ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, April 8, 2010

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਨਾ ਤੋੜੋ ਧਰਮ ਦੇ ਨਾਂ ਹੇਠ ਮੈਨੂੰ ਆਦਮੀ ਨਾਲੋਂ

ਜਿਵੇਂ ਨੇਰ੍ਹਾ ਨਜ਼ਰ ਨੂੰ ਤੋੜ ਦੇਵੇ ਰੌਸ਼ਨੀ ਨਾਲੋਂ

-----

ਤੁਹਾਡੇ ਹਰ ਕ਼ਦਮ ਚੋਂ ਹੀ ਅਗੰਮੀ ਮਹਿਕ ਆਵੇਗੀ

ਨਿਕਲ ਜਾਓਗੇ ਜਦ ਵੀ ਦੂਰ ਕਿਧਰੇ ਜ਼ਿੰਦਗੀ ਨਾਲੋਂ

-----

ਫ਼ਲਕ ਨਾਲੋਂ ਜਿਵੇਂ ਟੁੱਟਿਆ ਏ ਕੋਈ ਲਿਸ਼ਕਦਾ ਤਾਰਾ,

ਮਿਟੇਂਗਾ ਇਸ ਤਰ੍ਹਾਂ ਹੀ, ਟੁਟ ਗਿਆ ਜੇ ਬੰਦਗੀ ਨਾਲੋਂ

-----

ਨਾ ਖ਼ੁਸ਼ਬੂ ਹੀ ਰਹੇਗੀ ਤੇ ਨਾ ਇਹ ਰੰਗਾਂ ਦਾ ਗੁਲਸ਼ਨ ਹੀ,

ਕਰੋਗੇ ਦੂਰ ਫੁੱਲਾਂ ਨੂੰ ਜਦੋਂ ਵੀ ਰੌਸ਼ਨੀ ਨਾਲੋਂ

-----

ਰਹੇਗਾ ਇਹ ਤੜਪਦਾ ਆਪਣੇ ਹੀ ਟੁਕੜਿਆਂ ਅੰਦਰ,

ਜੇ ਸ਼ੀਸ਼ਾ ਟੁਟ ਗਿਆ ਅਪਣੀ ਨਜ਼ਰ ਦੀ ਤਿਸ਼ਨਗੀ ਨਾਲੋਂ

-----

ਮੁਕੱਦਰ ਕੀ ਮਿਰਾ ਲਿਖਣਗੇ ਉਹ ਜੋ ਖ਼ੁਦ ਭਟਕਦੇ ਨੇ

ਹੈ ਬਖ਼ਸ਼ਸ਼ ਰੱਬ ਦੀ ਚੰਗੀ, ਕਿਸੇ ਦੀ ਰਹਿਬਰੀ ਨਾਲੋਂ

------

ਨਾ ਸ਼ਬਦਾਂ ਚੋਂ ਨਾ ਅਰਥਾਂ ਚੋਂ ਮਿਲੇਗੀ ਰੌਸ਼ਨੀ ਦਰਸ਼ਨ’,

ਜੇ ਬੰਦਾ ਟੁਟ ਗਿਆ ਅਪਣੇ ਸਿਦਕ ਦੀ ਆਰਤੀ ਨਾਲੋਂ


No comments: