, ਬੌਸ।
ਰਚਨਾਵਾਂ ਚੰਗੀਆਂ ਨੇ, ਪਰ ਗ਼ਜ਼ਲ ਵਿੱਚ ਕੁਝ ਸ਼ੇਅਰ ਭਰਤੀ ਖਾਤਿਰ ਲਿਖੇ ਲਗਦੇ ਨੇ।
Post a Comment