ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, March 26, 2010

ਜਗਜੀਤ ਸੰਧੂ - ਗ਼ਜ਼ਲ

ਗ਼ਜ਼ਲ

ਦਿਨ ਕੋਈ ਸਰਦਲਾਂ ਤੇ ਕਰ ਕੇ ਸ਼ਿੰਗਾਰ ਆਏ।

ਤੇਰਾ ਖ਼ਿਆਲ ਸਾਹਵੇਂ ਬਣਕੇ ਦੀਵਾਰ ਆਏ।

-----

ਖ਼ਤ ਲਿਖਣ ਬੈਠਿਆ ਸੀ ਕੁਝ ਔੜਿਆ ਨਾ ਮੈਨੂੰ,

ਹੰਝੂ ਉਹੀ ਪੁਰਾਣਾ ਕਾਗ਼ਜ਼ ਨਿਖਾਰ ਆਏ।

-----

ਯਾਦਾਂ ਦੀ ਚਾਂਦਨੀ ਇਹ ਜਦ ਆਖਰਾਂ ਤੇ ਹੋਵੇ,

ਨੈਣਾਂ ਦੇ ਸਾਗਰੀਂ ਵੀ ਓਦੋਂ ਜਵਾਰ ਆਏ।

-----

ਦੁਨੀਆਂ ਦਾ ਦੇਖਿਆ ਜਾਂ ਇਖ਼ਲਾਕ ਦੋਗਲ਼ਾ ਤਾਂ,

ਅਲਫ਼ਾਜ਼ ਮਾਅਨਿਆਂ ਦੇ ਵਸਤਰ ਉਤਾਰ ਆਏ।

-----

ਅੱਖਾਂ ਚੋਂ ਹੋ ਗਈ ਹੈ ਨੀਂਦਰ ਵਿਦਾ ਜਦੋਂ ਦੀ,

ਕੁਛ ਖ਼ਾਬ ਹੋ ਕੇ ਜੋਗੀ ਮੇਰੇ ਦੁਆਰ ਆਏ।

No comments: