ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, April 21, 2010

ਇਕਵਿੰਦਰ - ਗ਼ਜ਼ਲ

ਗ਼ਜ਼ਲ

ਖੋਲ੍ਹ ਦਿਓ ! ਮੈਖ਼ਾਨੇ ਛੇਤੀ

ਗ਼ਮ ਕਰੀਏ ਬੇਗਾਨੇ ਛੇਤੀ

-----

ਮੁੜ-ਮੁੜ ਕੇ ਨਾ ਮੈਨੂੰ ਦੇਖੋ ,

ਬਣ ਜਾਂਦੇ ਅਫ਼ਸਾਨੇ ਛੇਤੀ

-----

ਤੇਰੇ ਸ਼ਹਿਰ ਚ ਹੱਸਣ ਤੇ ਵੀ,

ਹੋ ਜਾਂਦੇ ਜੁਰਮਾਨੇ ਛੇਤੀ

-----

ਮੁਸ਼ਕਿਲ ਵੇਲੇ ਬਣ ਜਾਂਦੇ ਨੇ ,

ਅਪਣੇ ਵੀ ਬੇਗਾਨੇ ਛੇਤੀ

------

ਛੇਤੀ ਡਿਗਦੇ ਨੇ ਧਰਤੀ ਤੇ ,

ਜੋ ਚੜ੍ਹਦੇ ਅਸਮਾਨੇ ਛੇਤੀ

-----

ਅੱਜ ਪਹਿਲਾ ਹੀ ਫੁੱਲ ਖਿੜ੍ਹਿਆ ਹੈ,

ਮੁੱਕ ਜਾਣ ਵੀਰਾਨੇ ਛੇਤੀ

-----

ਹੱਥ ਦੇ ਨਾਲ ਮਿਲਾ ਹੱਥ ਯਾਰਾ !

ਲਾਹ ਦੇ ਤੂੰ ਦਸਤਾਨੇ ਛੇਤੀ

------

ਕੁਛ ਮਸਲੇ ਸੁਲਝਾਉਣੇ ਯਾਰੋ !

ਆ ਜਾਵੋ !ਮੈਖ਼ਾਨੇ ਛੇਤੀ

-----

ਖੋਲ੍ਹੋ ਅੱਖੀਆਂ ਦੇ ਮੈਖ਼ਾਨੇ ,

ਭਰ ਲਾਂ ਮੈਂ ਪੈਮਾਨੇ ਛੇਤੀ

-----

ਰਹਿਮ ਕਰੋ ਮੇਰੇ ਤੇ ਯਾਰੋ !

ਚਾੜ੍ਹੋ ਨਾ ਅਸਮਾਨੇ ਛੇਤੀ

-----

ਹੋਰ ਤਾਂ ਰਿਸ਼ਤੇ ਛੇਤੀ ਟੁੱਟਦੇ ,

ਟੁੱਟਦੇ ਨਈਂ ਯਾਰਾਨੇ ਛੇਤੀ

-----

ਤਾਹੀਓਂ ਜਾਨ ਗੁਆ ਲੈਂਦੇ ਨੇ ,

ਕਰ ਬਹਿੰਦੇ ਪਰਵਾਨੇ ਛੇਤੀ

-----

ਪਿਆਰ-ਮੁਹੱਬਤ ਦੇ ਇਕਵਿੰਦਰ’,

ਬਣ ਜਾਂਦੇ ਅਫ਼ਸਾਨੇ ਛੇਤੀ

-----

ਸਾਡੇ ਵਰਗਿਆਂ ਦੇ ਇਕਵਿੰਦਰ’,

ਪੈਂਦੀ ਨਹੀਓਂ ਖ਼ਾਨੇ ਛੇਤੀਂ

4 comments:

सतपाल ख़याल said...

ਮਜ਼ਾ ਆ ਗਿਆ ਗ਼ਜ਼ਲ ਪਡ਼੍ਅ ਕੇ !!

सुभाष नीरव said...

Bahut achhi gazal ! kai sher bahut umda hain.
subhash neerav
09810534373

Jagjit said...

ਮੁੜ ਮੁੜ ਕੇ ਨਾ ਮੈਨੂੰ ਵੇਖੋ
ਬਣ ਜਾਂਦੇ ਅਫ਼ਸਾਨੇ ਛੇਤੀ

ਬਹੁਤ ਵਧੀਆ!!

baljitgoli said...

bahut hi wadhya.........