ਕੁਆਰੇ ਹਾਸਿਆਂ ਵਰਗੇ ਅਛੋਹੇ ਨਗ਼ਮਿਆਂ ਵਰਗੇ।
ਮੇਰੇ ਸੁਪਨੇ ਜ਼ਿਬਾਹ ਹੋਏ ਕਵੀ ਦੀ ਕਲਪਨਾਂ ਵਰਗੇ।
-----
ਮਖੌਟਾ ਪਾ ਲਿਆ ਭਾਵੇਂ ਤੁਸੀਂ ਚਿਹਰੇ ’ਤੇ ਕਵਿਤਾ ਦਾ,
ਮਗਰ ਨੀਰਸ ਤੁਸੀਂ ਵਿਚੋਂ ਹੋ ਪੁਸਤਕ ਸੂਚੀਆਂ ਵਰਗੇ।
-----
ਤੁਸੀਂ ਬੁੱਲ੍ਹ ਹੋ ਤੁਹਾਨੂੰ ਹੱਕ ਹੈ ਰੱਜ ਕੇ ਕਰੋ ਮਰਜੀ,
ਭਲਾ ਕੀ ਜ਼ੋਰ ਹੈ ਸਾਡਾ ਅਸੀਂ ਹਾਂ ਸਿਗਰਟਾਂ ਵਰਗੇ।
-----
ਕਿਸੇ ਨੇ ਮੋਹ ਦੀਆਂ ਤੰਦਾਂ ਨੂੰ ਦਾਤੀ ਆਣ ਪਾਈ ਹੈ,
ਕਰੁੱਤੀ ਰੁੱਤ ਵਿਚ ਹੀ ਆ ਗਏ ਦਿਨ ਵਾਢੀਆਂ ਵਰਗੇ।
-----
ਛਿੜੇ ਓਨਾਂ ਦੀ ਗੱਲ ਤੰਦੂਰ ਤੇ ਜਾਂ ਬੋਹੜ ਦੇ ਹੇਠਾਂ,
ਜਦੋਂ ਵੀ ਪਿੰਡ ਵਿਚ ਮਿਲਦੇ ਨੇ ਦੋ ਦਿਲ ਘੁੱਗੀਆਂ ਵਰਗੇ।
-----
ਗ਼ਜ਼ਲ ਨੂੰ ਕੱਢ ਲਿਆਇਆ ਹਾਂ ਮੈਂ ਰਿੰਦਾਂ ਸਾਕੀਆਂ ਵਿਚੋਂ,
ਗ਼ਜ਼ਲ ਵਿਚ ਬਿੰਬ ਵਰਤੇ ਨੇ ਘਰੀਣੀਂ ਦੇ ਘਰਾਂ ਵਰਗੇ।
2 comments:
ਵਾਹ !! ਸਾਜਨ ਸਾਹਿਬ ਆਹ ਕੀ ਲਿਖ ਦਿੱਤਾ ਤੁਸੀਂ !!
ਕੁਆਰੇ ਹਾਸਿਆਂ ਵਰਗੇ ਅਛੋਹੇ ਨਗ਼ਮਿਆਂ ਵਰਗੇ।
ਮੇਰੇ ਸੁਪਨੇ ਜ਼ਿਬਾਹ ਹੋਏ ਕਵੀ ਦੀ ਕਲਪਨਾਂ ਵਰਗੇ।
-----
ਗ਼ਜ਼ਲ ਨੂੰ ਕੱਢ ਲਿਆਇਆ ਹਾਂ ਮੈਂ ਰਿੰਦਾਂ ਸਾਕੀਆਂ ਵਿਚੋਂ,
ਗ਼ਜ਼ਲ ਵਿਚ ਬਿੰਬ ਵਰਤੇ ਨੇ ਘਰੀਣੀਂ ਦੇ ਘਰਾਂ ਵਰਗੇ।
Sajan Sahib,is bakamaal ghazal li vadai kabool karo-Rup Daburji
Post a Comment