ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, March 21, 2010

ਸੁਰਜੀਤ ਸਾਜਨ - ਗ਼ਜ਼ਲ

ਗ਼ਜ਼ਲ

ਕੁਆਰੇ ਹਾਸਿਆਂ ਵਰਗੇ ਅਛੋਹੇ ਨਗ਼ਮਿਆਂ ਵਰਗੇ

ਮੇਰੇ ਸੁਪਨੇ ਜ਼ਿਬਾਹ ਹੋਏ ਕਵੀ ਦੀ ਕਲਪਨਾਂ ਵਰਗੇ

-----

ਮਖੌਟਾ ਪਾ ਲਿਆ ਭਾਵੇਂ ਤੁਸੀਂ ਚਿਹਰੇ ਤੇ ਕਵਿਤਾ ਦਾ,

ਮਗਰ ਨੀਰਸ ਤੁਸੀਂ ਵਿਚੋਂ ਹੋ ਪੁਸਤਕ ਸੂਚੀਆਂ ਵਰਗੇ

-----

ਤੁਸੀਂ ਬੁੱਲ੍ਹ ਹੋ ਤੁਹਾਨੂੰ ਹੱਕ ਹੈ ਰੱਜ ਕੇ ਕਰੋ ਮਰਜੀ,

ਭਲਾ ਕੀ ਜ਼ੋਰ ਹੈ ਸਾਡਾ ਅਸੀਂ ਹਾਂ ਸਿਗਰਟਾਂ ਵਰਗੇ

-----

ਕਿਸੇ ਨੇ ਮੋਹ ਦੀਆਂ ਤੰਦਾਂ ਨੂੰ ਦਾਤੀ ਆਣ ਪਾਈ ਹੈ,

ਕਰੁੱਤੀ ਰੁੱਤ ਵਿਚ ਹੀ ਆ ਗਏ ਦਿਨ ਵਾਢੀਆਂ ਵਰਗੇ

-----

ਛਿੜੇ ਓਨਾਂ ਦੀ ਗੱਲ ਤੰਦੂਰ ਤੇ ਜਾਂ ਬੋਹੜ ਦੇ ਹੇਠਾਂ,

ਜਦੋਂ ਵੀ ਪਿੰਡ ਵਿਚ ਮਿਲਦੇ ਨੇ ਦੋ ਦਿਲ ਘੁੱਗੀਆਂ ਵਰਗੇ

-----

ਗ਼ਜ਼ਲ ਨੂੰ ਕੱਢ ਲਿਆਇਆ ਹਾਂ ਮੈਂ ਰਿੰਦਾਂ ਸਾਕੀਆਂ ਵਿਚੋਂ,

ਗ਼ਜ਼ਲ ਵਿਚ ਬਿੰਬ ਵਰਤੇ ਨੇ ਘਰੀਣੀਂ ਦੇ ਘਰਾਂ ਵਰਗੇ

2 comments:

harpal said...

ਵਾਹ !! ਸਾਜਨ ਸਾਹਿਬ ਆਹ ਕੀ ਲਿਖ ਦਿੱਤਾ ਤੁਸੀਂ !!
ਕੁਆਰੇ ਹਾਸਿਆਂ ਵਰਗੇ ਅਛੋਹੇ ਨਗ਼ਮਿਆਂ ਵਰਗੇ।
ਮੇਰੇ ਸੁਪਨੇ ਜ਼ਿਬਾਹ ਹੋਏ ਕਵੀ ਦੀ ਕਲਪਨਾਂ ਵਰਗੇ।
-----

ਗ਼ਜ਼ਲ ਨੂੰ ਕੱਢ ਲਿਆਇਆ ਹਾਂ ਮੈਂ ਰਿੰਦਾਂ ਸਾਕੀਆਂ ਵਿਚੋਂ,
ਗ਼ਜ਼ਲ ਵਿਚ ਬਿੰਬ ਵਰਤੇ ਨੇ ਘਰੀਣੀਂ ਦੇ ਘਰਾਂ ਵਰਗੇ।

rup said...

Sajan Sahib,is bakamaal ghazal li vadai kabool karo-Rup Daburji