ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, April 25, 2010

ਨਰਿੰਦਰਪਾਲ - ਨਜ਼ਮ

ਦੋਸਤੋ! ਕੋਈ ਹਫ਼ਤਾ ਕੁ ਪਹਿਲਾਂ ਸਰੀ ਵਸਦੇ ਸ਼ਾਇਰ ਜਸਬੀਰ ਮਾਹਲ ਸਾਹਿਬ ਨੇ ਨਰਿੰਦਰਪਾਲ ਜੀ ਦੀ ਇਕ ਬੇਹੱਦ ਖ਼ੂਬਸੂਰਤ ਨਜ਼ਮ ਈਮੇਲ ਚ ਭੇਜੀ ਸੀ। ਅਤਿਅੰਤ ਰੁੱਝੀ ਹੋਣ ਕਰਕੇ, ਮੈਂ ਨਜ਼ਮ ਫੋਲਡਰ ਚ ਸੇਵ ਕਰਕੇ ਭੁੱਲ ਗਈ। ਅੱਜ ਲੱਭੀ ਪਈ ਤਾਂ ਸੋਚਿਆ ਕਿ ਇਸ ਨਜ਼ਮ ਨੂੰ ਅੱਜ ਦੀ ਪੋਸਟ ਚ ਜ਼ਰੂਰ ਸ਼ਾਮਿਲ ਕੀਤਾ ਜਾਵੇ। ਮੈਂ ਮਾਹਲ ਸਾਹਿਬ ਦੀ ਮਸ਼ਕੂਰ ਹਾਂ ਜੋ ਜ਼ਿੰਦਗੀ ਦੇ ਰੁਝੇਵਿਆਂ ਦੇ ਬਾਵਜੂਦ ਵਧੀਆ ਰਚਨਾਵਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲਦੇ ਰਹਿੰਦੇ ਹਨ। ਨਰਿੰਦਰਪਾਲ ਜੀ ਬਾਰੇ ਜਿਉਂ ਹੀ ਹੋਰ ਜਾਣਕਾਰੀ ਪ੍ਰਾਪਤ ਹੋਵੇਗੀ, ਅਪਡੇਟ ਕਰ ਦਿੱਤੀ ਜਾਵੇਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਸਰਵਣ

ਨਜ਼ਮ

ਸਰਵਣ ਮਾਂ-ਬਾਪ ਨੂੰ ਵਹਿੰਗੀ ਚ ਬਿਠਾਅ

ਉਹਨਾਂ ਲਈ ਤੀਰਥ ਯਾਤਰਾ ਤੇ ਨਿਕਲ਼ਦਾ ਹੈ

................

ਉਹ ਬਾਜ਼ਾਰ ਦੇ ਖੂੰਜੇ

ਮਾਪਿਆਂ ਦੀ ਵਹਿੰਗੀ ਰੱਖ, ਮੰਡੀ ਚ ਚਲਾ ਗਿਆ

ਅੰਨ੍ਹੇ ਮਾਂ-ਬਾਪ ਪਾਣੀ-ਪਾਣੀ ਕਰਾਹ ਰਹੇ ਨੇ

ਸਰਵਣ ਬਾਜ਼ਾਰ ਚ ਗੁੰਮ ਹੋ ਗਿਆ ਹੈ

******

( ਸਾਹਿਤਕ ਮੈਗਜ਼ੀਨ ਸਿਰਜਣਾ ਦੇ ਅਪ੍ਰੈਲ-ਜੂਨ 2010 ਦੇ ਅੰਕ ਚੋਂ ਧੰਨਵਾਦ ਸਹਿਤ )

No comments: